Skip to main content

Gee 98News

1530 ਕਰੋੜ ਦੀ ਬੈਂਕ ਧੋਕਾਧੜੀ ਦੇ ਮਾਮਲੇ ‘ਚ ਸੁਖਬੀਰ ਬਾਦਲ ਦਾ ਖਾਸਮ ਖਾਸ ਕੱਪੜਾ ਵਪਾਰੀ ED ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ,19 ਜਨਵਰੀ- ਇਨਫੋਰਸਮੈਂਟ ਡਾਇਰੈਕਟੋਰੇਟ ED ਨੇ 1530 ਕਰੋੜ ਦੀ ਬੈਂਕ ਧੋਖਾਧੜੀ ਦੇ ਮਾਮਲੇ ‘ਚ ਲੁਧਿਆਣਾ ਦੇ ਇੱਕ ਕੱਪੜਾ ਵਪਾਰੀ SEL ਟੈਕਸਟਾਈਲ ਲਿਮਿਟਡ ਦੇ ਮਾਲਕ ਨੀਰਜ ਸਲੂਜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਨੀਰਜ ਸਲੂਜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਤਿ ਨੇੜਲੇ ਵਿਅਕਤੀਆਂ ਚੋਂ ਹਨ । ਇਸ ਟੈਕਸਟਾਈਲ ਕੰਪਨੀ ਦੇ 13 ਟਿਕਾਣਿਆਂ ‘ਤੇ ਕਰੀਬ ਇੱਕ ਹਫਤਾ ਪਹਿਲਾਂ ਹੀ ਈਡੀ ਨੇ ਛਾਪਾਮਾਰੀ ਕੀਤੀ ਜਿਸ ਦੌਰਾਨ 60 ਲੱਖ ਰੁਪਏ ਨਗਦ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਸਨ। ‌ ਕਰੀਬ ਦੋ ਸਾਲ ਪਹਿਲਾਂ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ ‘ਤੇ ਸਲੂਜਾ ਦੇ ਖ਼ਿਲਾਫ਼ 1530 ਕਰੋੜ ਦੀ ਬੈਂਕ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਬੈਂਕ ਦਾ ਦੋਸ਼ ਹੈ ਕਿ ਕੰਪਨੀ ਨੇ ਬੈਂਕ ਲੋਨ ਦੀ ਵੱਡੀ ਰਕਮ ਦਾ ਦੁਰਉਪਯੋਗ ਕੀਤਾ। ਇਸ ਟੈਕਸਟਾਈਲ ਕੰਪਨੀ ਦੇ ਖ਼ਿਲਾਫ਼ ਸੀਬੀਆਈ ਨੇ ਵੀ ਪੜ੍ਹਤਾਲ ਕੀਤੀ ਸੀ ਜਿਸ ਤੋਂ ਬਾਅਦ ਵੱਡੀਆਂ ਵਿੱਤੀ ਗੜਬੜੀਆਂ ਸਾਹਮਣੇ ਆਈਆਂ ਸਨ ਅਤੇ ਹੁਣ ਈਡੀ ਨੇ ਆਪਣੀ ਪੜ੍ਹਤਾਲ ਦੌਰਾਨ ਕੰਪਨੀ ਦੇ ਮਾਲਕ ਨੀਰਜ ਸਲੂਜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

error: Content is protected !!