Skip to main content

Gee 98News

10 ਹਜ਼ਾਰ ਤਾਂ ਕੀ ਸਗੋਂ 10 ਕਰੋੜ ਵਿੱਚ ਵੀ ਨਹੀਂ ਵਿਕਾਂਗਾ-ਭਾਨਾ ਸਿੱਧੂ

-ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ
ਚੰਡੀਗੜ੍ਹ,23 ਜਨਵਰੀ-ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਨੇ ਦੋ ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਭਾਨਾ ਸਿੱਧੂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਅਦਾਲਤ ਵਿੱਚ ਆਪਣੀ ਪੇਸ਼ੀ ਤੋਂ ਬਾਅਦ ਭਾਨਾ ਸਿੱਧੂ ਨੇ ਕਿਹਾ ਕਿ ਉਹ 10 ਹਜ਼ਾਰ ਵਿੱਚ ਤਾਂ ਕੀ, ਸਗੋਂ 10 ਕਰੋੜ ਵਿੱਚ ਵੀ ਨਹੀਂ ਵਿਕ ਸਕਦਾ। ਜ਼ਿਕਰਯੋਗ ਹੈ ਕਿ ਭਾਨਾ ਸਿੱਧੂ ‘ਤੇ ਲੁਧਿਆਣਾ ਦੀ ਇੱਕ ਮਹਿਲਾ ਏਜੰਟ ਦੀ ਸ਼ਿਕਾਇਤ ‘ਤੇ ਬਲੈਕਮੇਲੰਗ ਅਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਵਿੱਚ ਭਾਨਾ ਸਿੱਧੂ ਦੀ ਪੇਸ਼ੀ ਸਮੇਂ ਉਸ ਦੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਇਸ ਮੌਕੇ ਭਾਨਾ ਸਿੱਧੂ ਨੇ ਕਿਹਾ ਕਿ ਉਹ ਲੋਕਾਂ ਲਈ ਲੜਦਾ ਰਹੇਗਾ। ਮੌਕੇ ‘ਤੇ ਪੁੱਜੇ ਭਾਨਾ ਸਿੱਧੂ ਦੇ ਭਰਾ ਨੇ ਵੀ ਕਿਹਾ ਕਿ ਉਸ ਨੂੰ ਨਜਾਇਜ਼ ਫਸਾਇਆ ਗਿਆ ਹੈ। ਉਸਦੇ ਭਰਾ ਨੇ ਕਿਹਾ ਕਿ ਜਿਹੜੇ ਪਰਿਵਾਰ ਦੇ ਪੈਸੇ ਵਾਪਸ ਕਰਵਾਉਣ ਲਈ ਮਹਿਲਾ ਏਜੰਟ ਨੂੰ ਫੋਨ ਕੀਤਾ ਸੀ ਉਹ ਪਰਿਵਾਰ ਅੱਜ ਵੀ ਉਹਨਾਂ ਦੇ ਨਾਲ ਖੜਾ ਹੈ। ‌ ਉਸਨੇ ਕਿਹਾ ਕਿ ਉਹ ਗਰੀਬ ਪਰਿਵਾਰ ਹੈ ਜਿਸ ਦਾ ਮੁਖੀ ਟਰੱਕ ਚਲਾਉਂਦਾ ਹੈ ਜੋ ਗੁਹਾਟੀ ਵਿਖੇ ਹੈ ਅਤੇ ਵਾਪਸ ਆ ਕੇ ਮੀਡੀਆ ਦੇ ਰੂਬਰੂ ਹੋਵੇਗਾ।

error: Content is protected !!