Gee 98News

ਬਰਨਾਲਾ,30 ਜਨਵਰੀ (Gee98 news service)-ਧਨੌਲਾ ਵਿਖੇ ਇਕ ਇਲੈਕਟਰੋਨਿਕਸ ਦੀ ਦੁਕਾਨ ‘ਤੇ ਕੀਮਤੀ ਸਮਾਨ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਧਨੌਲਾ ਪੁਲਿਸ ਨੇ ਸਮੇਤ ਸਮਾਨ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਚੋਰੀ ਸ਼ਿਵਾ ਇਲੈਕਟਰੋਨਿਕਸ ਧਨੌਲਾ ਵਿਖੇ ਹੋਈ ਜਿਥੋਂ ਚੋਰ ਦੁਕਾਨ ਦੀ ਛੱਤ ਰਾਹੀ ਦੋ ਨਵੇਂ AC, ਦੋ ਵਾਸ਼ਿੰਗ ਮਸ਼ੀਨਾਂ, ਇੱਕ ਮਾਈਕਰੋਵੇਵ, ਤਿੰਨ LED ਅਤੇ ਇੱਕ ਬਿਜਲੀ ਵਾਲਾ ਗੀਜਰ ਚੋਰੀ ਕਰਕੇ ਲੈ ਗਏ।ਜਿਸ ਸਬੰਧੀ ਦੁਕਾਨ ਦੇ ਮਾਲਕ ਸੰਜੀਵ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਧਨੌਲਾ ਦੇ ਬਿਆਨਾਂ ‘ਤੇ ਥਾਣਾ ਧਨੌਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ । ਕੀਮਤੀ ਸਮਾਨ ਦੀ ਚੋਰੀ ਦੇ ਇਸ ਮਾਮਲੇ ਨੂੰ ਹੱਲ ਕਰਨ ਦੇ ਸਤਬੀਰ ਸਿੰਘ ਬੈਂਸ ਡੀਐਸਪੀ ਸਬ ਡਿਵੀਜ਼ਨ ਬਰਨਾਲਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਦੌਰਾਨੇ ਤਫਤੀਸ਼ ਚੋਰੀ ਕਰਨ ਵਾਲੇ ਸਾਜਨਦੀਪ ਸਿੰਘ ਉਰਫ ਸਾਜਨ ਅਤੇ ਯਾਦਵਿੰਦਰ ਸਿੰਘ ਉਰਫ ਘੁੱਲਾ ਵਾਸੀਅਨ ਧਨੌਲਾ ਨੂੰ ਕਾਬੂ ਕਰਕੇ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ। ਇਹਨਾਂ ਦੋਵੇਂ ਚੋਰਾਂ ਵਿੱਚੋਂ ਯਾਦਵਿੰਦਰ ਸਿੰਘ ਉਰਫ਼ ਘੁੱਲਾ ਸੰਜੀਵ ਕੁਮਾਰ ਦੀ ਦੁਕਾਨ ਦਾ ਗੁਆਂਢੀ ਹੀ ਹੈ। ਐਸਐਚਓ ਧਨੌਲਾ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਚੋਰੀ ਦੇ ਇਸ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *

error: Content is protected !!