Gee 98News

ਬਰਨਾਲਾ,17 ਫਰਵਰੀ, ਨਿਰਮਲ ਸਿੰਘ ਪੰਡੋਰੀ
ਪੰਜਾਬ ਸਰਕਾਰ ਦਾ ਅਦਾਰਾ “ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ” (ਪੈਸਕੋ) ਸਾਬਕਾ ਫੌਜੀਆਂ ਦਾ ਸ਼ਰੇਆਮ ਆਰਥਿਕ ਸ਼ੋਸ਼ਣ ਕਰ ਰਹੀ ਹੈ ਪ੍ਰੰਤੂ ਭਗਵੰਤ ਮਾਨ ਦੀ ਸਰਕਾਰ ਸਭ ਕੁਝ ਜਾਣਦੇ ਹੋਏ ਵੀ ਮੂਕ ਦਰਸ਼ਕ ਬਣੀ ਹੋਈ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਸੈਨਿਕ ਵਿੰਗ ਦੇ ਸੀਨੀਅਰ ਆਗੂ ਅਤੇ ਹਲਕਾ ਭਦੌੜ ਦੇ ਇੰਚਾਰਜ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਸਾਬਕਾ ਫੌਜੀਆਂ ਦੀ ਮੀਟਿੰਗ ਉਪਰੰਤ ਕੀਤਾ। ਉਹਨਾਂ ਕਿਹਾ ਕਿ ਪੈਸਕੋ ਦਾ ਮੁੱਖ ਉਦੇਸ਼ ਭਾਰਤੀ ਫੌਜਾਂ ਵਿੱਚੋਂ ਸੇਵਾ ਮੁਕਤ ਹੋਣ ਵਾਲੇ ਫੌਜੀਆਂ ਦਾ ਵੱਖ-ਵੱਖ ਅਦਾਰਿਆਂ ਵਿੱਚ ਪੁਨਰਵਾਸ ਕਰਵਾਉਣਾ ਹੁੰਦਾ ਹੈ ਪਰੰਤੂ ਅਫ਼ਸੋਸ ਦੀ ਗੱਲ ਹੈ ਕਿ ਅਦਾਰਾ ਪੈਸਕੋ ਸਾਬਕਾ ਫੌਜੀਆਂ ਦਾ ਸ਼ੋਸ਼ਣ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਪੈਸਕੋ ਬਿਜਲੀ ਬੋਰਡ ਅਤੇ ਜੇਲ ਵਿਭਾਗ ਤੋਂ ਪ੍ਰਤੀ ਸਿਕਿਉਰਟੀ ਗਾਰਡ ਪ੍ਰਤੀ ਮਹੀਨਾ 26 ਹਜ਼ਾਰ ਲੈ ਰਹੀ ਹੈ ਪ੍ਰੰਤੂ ਪੈਸਕੋ ਵੱਲੋਂ ਉਹਨਾਂ ਸਾਬਕਾ ਫੌਜੀਆਂ ਨੂੰ ਜਿਨਾਂ ਨੂੰ ਜੇਲਾਂ ਜਾਂ ਬਿਜਲੀ ਬੋਰਡ ਵਿੱਚ ਸਿਕਿਉਰਟੀ ਗਾਰਡ ਦੇ ਤੌਰ ‘ਤੇ ਤਾਇਨਾਤ ਕੀਤਾ ਜਾਂਦਾ ਹੈ ਉਹਨਾਂ ਨੂੰ ਮਹਿਜ਼ 12000 ਪ੍ਰਤੀ ਮਹੀਨਾ ਸਣੇ ਪ੍ਰਾਵੀਡੈਂਟ ਫੰਡ ਦਿੱਤਾ ਜਾਂਦਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪੈਸਕੋ ਸਾਬਕਾ ਫੌਜੀਆਂ ਦੇ ਹਜ਼ਾਰਾਂ ਰੁਪਏ ਖ਼ੁਦ ਹੀ ਡਕਾਰ ਰਹੀ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਸਕੋ ਦੇ ਵਿੱਚ ਹੋ ਰਹੀ ਇਸ ਧਾਂਦਲੀ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ ਅਤੇ ਸਾਬਕਾ ਫੌਜੀਆਂ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਬਕਾ ਫੌਜੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!