Gee 98News

ਚੰਡੀਗੜ੍ਹ,10 ਜਨਵਰੀ-ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕਾ ਡਾਕਟਰ ਅਮਨਪ੍ਰੀਤ ਕੌਰ ਅਰੋੜਾ ‘ਤੇ ਸਰਕਾਰੀ ਜ਼ਮੀਨ ਦੱਬਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ । ਇਹਨਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੋਕਪਾਲ ਨੇ ਡਾਕਟਰ ਅਰੋੜਾ ਨੂੰ ਇੱਕ ਨੋਟਿਸ ਜਾਰੀ ਕਰਕੇ 16 ਫਰਵਰੀ ਨੂੰ ਤਲਬ ਕੀਤਾ ਹੈ। ਜਿਕਰਯੋਗ ਹੈ ਕਿ ਵਿਧਾਇਕਾ ਡਾਕਟਰ ਅਮਨਪ੍ਰੀਤ ਕੌਰ ਅਰੋੜਾ ਦੇ ਪੀਏ ਰਹਿ ਚੁੱਕੇ ਹਰਸ਼ ਨਾਮ ਦੇ ਇੱਕ ਨੌਜਵਾਨ ਨੇ ਵਿਧਾਇਕਾ ਦੇ ਉੱਪਰ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਨ ਤੇ ਹੋਰ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗਾਉਂਦੇ ਹੋਏ ਇੱਕ ਲਿਖਤੀ ਸ਼ਿਕਾਇਤ ਲੋਕਪਾਲ ਨੂੰ ਦਿੱਤੀ ਹੈ, ਜਿਸ ਤੋਂ ਬਾਅਦ ਲੋਕਪਾਲ ਨੇ ਵਿਧਾਇਕਾ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਪਹਿਲਾਂ ਵੀ ਵਿਧਾਇਕਾ ਡਾਕਟਰ ਅਮਨਪ੍ਰੀਤ ਕੌਰ ਅਰੋੜਾ ‘ਤੇ ਮੋਗਾ ਦੇ ਸਿਵਲ ਹਸਪਤਾਲ ਦੇ ਨਾਮ ‘ਤੇ ਏ.ਸੀ. ਖਰੀਦਣ ਦੇ ਮਾਮਲੇ ‘ਚ ਦੋਸ਼ ਲੱਗੇ ਸਨ ।

Leave a Reply

Your email address will not be published. Required fields are marked *

error: Content is protected !!