Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਡਿਪੂ ਹੋਲਡਰਾਂ ਤੋਂ ਬਾਇਓਮੈਟ੍ਰਿਕ ਮਸ਼ੀਨਾਂ ਖੋਹ ਕੇ ਮਾਰਕਫੈੱਡ ਨੂੰ ਦੇ ਦਿੱਤੀਆਂ…ਡਿਪੂ ਹੋਲਡਰਾਂ ਨੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ

Nirmal Pandori by Nirmal Pandori
02/22/2024
in ਪੰਜਾਬ
Reading Time: 1 min read
A A
0
ਡਿਪੂ ਹੋਲਡਰਾਂ ਤੋਂ ਬਾਇਓਮੈਟ੍ਰਿਕ ਮਸ਼ੀਨਾਂ ਖੋਹ ਕੇ ਮਾਰਕਫੈੱਡ ਨੂੰ ਦੇ ਦਿੱਤੀਆਂ…ਡਿਪੂ ਹੋਲਡਰਾਂ ਨੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ 22 ਫਰਵਰੀ, (ਨਿਰਮਲ ਸਿੰਘ ਪੰਡੋਰੀ)-
ਪੰਜਾਬ ਸਰਕਾਰ ਦੀ ਘਰ ਘਰ ਆਟਾ ਵੰਡਣ ਦੀ ਸਕੀਮ ਦਾ ਮਾਮਲਾ ਸੂਬੇ ਦੇ ਰਾਜਪਾਲ ਦੇ ਦਰਬਾਰ ਵਿੱਚ ਪੁੱਜ ਚੁੱਕਿਆ ਹੈ।ਸਰਕਾਰ ਦੀ ਡਿਪੂ ਹੋਲਡਰਾਂ ਨਾਲ ਧੱਕੇਸ਼ਾਹੀ ਖਿਲਾਫ ਪੰਜਾਬ ਰਾਜ ਡਿਪੂ ਹੋਲਡਰ ਯੂਨੀਅਨ ਦਾ ਇਕ ਵਫ਼ਦ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਫੈਡਰੇਸ਼ਨ ਦੇ ਮੀਤ ਪ੍ਰਧਾਨ ਕੈਪਟਨ ਜੀ ਐਸ ਸਿੱਧੂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੂੰ ਰਾਜ ਭਵਨ ਵਿਖੇ ਮਿਲ ਕੇ ਮੰਗ ਪੱਤਰ ਦਿੱਤਾ। ਉਹਨਾਂ ਨੂੰ ਗਰੀਬਾਂ ਨੂੰ ਰਾਸ਼ਨ ਵੰਡਣ ਵਾਲੇ ਸਭ ਤੋਂ ਸਸਤੇ ਨੈੱਟਵਰਕ ਰਾਸ਼ਨ ਡਿਪੂਆਂ ਨੂੰ ਖਤਮ ਕਰਨ ਦੀ ਪੰਜਾਬ ਸਰਕਾਰ ਦੀ ਕੋਝੀ ਚਾਲ ਤੋਂ ਰਾਜਪਾਲ ਨੂੰ ਜਾਣੂ ਕਰਵਾਇਆ ਕਿ ਕਿਵੇਂ ਪੰਜਾਬ ਸਰਕਾਰ ਨੇ NFSA ਰਾਹੀਂ ਆ ਰਹੀ ਕੇਦਰ ਸਰਕਾਰ ਦੀ ਭੇਜੀ ਕਣਕ ਵੱਡੇ ਘਰਾਣਿਆ ਨੂੰ ਲਾਭ ਦੇਣ ਲਈ ਅਤੇ ਆਉਣ ਵਾਲੀਆ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਗਰੀਬ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਤੇ ਲਾਹਾ ਲੈਣ ਲਈ ਕੇਂਦਰ ਦੀ ਕਣਕ ਨੂੰ ਆਟਾ ਵਿੱਚ ਬਦਲ ਕੇ ਬੋਰੀਆਂ ਤੇ ਆਪਣੀਆਂ ਫੋਟੋ ਲਗਾ ਕੇ ਅਤੇ ਡਿਪੂ ਹੋਲਡਰਾਂ ਨੂੰ ਖਤਮ ਕਰਨ ਦੀ ਵੱਡੀ ਕੋਝੀ ਹਰਕਤ ਕੀਤੀ ਹੈ । ਵਫ਼ਦ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਮੋਦੀ ਸਰਕਾਰ ਵੱਲੋ ਭੇਜੀ ਕਣਕ ਗਰੀਬਾਂ ਨੂੰ ਸਹੀ ਅਰਥਾਂ ਵਿੱਚ ਵੰਡਣ ਲਈ ਸੁਹਿਰਦ ਹੁੰਦੀ ਤਾਂ 6 ਫਰਵਰੀ ਨੂੰ ਆਟਾ ਸਕੀਮ ਦੇ ਨਾਲ ਨਾਲ ਸਾਰੇ ਡਿਪੂਆਂ ‘ਤੇ ਵੀ ਕਣਕ ਭੇਜਦੀ ਅਤੇ ਡਿਪੂ ਹੋਲਡਰਾਂ ਤੋਂ ਬਾਇਓਮੈਟ੍ਰਿਕ ਮਸ਼ੀਨਾਂ ਖੋਹ ਕੇ ਮਾਰਕਫੈੱਡ ਨੂੰ ਨਾ ਦਿੰਦੀ, ਸਰਕਾਰ ਵੋਟਾਂ ਦਾ ਲਾਹਾ ਲੈਣ ਲਈ ਪੰਜਾਬ ਦੇ ਲੋਕਾਂ ਦੇ ਖਜ਼ਾਨੇ ‘ਤੇ 670 ਕਰੋੜ ਦਾ ਬੋਝ ਨਾ ਪਾਉਂਦੀ। ਪ੍ਰਧਾਨ ਸਿੱਧੂ ਨੇ ਦੱਸਿਆ ਕਿ ਮਾਣਯੋਗ ਰਾਜਪਾਲ ਨੇ ਬਹੁਤ ਹੀ ਧਿਆਨ ਨਾਲ ਵਫਦ ਵੱਲੋ ਉਠਾਏ ਹਰ ਇਕ ਨੁਕਤੇ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਇਸ ਬਾਬਤ ਕੋਈ ਕਾਰਵਾਈ ਕਰਨਗੇ। ਇਸ ਵਫ਼ਦ ਵਿੱਚ ਸੂਬੇ ਦੇ ਸਰਪ੍ਰਸਤ ਬਰਮ ਦਾਸ, ਫੈਡਰੇਸ਼ਨ ਦੇ ਕੌਮੀ ਸੈਕਟਰੀ ਕਰਮਜੀਤ ਸਿੰਘ ਅੜੈਚਾਂ , ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਜਾਇਬ ਸਿੰਘ ਮਾਨ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਬਲਕਾਰ ਸਿੰਘ ਲਹਿਰਾਗਾਗਾ,ਸਤਪਾਲ ਸਿੰਘ, ਕਰਨੈਲ ਸਿੰਘ ਅਤੇ ਨਰਾਇਣ ਸਿੰਘ ਸ਼ਾਮਲ ਸਨ।
ਫ਼ੋਟੋ ਕੈਪਸ਼ਨ – ਪੰਜਾਬ ਦੇ ਮਾਨਯੋਗ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੂੰ ਮੰਗ ਪੱਤਰ ਸੌਪਦੇ ਹੋਏ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

03/06/2026
Load More
Tags: #barnalanews#punjabnews
Previous Post

ਮਿਡ ਡੇ ਮੀਲ : ਪੂੜੀਆਂ ਦੀ ਖੁਸ਼ਬੋ ਤੇ ਕਿੰਨੂਆਂ ਦੀ ਮਿਠਾਸ…ਅਧਿਆਪਕਾਂ ਨੂੰ ਨਹੀਂ ਆ ਰਹੀ ਰਾਸ…!

Next Post

ਦੇਸ਼ ਵਿੱਚ 46 ਦਵਾਈਆਂ ਦੇ ਸੈਂਪਲ ਫੇਲ..ਕਿਤੇ ਤੁਸੀਂ ਇਹ ਦਵਾਈਆਂ ਤਾਂ ਨਹੀਂ ਵਰਤ ਰਹੇ…ਧਿਆਨ ਨਾਲ ਪੜ੍ਹੋ ਖ਼ਬਰ

Nirmal Pandori

Nirmal Pandori

Related Posts

ਵੱਡੀ ਖ਼ਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਕਤਲ ਕੇਸ ਵਿੱਚ ਬਰੀ
ਪੰਜਾਬ

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

by Nirmal Pandori
03/07/2026
1 ਅਪ੍ਰੈਲ ਤੋਂ LPG ਸਿਲੰਡਰ ‘ਤੇ 300 ਦੀ ਛੋਟ ਮਿਲਦੀ ਰਹੇਗੀ..PMUY ਦੇ ਕਰੋੜਾਂ ਲਾਭਪਾਤਰੀਆਂ ਨੂੰ ਫਾਇਦਾ
ਪੰਜਾਬ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

by Nirmal Pandori
03/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

by Nirmal Pandori
03/06/2026
ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ
ਪੰਜਾਬ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

by Nirmal Pandori
03/05/2026
ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ
ਪੰਜਾਬ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

by Nirmal Pandori
03/05/2026
Load More
Next Post
ਦੇਸ਼ ਵਿੱਚ 46 ਦਵਾਈਆਂ ਦੇ ਸੈਂਪਲ ਫੇਲ..ਕਿਤੇ ਤੁਸੀਂ ਇਹ ਦਵਾਈਆਂ ਤਾਂ ਨਹੀਂ ਵਰਤ ਰਹੇ…ਧਿਆਨ ਨਾਲ ਪੜ੍ਹੋ ਖ਼ਬਰ

ਦੇਸ਼ ਵਿੱਚ 46 ਦਵਾਈਆਂ ਦੇ ਸੈਂਪਲ ਫੇਲ..ਕਿਤੇ ਤੁਸੀਂ ਇਹ ਦਵਾਈਆਂ ਤਾਂ ਨਹੀਂ ਵਰਤ ਰਹੇ…ਧਿਆਨ ਨਾਲ ਪੜ੍ਹੋ ਖ਼ਬਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਡੇਰਾ ਸਿਰਸਾ ਮੁਖੀ ਰਾਮ ਰਹੀਮ ਪੱਤਰਕਾਰ ਦੇ ਕਤਲ ਕੇਸ ‘ਚੋਂ ਬਰੀ

ਝਟਕਾ ਖ਼ਬਰ…ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਵਾਧਾ…ਈਰਾਨ ਯੁੱਧ ਦਾ ਅਸਰ

ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ

ਪੰਚਾਇਤ ਸੰਮਤੀ ਸ਼ੇਰਪੁਰ ਚੇਅਰਮੈਨ ਦੀ ਚੋਣ…ਸਭ ਅੱਛਾ ਨਹੀਂ ਹੈ ਦੇ ਸੰਕੇਤ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

ਕਾਂਗਰਸ ਨੇ ‘ਆਪ’ ਸਰਕਾਰ ਦੇ ਗੱਪਾਂ ਦਾ ਪਰਦਾਫਾਸ਼ ਕਰਨ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਗੱਪਾਂ ਵਿਰੁੱਧ’…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend