Skip to main content

Gee 98News

ਆਬਾਦੀ ਵਾਲੀ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ…8 ਅਰਬ ਤੋਂ ਪਾਰ ਪੁੱਜ ਗਿਆ ਅੰਕੜਾ

ਚੰਡੀਗੜ੍ਹ, 31 ਦਸੰਬਰ- ਦੁਨੀਆਂ ਭਰ ਦੀ ਆਬਾਦੀ ਅਮਰਵੇਲ ਵਾਂਗ ਵੱਧ ਰਹੀ ਹੈ,ਵਧ ਰਹੀ ਆਬਾਦੀ ਸਾਰੇ ਮੁਲਕਾਂ ਲਈ ਅਨੇਕਾਂ ਸਮੱਸਿਆਵਾਂ ਦਾ ਕਾਰਨ ਵੀ ਬਣ ਰਹੀ ਹੈ। ਅਮਰੀਕਾ ਦੀ ਜਨਗਨਣਾ ਬਿਊਰੋ ਵੱਲੋਂ ਜਾਰੀ ਅੰਕੜਿਆਂ ਮੁਤਾਬਕ 1 ਜਨਵਰੀ 2024 ਦੀ ਅੱਧੀ ਰਾਤ ਨੂੰ ਦੁਨੀਆਂ ਦੀ ਆਬਾਦੀ 8 ਅਰਬ ਨੂੰ ਪਾਰ ਕਰ ਜਾਵੇਗੀ।‌ ਰਿਪੋਰਟ ਅਨੁਸਾਰ 2030 ਤੱਕ ਧਰਤੀ ‘ਤੇ 850 ਕਰੋੜ, 2050 ਤੱਕ 970 ਕਰੋੜ ਤੇ 2100 ਤੱਕ 1040 ਕਰੋੜ ਲੋਕ ਹੋ ਸਕਦੇ ਹਨ। ਰਿਪੋਰਟ ਅਨੁਸਾਰ ਮਨੁੱਖ ਦੀ ਔਸਤ ਉਮਰ ਵੀ ਅੱਜ 72.8 ਸਾਲ ਰਹਿ ਚੁੱਕੀ ਹੈ। 2050 ਤੱਕ ਦੀ ਮਨੁੱਖ ਔਸਤਨ 77.2 ਸਾਲ ਤੱਕ ਜੀਅ ਸਕੇਗਾ। ਪਿਛਲੇ ਸਾਲ ਆਈ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਦੁਨੀਆਂ ਦੀ ਆਬਾਦੀ ਨੂੰ 7 ਤੋਂ 8 ਅਰਬ ਤੱਕ ਵਧਣ ਵਿਚ 12 ਸਾਲ ਲੱਗੇ ਹਨ ਜਦੋਂ ਕਿ 2037 ਤੱਕ ਇਹ 9 ਅਰਬ ਤੱਕ ਪਹੁੰਚ ਜਾਵੇਗੀ। ਰਿਪੋਰਟ ਮੁਤਾਬਕ ਵੈਸ਼ਵਿਕ ਜਨਸੰਖਿਆ ਦੀ ਵਾਧਾ ਦਰ ਹੌਲੀ ਹੋ ਰਹੀ ਹੈ। ਕਈ ਦੇਸ਼ਾਂ ਵਿਚ ਜਨਮ ਦਰ ਵਿਚ ਗਿਰਾਵਟ ਆਈ ਹੈ। ਜਨਸੰਖਿਆ 1950 ਬਾਅਦ ਤੋਂ ਸਭ ਤੋਂ ਹੌਲੀ ਦਰ ਤੋਂ ਵੱਧ ਰਹੀ ਹੈ। ਸਾਲ 2020 ਵਿਚ ਇਹ ਦਰ ਇਕ ਫੀਸਦੀ ਤੋਂ ਵੀ ਘੱਟ ਹੋ ਗਈ ਹੈ। 2050 ਤੱਕ ਭਾਰਤ, ਪਾਕਿਸਤਾਨ, ਕਾਂਗੋ, ਮਿਸਰ, ਇਥੋਪੀਆ, ਨਾਈਜੀਰੀਆ, ਫਿਲੀਪੀਂਸ ਤੇ ਤਨਜਾਨੀਆ ਵਿਚ ਵਿਸ਼ਵ ਦੀ 50 ਫੀਸਦੀ ਆਬਾਦੀ ਨਿਵਾਸ ਕਰ ਰਹੀ ਹੋਵੇਗੀ। 2010 ਤੋਂ 2021 ਦੌਰਾਨ 1.65 ਕਰੋੜ ਪਾਕਿਸਤਾਨੀਆਂ ਨੇ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਪ੍ਰਵਾਸ ਕੀਤਾ ਹੈ।ਇਸ ਦੇ ਬਾਅਦ ਭਾਰਤ ਤੋਂ 35 ਲੱਖ, ਬੰਗਲਾਦੇਸ਼ ਤੋ 29 ਲੱਖ, ਨੇਪਾਲ ਤੋਂ 16 ਲੱਖ ਤੇ ਸ਼੍ਰੀਲੰਕਾ ਤੋਂ 10 ਲੱਖ ਲੋਕ ਦੂਜੇ ਦੇਸ਼ ਚਲੇ ਗਏ।

error: Content is protected !!