Gee 98News

ਨਿਤੀਸ਼ ਤੇ ਲਾਲੂ ਯਾਦਵ : ਟੁੱਟ ਗਈ ਤੜੱਕ ਕਰਕੇ….!

ਚੰਡੀਗੜ੍ਹ,27 ਜਨਵਰੀ-ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜੋੜ-ਤੋੜ ਦੀ ਰਾਜਨੀਤੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਬਿਹਾਰ ਸੂਬੇ ਵਿੱਚ ਨਿਤੀਸ਼ ਕੁਮਾਰ ਅਤੇ ਲਾਲੂ ਯਾਦਵ ਦੀ ਯਾਰੀ ਤੜੱਕ ਕਰਕੇ ਟੁੱਟ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲਾਲੂ ਯਾਦਵ ਦੇ ਪਰਿਵਾਰ ਨਾਲ ਸਿਆਸੀ ਯਾਰੀ ਤੋੜ ਕੇ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਨਿਤੀਸ਼ ਕੁਮਾਰ ਅਸਤੀਫ਼ਾ ਦੇਣ ਤੋਂ ਬਾਅਦ ਗਵਰਨਰ ਦੇ ਕੋਲ ਦੁਬਾਰਾ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨਗੇ ਅਤੇ ਇਸ ਵਾਰ ਨਿਤੀਸ਼ ਕੁਮਾਰ ਭਾਜਪਾ ਦੀ ਮਦਦ ਨਾਲ ਸਰਕਾਰ ਬਣਾਉਣਗੇ। ਜੇਕਰ ਨਿਤੀਸ਼ ਕੁਮਾਰ ਬਿਹਾਰ ਵਿੱਚ ਭਾਜਪਾ ਦੀ ਮਦਦ ਨਾਲ ਸਰਕਾਰ ਬਣਾਉਂਦੇ ਹਨ ਤਾਂ ਇਹ ਕੌਮੀ ਪੱਧਰ ‘ਤੇ ਭਾਜਪਾ ਦਾ ਟਾਕਰਾ ਕਰਨ ਦੇ ਲਈ ਬਣਾਏ “ਇੰਡੀਆ ਗੱਠਜੋੜ” ਲਈ ਵੱਡਾ ਸੰਕਟ ਹੋਵੇਗਾ।

error: Content is protected !!