Skip to main content

Gee 98News

ਜਦੋਂ ਕੋਈ ਉੱਚ ਅਹੁਦੇ ‘ਤੇ ਨਹੀਂ ਰਹਿੰਦਾ ਤਾਂ ਹੋਰਡਿੰਗ ਤੋਂ ਤਸਵੀਰਾਂ ‘ਗਧੇ ਦੇ ਸਿਰ ਤੋਂ ਸਿੰਗ’ ਵਾਂਗ ਗਾਇਬ ਹੋ ਜਾਂਦੀਆਂ ਹਨ- ਸ਼ਿਵਰਾਜ ਚੌਹਾਨ

ਚੰਡੀਗੜ੍ਹ,10 ਜਨਵਰੀ-ਸੂਬੇ ‘ਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਵੀ ਪੰਜਵੀਂ ਵਾਰ ਮੁੱਖ ਮੰਤਰੀ ਨਾ ਬਣ ਸਕਣ ਕਾਰਨ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਦਿਲਚਸਪ ਟਿੱਪਣੀ ਕੀਤੀ ਹੈ। ਸ੍ਰੀ ਚੌਹਾਨ ਨੇ ਆਪਣੇ ਦਰਦ ਨੂੰ ਮਜਾਹੀਆ ਲਹਿਜ਼ੇ ਵਿੱਚ ਇਸ ਟਿੱਪਣੀ ਰਾਹੀਂ ਬਿਆਨ ਕੀਤਾ। ਉਹਨਾਂ ਕਿਹਾ ਕਿ “ਜਦੋਂ ਕੋਈ ਵੀ ਉੱਚ ਅਹੁਦੇ ‘ਤੇ ਨਹੀਂ ਰਹਿੰਦਾ ਤਾਂ ਹੋਰਡਿੰਗ ਤੋਂ ਤਸਵੀਰਾਂ ‘ਗਧੇ ਦੇ ਸਿਰ ਤੋਂ ਸਿੰਗ’ ਵਾਂਗ ਗਾਇਬ ਹੋ ਜਾਂਦੀਆਂ ਹਨ। ਉਨ੍ਹਾਂ ਦਾ ਇਹ ਬਿਆਨ ਨਵੰਬਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵੱਡੀ ਜਿੱਤ ਦੇ ਬਾਵਜੂਦ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਤੋਂ ਖੁੰਝ ਜਾਣ ਤੋਂ ਬਾਅਦ ਆਇਆ ਹੈ। ਸਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ “ਮੇਰੇ ਕੋਲ ਅਜੇ ਵੀ ਸਮਾਂ ਨਹੀਂ ਹੈ,ਮੈਂ ਲਗਾਤਾਰ ਵਿਅਸਤ ਰਹਿੰਦਾ ਹਾਂ। ਇਹ ਚੰਗੀ ਗੱਲ ਹੈ ਕਿ ਸਾਨੂੰ ਰਾਜਨੀਤੀ ਤੋਂ ਦੂਰ ਰਹਿ ਕੇ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ”। ਚੌਹਾਨ ਨੇ ਕਿਹਾ ਕਿ ਰਾਜਨੀਤੀ ਵਿਚ ਸਰਗਰਮ ਲੋਕ ਵੀ ਲਗਨ ਨਾਲ ਚੰਗਾ ਕੰਮ ਕਰਦੇ ਹਨ। ਉਨ੍ਹਾਂ ਕਿਹਾ, ”ਮੋਦੀ ਜੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਵਰਗੇ ਨੇਤਾ ਹਨ ਜੋ ਦੇਸ਼ ਲਈ ਜਿਉਂਦੇ ਹਨ ਪਰ ਰੰਗ ਦੇਖਣ ਵਾਲੇ ਬਹੁਤ ਹਨ। ਜੇ ਤੁਸੀਂ ਮੁੱਖ ਮੰਤਰੀ ਹੋ, (ਅਜਿਹੇ ਲੋਕ ਕਹਿੰਦੇ ਹਨ) ‘ਭਾਈ ਸਾਹਬ, ਤੁਹਾਡੇ ਪੈਰ-ਹੱਥ ਕਮਲ ਵਰਗੇ ਹਨ’। ਪਰ ਜਦੋਂ ਕੋਈ (ਮੁੱਖ ਮੰਤਰੀ ਦੇ ਅਹੁਦੇ ‘ਤੇ) ਨਹੀਂ ਰਹਿੰਦਾ ਤਾਂ (ਉਸਦੀਆਂ) ਤਸਵੀਰਾਂ ਹੋਰਡਿੰਗਾਂ ਤੋਂ ਇੰਝ ਗਾਇਬ ਹੋ ਜਾਂਦੀਆਂ ਹਨ ਜਿਵੇਂ ਗਧੇ ਦੇ ਸਿਰ ਤੋਂ ਸਿੰਗ।” ਸ਼ਿਵਰਾਜ ਸਿੰਘ ਚੌਹਾਨ ਨੇ ਇਹ ਟਿੱਪਣੀਆਂ ਉਸ ਵੇਲੇ ਕੀਤੀਆਂ ਜਦ ਉਹ ਭੋਪਾਲ ਦੇ ਨੀਲਬਾਦ ਇਲਾਕੇ ‘ਚ ਬ੍ਰਹਮਾ ਕੁਮਾਰੀਆਂ ਦੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਅਤੇ ਉਨ੍ਹਾਂ ਦੇ ਭਾਸ਼ਣ ਦੀ ਵੀਡੀਉ ਕਲਿੱਪ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

error: Content is protected !!