Skip to main content

Gee 98News

ਸਿੱਖਿਅਕ ਖ਼ਬਰ : ਲਾੜੇ ਦੇ ਸਿਹਰਾ ਬੰਨਿਆ ਈਂ ਰਹਿ ਗਿਆ…ਪ੍ਰੇਮਿਕਾ ਨੇ ਗੁਰਦੁਆਰੇ ਪੁੱਜ ਕੇ ਆਨੰਦ ਕਾਰਜ ਰੋਕ ਦਿੱਤੇ

ਚੰਡੀਗੜ੍ਹ,26 ਜਨਵਰੀ-ਚਾਰ ਬੱਚਿਆਂ ਦੀ ਮਾਂ ਨੂੰ ਜਦ ਆਪਣੇ ਪ੍ਰੇਮੀ ਵੱਲੋਂ ਵਿਆਹ ਕਰਵਾਉਣ ਦੀ ਭਿਣਕ ਲੱਗੀ ਤਾਂ ਉਸਨੇ ਗੁਰਦੁਆਰਾ ਸਾਹਿਬ ਜਾ ਕੇ ਪ੍ਰੇਮੀ ਦੇ ਆਨੰਦ ਕਾਰਜ ਰੋਕ ਦਿੱਤੇ। ਵੇਰਵੇ ਅਨੁਸਾਰ ਬਟਾਲਾ ਦੇ ਨਜ਼ਦੀਕ ਗੁਰਦੁਆਰਾ ਅੱਚਲ ਸਾਹਿਬ ਵਿਖੇ ਇੱਕ ਲੜਕੇ ਅਤੇ ਲੜਕੀ ਦੇ ਆਨੰਦ ਕਾਰਜ ਹੋਣੇ ਸਨ ਜਿੱਥੇ ਦੋਵੇਂ ਪਰਿਵਾਰ ਪੁੱਜੇ ਹੋਏ ਸਨ ਪ੍ਰੰਤੂ ਅਚਾਨਕ ਇਕ ਔਰਤ ਗੁਰਦੁਆਰਾ ਸਾਹਿਬ ਪੁੱਜੀ ਅਤੇ ਉਸਨੇ ਗ੍ਰੰਥੀ ਸਿੰਘ ਨੂੰ ਉਕਤ ਆਨੰਦ ਕਾਰਜ ਕਰਵਾਉਣ ਤੋਂ ਰੋਕਿਆ ਅਤੇ ਦੱਸਿਆ ਕਿ ਆਨੰਦ ਕਾਰਜ ਕਰਵਾ ਰਿਹਾ ਨੌਜਵਾਨ ਉਸ ਨਾਲ ਪਹਿਲਾਂ ਹੀ ਕਾਫੀ ਸਮੇਂ ਤੋਂ ਸੰਬੰਧਾਂ ਵਿੱਚ ਹੈ ਅਤੇ ਉਸਨੇ ਉਸਨੂੰ ਵਿਆਹ ਕਰਵਾਉਣ ਦਾ ਲਾਰਾ ਲਾਇਆ ਹੋਇਆ ਹੈ। ਪਹਿਲਾਂ ਹੀ ਚਾਰ ਬੱਚਿਆਂ ਦੀ ਮਾਂ ਪ੍ਰੇਮਿਕਾ ਨੇ ਗ੍ਰੰਥੀ ਅਤੇ ਆਨੰਦ ਕਾਰਜ ਕਰਵਾਉਣ ਜਾ ਰਹੀ ਲੜਕੀ ਦੇ ਪਰਿਵਾਰ ਨੂੰ ਸਾਰੀ ਕਹਾਣੀ ਦੱਸ ਦਿੱਤੀ ਜਿਸ ਤੋਂ ਬਾਅਦ ਲੜਕੀ ਅਤੇ ਲੜਕੇ ਵਾਲਿਆਂ ਦੇ ਪਰਿਵਾਰ ਵਿੱਚ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਗ੍ਰੰਥੀ ਨੇ ਇਹ ਆਨੰਦ ਕਾਰਜ ਕਰਵਾਉਣ ਤੋਂ ਸਾਫ਼ ਨਾਂਹ ਕਰ ਦਿੱਤੀ। ਲੜਕੀ ਵਾਲਿਆਂ ਨੇ ਮਾਮਲਾ ਥਾਣਾ ਰੰਗੜ ਨੰਗਲ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਤਾਂ ਪੁਲਿਸ ਨੇ ਦੋਵਾਂ ਪਰਿਵਾਰਾਂ ਨੂੰ ਬਿਠਾ ਕੇ ਮਾਮਲਾ ਸੁਲਝਾ ਦਿੱਤਾ, ਜਿਸ ਤਹਿਤ ਲੜਕੀ ਵਾਲਿਆਂ ਨੇ ਪਹਿਲਾਂ ਹੀ ਚਾਰ ਬੱਚਿਆਂ ਦੀ ਮਾਂ ਨਾਲ ਸੰਬੰਧਾਂ ਵਿੱਚ ਰਹਿ ਰਹੇ ਲੜਕੇ ਨਾਲ ਆਪਣੀ ਲੜਕੀ ਦੇ ਅਨੰਦ ਕਾਰਜ ਕਰਨ ਤੋਂ ਨਾਂਹ ਕਰ ਦਿੱਤੀ। ਇਸ ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਜਿਸ ਵੇਲੇ ਗੁਰਦੁਆਰਾ ਸਾਹਿਬ ਵਿੱਚ ਲੜਕਾ ਅਤੇ ਲੜਕੀ ਦੇ ਦੋਵੇਂ ਪਰਿਵਾਰ ਬਹਿਸ ਕਰ ਰਹੇ ਸਨ ਉਸ ਵੇਲੇ ਚਾਰ ਬੱਚਿਆਂ ਦੀ ਮਾਂ ਪ੍ਰੇਮਿਕਾ ਮੌਕੇ ਤੋਂ ਰਫੂਚੱਕਰ ਹੋ ਗਈ। ਇਸ ਤਰ੍ਹਾਂ ਕਿਸੇ ਸ਼ਾਦੀਸ਼ੁਦਾ ਅਤੇ ਚਾਰ ਬੱਚਿਆਂ ਦੀ ਮਾਂ ਨਾਲ ਸਬੰਧਾਂ ਵਿੱਚ ਰਹਿ ਕੇ ਅਤੇ ਵਿਆਹ ਦਾ ਲਾਰਾ ਲਾ ਕੇ ਹੋਰ ਵਿਆਹ ਕਰਵਾਉਣ ਜਾ ਰਹੇ ਨੌਜਵਾਨ ਦੇ ਵਿਆਹ ਦੀ ਕਹਾਣੀ ਆਨੰਦ ਕਾਰਜਾਂ ਤੋਂ ਪਹਿਲਾਂ ਹੀ ਖਤਮ ਹੋ ਗਈ।

error: Content is protected !!