- ਰਾਮ ਭਗਤ ਸ਼ਹਿਰ ਦਾ ਹਰ ਕੋਨਾ ਰੌਸ਼ਨ ਕਰਨ : ਪੁਖਰਾਜ ਸਿੰਗਲਾ
ਬਰਨਾਲਾ,16 ਜਨਵਰੀ (ਨਿਰਮਲ ਸਿੰਘ ਪੰਡੋਰੀ)-ਅਯੁੱਧਿਆ ਵਿਖੇ ਰਾਮ ਮੰਦਰ ਦੇ ਨਿਰਮਾਣ ਦੀ ਖੁਸ਼ੀ ਦੀਆਂ ਲਹਿਰਾਂ ਦੇਸ਼ ਦੇ ਕੋਨੇ ਕੋਨੇ ਤੱਕ ਪੁੱਜ ਚੁੱਕੀਆਂ ਹਨ। ਹਰੇਕ ਰਾਮ ਭਗਤ ਨੂੰ 22 ਜਨਵਰੀ ਦੀ ਬੇਸਬਰੀ ਨਾਲ ਉਡੀਕ ਹੈ। ਬਰਨਾਲਾ ਵਿਖੇ ਵੀ 22 ਜਨਵਰੀ ਦੇ ਦਿਨ ਨੂੰ ਇੱਕ ਵਿਸ਼ੇਸ਼ ਦਿਹਾੜਾ ਬਣਾਉਣ ਲਈ ਰਾਮ ਭਗਤਾਂ ਨੇ ਯਤਨ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਅਯੁੱਧਿਆ ਵਿਖੇ ਨਵ ਨਿਰਮਾਣ ਰਾਮ ਮੰਦਰ ਵਿੱਚ ਸ੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਨੂੰ ਯਾਦਗਾਰੀ ਸਮਾਗਮ ਬਣਾਇਆ ਜਾ ਸਕੇ। ਇਸੇ ਸੰਦਰਭ ਵਿੱਚ ਬਰਨਾਲਾ ਵਿਖੇ ਸ੍ਰੀ ਪੁਖਰਾਜ ਸਿੰਗਲਾ ਦੀ ਅਗਵਾਈ ਹੇਠ ਰਾਮ ਭਗਤਾਂ ਵੱਲੋਂ ਦੀਵਿਆਂ ਦੀ ਵੰਡ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸਿੰਗਲਾ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸ਼ਹਿਰ ‘ਚ 11 ਹਜ਼ਾਰ ਦੀਵੇ ਵੰਡਣ ਦੀ ਯੋਜਨਾ ਹੈ। ਉਹਨਾਂ ਦੱਸਿਆ ਕਿ 22 ਜਨਵਰੀ ਨੂੰ “ਦੀਵਾਲੀ ਦਿਵਸ” ਵਜੋਂ ਮਨਾਇਆ ਜਾਵੇਗਾ ਅਤੇ ਸਾਰਾ ਸ਼ਹਿਰ ਦੀਵਿਆਂ ਨਾਲ ਰੌਸ਼ਨ ਹੋਵੇਗਾ। ਉਹਨਾਂ ਕਿਹਾ ਕਿ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਰ ਬਣਨ ਨਾਲ ਰਾਮ ਭਗਤਾਂ ਦੇ ਮਨਾਂ ਵਿੱਚ ਅਧਿਆਤਮਿਕ ਰੌਸ਼ਨੀ ਦਾ ਸੰਚਾਰ ਹੋਇਆ ਹੈ, ਇਸ ਲਈ 22 ਜਨਵਰੀ ਨੂੰ ਕੋਨਾ ਕੋਨਾ ਰੌਸ਼ਨ ਕੀਤਾ ਜਾਵੇਗਾ। ਇਸ ਮੌਕੇ ਅਨਿਲ ਮਿੱਤਲ, ਰਜਿੰਦਰ ਕੁਮਾਰ, ਪਿੰਕੂ ਕਾਂਸਲ, ਹਿਮਾਂਸ਼ੂ ਕੁਮਾਰ ਅਤੇ ਰਾਕੇਸ਼ ਕੁਮਾਰ ਕਾਲਾ ਆਦਿ ਵੀ ਹਾਜ਼ਰ ਸਨ।
error: Content is protected !!