Skip to main content

Gee 98News

…ਇਹੋ ਜਿਹਾ ਕੀ ਖਾਸ ਹੈ ਵੰਦੇ ਭਾਰਤ ਐਕਸਪ੍ਰੈਸ ਵਿੱਚ…ਪੜ੍ਹੋ ਖ਼ਬਰ

ਚੰਡੀਗੜ੍ਹ, 31 ਦਸੰਬਰ- ਕੇਂਦਰ ਵੱਲੋਂ ਸ੍ਰੀ ਅੰਮ੍ਰਿਤਸਰ ਤੋਂ ਦਿੱਲੀ ਤੱਕ ਵੰਦੇ ਭਾਰਤ ਐਕਸਪ੍ਰੈਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸ਼ਨਿੱਚਰਵਾਰ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਰਚੂਅਲੀ ਕੀਤਾ। ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਵੰਦੇ ਭਾਰਤ ਦੇ ਉਦਘਾਟਨ ਮੌਕੇ ਵੰਦੇ ਭਾਰਤ ਐਕਸਪ੍ਰੈਸ ਨੂੰ ਵੇਖਣ ਵਾਲੇ ਲੋਕਾਂ ਦਾ ਵੱਡਾ ਇਕੱਠ ਜੁੜਿਆ। ਭਾਰਤੀ ਰੇਲਵੇ ਦੀ ਪ੍ਰਮੁੱਖ ਕੋਚ ਨਿਰਮਾਣ ਕਰਨ ਵਾਲੀ ਇੰਟੀਗ੍ਰਲ ਕੋਚ ਫੈਕਟਰੀ ਚੇਨਈ ਵਿਖੇ ਇਹਨਾਂ ਰੇਲ ਗੱਡੀਆਂ ਦਾ ਨਿਰਮਾਣ ਕੀਤਾ ਗਿਆ ਹੈ। ‌ਵੰਦੇ ਭਾਰਤ ਐਕਸਪ੍ਰੈਸ ਵਿੱਚ 1128 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਇਹਨਾਂ ਦੀ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ। ‌ ਇਹਨਾਂ ਗੱਡੀਆਂ ਵਿੱਚ ਸੁਵਿਧਾਵਾਂ ਦੀ ਜੇਕਰ ਗੱਲ ਕਰੀਏ ਤਾਂ ਇਹ ਗੱਡੀਆਂ ਵਾਈਫਾਈ ਦੀ ਸੁਵਿਧਾ ਨਾਲ ਲੈਸ ਹਨ। ਇਸ ਤੋਂ ਇਲਾਵਾ ਜੀਪੀਐਸ ਅਧਾਰਿਤ ਯਾਤਰੀ ਸੂਚਨਾ ਪ੍ਰਣਾਲੀ, ਟਚ ਫਰੀ ਸੁਵਿਧਾਵਾਂ ਦੇ ਨਾਲ-ਨਾਲ ਵੈਕਿਊਮ ਪਖਾਨੇ, ਐਲਈਡੀ, ਲਾਈਟਿੰਗ, ਹਰੇਕ ਸੀਟ ਦੇ ਹੇਠਾਂ ਚਾਰਜਿੰਗ ਪੁਆਇੰਟ, ਵਿਅਕਤੀਗਤ ਟੱਚ ਅਧਾਰਿਤ ਰੀਡਿੰਗ ਲਾਈਟ ਅਤੇ ਹੋਰ ਵੀ ਬਹੁਤ ਸਾਰੀਆਂ ਸੁਵਿਧਾਵਾਂ ਹਨ ਜਿਹੜੀਆਂ ਕਿ ਇਹਨੂੰ ਬਾਕੀ ਰੇਲ ਗੱਡੀਆਂ ਤੋਂ ਵੱਖ ਰੱਖਦੀਆਂ ਹਨ । ਵੰਦੇ ਭਾਰਤ ਰੇਲ ਗੱਡੀਆਂ ਦੇ ਦਰਵਾਜ਼ੇ ਸੈਂਸਰ ਵਾਲੇ ਹਨ। ਵੰਦੇ ਭਾਰਤ ਐਕਸਪ੍ਰੈਸ ਰਾਹੀਂ ਹੁਣ ਸ੍ਰੀ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਸਫ਼ਰ 5.30 ਘੰਟੇ ਵਿੱਚ ਪੂਰਾ ਕੀਤਾ ਜਾ ਸਕੇਗਾ। ਉਤਰੀ ਰੇਲਵੇ ਦੇ ਲੁਧਿਆਣਾ ਵਿਖੇ ਤਾਇਨਾਤ ਅਧਿਕਾਰੀ ਨੇ ਗੱਲਬਾਤ ਕਰਦੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਦੀਆਂ ਸੁਵਿਧਾਵਾਂ ਨੂੰ ਇਸ ਵਿੱਚ ਸਫ਼ਰ ਕਰਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।

error: Content is protected !!