Skip to main content

Gee 98News

SGPC NEWS : ਸਿਰੋਪਾਓ ਦੀ ਆਮ ਵਰਤੋਂ ‘ਤੇ ਪਾਬੰਦੀ…ਰਾਗੀ ਸਿੰਘਾਂ ਲਈ ਡਰੈੱਸ ਕੋਡ ਸਖ਼ਤੀ ਨਾਲ ਲਾਗੂ

ਚੰਡੀਗੜ੍ਹ,6 ਜਨਵਰੀ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਵਿੱਚ ਹਰ ਕਿਸੇ ਨੂੰ ਸਿਰੋਪਾਓ ਦੇਣ ਦੀ ਪ੍ਰਥਾ ਬੰਦ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਰਾਗੀ ਸਿੰਘਾਂ ਲਈ ਡਰੈੱਸ ਕੋਡ ਦੀ ਪਾਲਣਾ ਜ਼ਰੂਰੀ ਕਰ ਦਿੱਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਉਕਤ ਫੈਸਲੇ ਕੀਤੇ ਗਏ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਧਾਮੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਸਿਰੋਪਾਓ ਦੇਣ ਦੀ ਆਮ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ ਤੇ ਇਹ ਸਿਰਫ ਧਾਰਮਿਕ ਸ਼ਖਸ਼ੀਅਤਾਂ, ਨਗਰ ਕੀਰਤਨ ਦੌਰਾਨ ਪੰਜ ਪਿਆਰਿਆਂ, ਰਾਗੀਆਂ ਅਤੇ ਪ੍ਰਚਾਰਕਾਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਸ. ਧਾਮੀ ਨੇ ਕਿਹਾ ਕਿ ਇਸ ਤੋਂ ਹੋਣ ਵਾਲੀ ਬੱਚਤ ਨੂੰ ਸਿੱਖ ਨੌਜਵਾਨਾਂ ਦੇ ਵਿਦਿਅਕ ਵਿਕਾਸ ਲਈ ਖਰਚ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਗ੍ਰੰਥੀ ਸਿੰਘਾਂ ਲਈ ਡਰੈਸ ਕੋਡ ਤਹਿਤ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਮਰਿਆਦਾ ਅਨੁਸਾਰ ਅੰਮ੍ਰਿਤਸਰ ਪਜਾਮਾ ਜਾਂ ਚੂੜੀਦਾਰ ਪਜਾਮਾ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਕੁਝ ਗ੍ਰੰਥੀ ਸਿੰਘ ਅੱਜਕੱਲ੍ਹ ਮਾਡਰਨ ਫੈਸ਼ਨ ਜਿਵੇਂ ਪੈਂਟਾ ਵਗੈਰਾ ਪਾ ਰਹੇ ਹਨ ਜਿਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ “ਕੋਡ ਆਫ਼ ਯੂਨੀਫਾਰਮ” ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ।

error: Content is protected !!