Skip to main content

Gee 98News

‘ਆਪ ਤੇ ਕਾਂਗਰਸ’ ਗੱਠਜੋੜ ਨੂੰ ਝਟਕਾ : ਚੰਡੀਗੜ੍ਹ ਮੇਅਰ ਦੀ ਚੋਣ ਦੇ ਮਾਮਲੇ ‘ਚ ਹਾਈਕੋਰਟ ਨੇ ਜਾਰੀ ਨਹੀਂ ਕੀਤੇ ਸਟੇਅ ਆਰਡਰ…ਜਲਦੀ ਸੁਣਵਾਈ ਦੀ ਮੰਗ ਵੀ ਨਹੀਂ ਮੰਨੀ

ਚੰਡੀਗੜ੍ਹ, 31 ਜਨਵਰੀ,‌ Gee98 news service
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਦੇ ਮੇਅਰ ਦੀ ਚੋਣ ‘ਚ ਧਾਂਦਲੀ ਦੇ ਦੋਸ਼ਾਂ ਸਬੰਧੀ ਆਪ ਤੇ ਕਾਂਗਰਸ ਗੱਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਵੱਲੋਂ ਦਾਇਰ ਕੀਤੀ ਪਟੀਸ਼ਨ ‘ਤੇ ਗੱਠਜੋੜ ਨੂੰ ਕੋਈ ਰਾਹਤ ਨਾ ਦਿੰਦੇ ਹੋਏ ਮੇਅਰ ਦੀ ਚੋਣ ‘ਤੇ ਸਟੇਅ ਆਰਡਰ ਲਾਗੂ ਨਹੀਂ ਕੀਤੇ। ਹਾਈਕੋਰਟ ਨੇ ਮੇਅਰ ਦੀ ਚੋਣ ਸਬੰਧੀ ਤਿੰਨ ਹਫ਼ਤਿਆਂ ਵਿੱਚ ਪ੍ਰਸ਼ਾਸਨ ਤੋਂ ਪੂਰੀ ਰਿਪੋਰਟ ਤਲਬ ਕੀਤੀ ਹੈ। ਆਪ ਅਤੇ ਕਾਂਗਰਸ ਦੇ ਗੱਠਜੋੜ ਦੀ ਇਸ ਮਾਮਲੇ ਦੀ ਜਲਦੀ ਸੁਣਵਾਈ ਦੀ ਮੰਗ ਵੀ ਹਾਈਕੋਰਟ ਨੇ ਨਹੀਂ ਮੰਨੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਹਾਰਨ ਤੋਂ ਬਾਅਦ ਆਪ ਤੇ ਕਾਂਗਰਸ ਦੇ ਗੱਠਜੋੜ ਨੇ ਹਾਈਕੋਰਟ ਦਾ ਕੀਤਾ ਹੈ। ਗੱਠਜੋੜ ਦਾ ਕਹਿਣਾ ਹੈ ਕਿ ਚੋਣ ਅਧਿਕਾਰੀ ਨੇ ਵੋਟਾਂ ਦੀ ਗਿਣਤੀ ਵਿੱਚ ਧਾਂਦਲੀ ਕੀਤੀ ਹੈ। ਹੁਣ ਤਿੰਨ ਹਫ਼ਤਿਆਂ ਬਾਅਦ ਹਾਈਕੋਰਟ ਵੱਲੋਂ ਪ੍ਰਸ਼ਾਸਨ ਦੀ ਰਿਪੋਰਟ ਵਾਚਣ ਤੋਂ ਬਾਅਦ ਹੀ ਕੋਈ ਅਗਲਾ ਫੈਸਲਾ ਸਾਹਮਣੇ ਆਵੇਗਾ। ਫਿਲਹਾਲ ! ਬੁੱਧਵਾਰ ਹੋਈ ਚੋਣ ‘ਤੇ ਸਟੇਅ ਆਰਡਰ ਲਾਗੂ ਨਾ ਕਰਨ ਕਰਕੇ ਆਪ ਤੇ ਕਾਂਗਰਸ ਗੱਠਜੋੜ ਨੂੰ ਜਿੱਥੇ ਝਟਕਾ ਲੱਗਿਆ ਉੱਥੇ ਭਾਜਪਾ ਨੂੰ ਰਾਹਤ ਵੀ ਮਿਲੀ ਹੈ।

error: Content is protected !!