Gee 98News

ਚੰਡੀਗੜ੍ਹ, 29 ਫਰਵਰੀ, Gee98 news service
-ਪੰਜਾਬ ਦੇ ਵਿਸ਼ਵ ਪ੍ਰਸਿੱਧ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ DMCH ਲੁਧਿਆਣਾ ਦੇ ਸੀਨੀਅਰ ਡਾਕਟਰਾਂ ਵੱਲੋਂ ਆਪਣੀ ਨੌਕਰੀ ਤੋਂ ਅਸਤੀਫ਼ੇ ਦੇਣ ਦਾ ਅਮਲ ਅਜੇ ਵੀ ਜਾਰੀ ਹੈ। ਹਸਪਤਾਲ ਪ੍ਰਬੰਧਨ ਵੱਲੋਂ ਨੌਕਰੀ ਸਬੰਧੀ ਨਿਯਮ ਬਦਲੇ ਜਾਣ ਤੋਂ ਬਾਅਦ DMCH ਦੇ ਸੀਨੀਅਰ ਡਾਕਟਰ ਲਗਾਤਾਰ ਅਸਤੀਫ਼ੇ ਦੇ ਰਹੇ ਹਨ। ਪਿਛਲੇ ਤਿੰਨ ਮਹੀਨਿਆਂ ‘ਚ 8 ਦੇ ਕਰੀਬ ਡਾਕਟਰ ਅਸਤੀਫ਼ਾ ਦੇ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ 42 ਸਾਲ ਤੋਂ DMCH ਨਾਲ ਜੁੜੇ ਅਤੇ ਵਿਦਿਆਰਥੀ ਤੋਂ ਲੈ ਕੇ ਪ੍ਰਿੰਸੀਪਲ ਤੱਕ ਦੇ ਲੰਮੇ ਸਫ਼ਰ ਨੂੰ ਤੈਅ ਕਰਨ ਵਾਲੇ ਮੈਡੀਸਨ ਵਿਭਾਗ ਦੇ ਪ੍ਰਿੰਸੀਪਲ ਡਾ. ਸੰਦੀਪ ਪੁਰੀ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੀ ਸੇਵਾਮੁਕਤੀ ਨੂੰ ਹਾਲੇ 2 ਸਾਲ ਪਏ ਹਨ। ਉਨ੍ਹਾਂ ਦੇ ਅਸਤੀਫ਼ੇ ਦਾ ਕਾਰਨ DMCH ਪ੍ਰਬੰਧਕ ਕਮੇਟੀ ਵੱਲੋਂ ਪ੍ਰਾਈਵੇਟ ਪ੍ਰੈਕਟਿਸ ਬੰਦ ਕਰਵਾਇਆ ਜਾਣਾ ਹੈ। ਜ਼ਿਕਰਯੋਗ ਹੈ ਕਿ DMCH ਦੀ ਪ੍ਰਬੰਧਕ ਕਮੇਟੀ ਨੇ ਹਸਪਤਾਲ ਵਿੱਚ ਨੌਕਰੀ ਕਰਨ ਵਾਲੇ ਡਾਕਟਰਾਂ ਦੇ ਪ੍ਰਾਈਵੇਟ ਪ੍ਰੈਕਟਿਸ ਕਰਨ ਦੀ ਪਾਬੰਦੀ ਲਗਾ ਦਿੱਤੀ ਹੈ। ਜਿਸ ਤੋਂ ਬਾਅਦ ਕਈ ਵਰ੍ਹਿਆਂ ਤੋਂ ਹਸਪਤਾਲ ਵਿੱਚ ਨੌਕਰੀ ਕਰਨ ਵਾਲੇ ਡਾਕਟਰ ਅਸਤੀਫ਼ਾ ਦੇ ਰਹੇ ਹਨ।

Leave a Reply

Your email address will not be published. Required fields are marked *

error: Content is protected !!