Gee 98News

ਚੰਡੀਗੜ੍ਹ,8 ਫਰਵਰੀ-ਪੁਲਿਸ ਵਿੱਚ ਨੌਕਰੀ ਕਰ ਰਹੀ ਪਤਨੀ ਨਾਲ ਝਗੜੇ ਦੇ ਚਲਦਿਆਂ ਇੱਕ ਫੌਜੀ ਪਤੀ ਨੂੰ ਪੁਲਿਸ ਨੇ ਥਾਣੇ ਲਿਜਾ ਕੇ ਨੰਗਾ ਕਰਕੇ ਕੁੱਟਿਆ ਤੇ ਉਸ ਦੀ ਵੀਡੀਓ ਵੀ ਬਣਾਈ। ਆਪਣੇ ਨਾਲ ਹੋਏ ਇਸ ਅਣਮਨੁੱਖੀ ਤਸ਼ੱਦਦ ਦੀ ਘਟਨਾ ਨੂੰ ਹਾਈਕੋਰਟ ਸਾਹਮਣੇ ਰੱਖਦੇ ਹੋਏ ਫੌਜੀ ਪਤੀ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਦੇ ਹੋਏ ਫੌਜੀ ਪਤੀ ਨੇ ਦੱਸਿਆ ਕਿ ਉਸਦਾ ਪਤਨੀ ਨਾਲ ਵਿਆਹ ਸਬੰਧੀ ਵਿਵਾਦ ਚੱਲ ਰਿਹਾ ਹੈ। ਉਸ ਦੀ ਪਤਨੀ ਚੰਡੀਗੜ੍ਹ ਪੁਲਿਸ ਵਿੱਚ ਸੀਨੀਅਰ ਕਾਂਸਟੇਬਲ ਹੈ। 12 ਨਵੰਬਰ 2023 ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ 11 ਥਾਣੇ ਵਿੱਚ ਉਸ ਨਾਲ ਅਣਮਨੁੱਖੀ ਵਤੀਰਾ ਕੀਤਾ,ਜਦ ਥਾਣੇ ਵਿੱਚ ਉਸਨੂੰ ਨੰਗਾ ਕਰਕੇ ਤਸ਼ੱਦਦ ਕੀਤਾ ਗਿਆ ਅਤੇ ਵੀਡੀਓ ਵੀ ਬਣਾਈ ਗਈ। ਫੌਜੀ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਫੌਜੀ ਨੇ ਇਸ ਮਾਮਲੇ ਸੰਬੰਧੀ ਆਪਣੇ ਕਮਾਂਡਿੰਗ ਅਫ਼ਸਰ ਨੂੰ ਦੱਸਿਆ ਤੇ ਉਹਨਾਂ ਨੇ ਇਸ ਮਾਮਲੇ ਨੂੰ ਚੰਡੀਗੜ੍ਹ ਤੇ ਡੀਜੀਪੀ ਅਤੇ ਆਈਜੀ ਨੂੰ ਭੇਜ ਦਿੱਤਾ। ਪਟੀਸ਼ਨਰ ਫੌਜੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੁਣ ਪੁਲਿਸ ਨੇ ਉਸੇ ਥਾਣੇ ਨੂੰ ਸੌਂਪ ਦਿੱਤੀ ਹੈ ਜਿੱਥੇ ਉਸ ‘ਤੇ ਤਸ਼ੱਦਦ ਹੋਇਆ ਸੀ। ਫੌਜੀ ਨੇ ਮਾਨਯੋਗ ਹਾਈਕੋਰਟ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਜਾਂਚ ਡੀਐਸਪੀ ਰੈਂਕ ਦੇ ਅਧਿਕਾਰੀ ਤੋਂ ਕਰਵਾਈ ਜਾਵੇ ਅਤੇ ਨਾਲ ਹੀ ਮਾਨਯੋਗ ਹਾਈਕੋਰਟ ਇਸ ਮਾਮਲੇ ਵਿੱਚ ਉਚਿਤ ਹੁਕਮ ਜਾਰੀ ਕਰੇ। ਸੁਣਵਾਈ ਕਰਦੇ ਹੋਏ ਅਦਾਲਤ ਨੇ ਥਾਣੇ ਦੇ ਸੀਸੀਟੀਵੀ ਫੁਟੇਜ ਸੁਰਿੱਅਖਤ ਰੱਖਣ ਦਾ ਹੁਕਮ ਦਿੱਤਾ ਹੈ ਅਤੇ ਨਾਲ ਹੀ ਡੀਜੀਪੀ ਸਮੇਤ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਤਲਬ ਕੀਤਾ ਹੈ।

Leave a Reply

Your email address will not be published. Required fields are marked *

error: Content is protected !!