Skip to main content

Gee 98News

ਗੈਂਗਵਾਰ : ਬਿਸ਼ਨੋਈ ਗਰੁੱਪ ਦੇ ਸ਼ੂਟਰ ਰਾਜਨ ਨੂੰ ਕੀਤਾ ਬੇਰਹਿਮੀ ਨਾਲ ਕਤਲ

ਚੰਡੀਗੜ੍ਹ 29 ਜਨਵਰੀ- ਗੈਂਗਵਾਰ ਦੀ ਇੱਕ ਵੱਡੀ ਘਟਨਾ ਵਿੱਚ ਗੈਂਗਸਟਰ ਲਾਰਸ ਬਿਸਨੋਈ ਦੇ ਇੱਕ ਸ਼ੂਟਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬਿਸ਼ਨੋਈ ਦੇ ਨੇੜਲੇ ਸ਼ੂਟਰ ਰਾਜਨ ਨੂੰ ਹੱਥ ਪੈਰ ਬੰਨ ਕੇ ਜਿਉਂਦੇ ਹੀ ਅੱਗ ਲਗਾ ਦਿੱਤੀ ਗਈ, ਜਿਸ ਤੋਂ ਬਾਅਦ ਬੁਰੀ ਤਰ੍ਹਾਂ ਸੜਨ ਕਰਕੇ ਉਸ ਦੀ ਮੌਤ ਹੋ ਗਈ। ਇਹ ਘਟਨਾ ਹਰਿਆਣਾ ਦੇ ਯਮੁਨਾਨਗਰ ਵਿਖੇ ਪੱਛਮੀ ਯਮੁਨਾ ਨਹਿਰ ਦੇ ਕੰਢੇ ਵਾਪਰੀ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਰਾਜਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਫੇਸਬੁੱਕ ‘ਤੇ ਪੋਸਟ ਪਾਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮ੍ਰਿਤਕ ਲਾਰੈਂਸ ਬਿਸ਼ਨੋਈ ਗੈਂਗ ਦਾ ਖਤਰਨਾਕ ਸ਼ੂਟਰ ਸੀ ਅਤੇ ਕਈ ਵੱਡੀਆਂ ਗੈਂਗਵਾਰਾਂ ਵਿੱਚ ਸ਼ਾਮਲ ਸੀ।
ਫੋਟੋ ਕੈਪਸ਼ਨ-ਗੈਂਗਸਟਰ ਰਾਜਨ ਦੇ ਸੜੇ ਹੋਏ ਮ੍ਰਿਤਕ ਸਰੀਰ ਨੂੰ ਕਵਰ ਕਰ ਰਹੀ ਪੁਲਿਸ ਪਾਰਟੀ

error: Content is protected !!