Skip to main content

Gee 98News

ਕਿਸੇ ਵੀ ਮਾਮਲੇ ‘ਚ ਦਿੱਤੇ ਗਏ ਸਟੇਅ ਆਰਡਰ ਹੁਣ 6 ਮਹੀਨਿਆਂ ਵਿੱਚ ਆਪਣੇ ਆਪ ਖਤਮ ਨਹੀਂ ਹੋਣਗੇ-ਸੁਪਰੀਮ ਕੋਰਟ

ਚੰਡੀਗੜ੍ਹ,1 ਮਾਰਚ, Gee98 news service
-ਕਿਸੇ ਵੀ ਫੌਜਦਾਰੀ ਅਤੇ ਦੀਵਾਨੀ ਮਾਮਲੇ ਵਿੱਚ ਹਾਈਕੋਰਟ ਜਾਂ ਹੇਠਲੀ ਕਿਸੇ ਅਦਾਲਤ ਵੱਲੋਂ ਦਿੱਤੀ ਗਏ ਸਟੇਅ ਆਰਡਰ 6 ਮਹੀਨੇ ‘ਚ ਆਪਣੇ ਆਪ ਖਤਮ ਨਹੀਂ ਹੋਣਗੇ। ਮਾਨਯੋਗ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਨਵੇਂ ਹੁਕਮ ਸੁਣਾਏ ਹਨ। ‌ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠ ਪੰਜ ਜੱਜਾਂ ਦੇ ਸੰਵਿਧਾਨਿਕ ਬੈਂਚ ਨੇ ਕਿਹਾ ਹੈ ਕਿ ਸੰਵਿਧਾਨਿਕ ਅਦਾਲਤਾਂ, ਸੁਪਰੀਮ ਕੋਰਟ ਤੇ ਹਾਈਕੋਰਟ ਨੂੰ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਸਮਾਂ ਸੀਮਾ ਤੈਅ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਜੇਕਰ ਲੋੜ ਹੋਵੇ ਤਾਂ ਅਜਿਹਾ ਸਿਰਫ਼ ਅਸਾਧਾਰਨ ਹਾਲਤਾਂ ਵਿੱਚ ਹੀ ਕੀਤਾ ਜਾਣਾ ਚਾਹੀਦਾ ਹੈ। ਇਲਾਹਾਬਾਦ ਹਾਈਕੋਰਟ ਬਾਰ ਐਸੋਸੀਏਸ਼ਨ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਆਪਣੇ ਹੀ 2018 ਦੇ ਉਸ ਫੈਸਲੇ ‘ਤੇ ਸਹਿਮਤ ਨਹੀਂ ਹੋਈ ਜਿਸ ਵਿੱਚ ਕਿਹਾ ਗਿਆ ਸੀ ਕਿ ਹੇਠਲੀ ਅਦਾਲਤ ਦੇ ਅੰਤਰਿਮ ਆਦੇਸ਼ ਆਪਣੇ ਆਪ ਹੀ ਰੱਦ ਹੋ ਜਾਣੇ ਚਾਹੀਦੇ ਹਨ ਜਦੋਂ ਤੱਕ ਉਹਨਾਂ ਨੂੰ ਅੱਗੇ ਨਾ ਵਧਾਇਆ ਜਾਵੇ। ਪ੍ਰੰਤੂ ਹੁਣ ਚੀਫ਼ ਜਸਟਿਸ ਦੀ ਅਗਵਾਈ ਹੇਠ ਬਣੇ ਬੈਂਚ ਨੇ ਉਹਨਾਂ ਹੁਕਮਾਂ ਨੂੰ ਪਲਟਦੇ ਹੋਏ ਕਿਹਾ ਹੈ ਕਿ ਕਿਸੇ ਵੀ ਅਦਾਲਤ ਵੱਲੋਂ ਜਾਰੀ ਕੀਤੇ ਸਟੇਅ ਆਰਡਰ ਛੇ ਮਹੀਨਿਆਂ ਵਿੱਚ ਆਪਣੇ ਆਪ ਖਤਮ ਨਹੀਂ ਹੋਣਗੇ।

error: Content is protected !!