ਮਹਿਲ ਕਲਾਂ 6 ਮਾਰਚ ( ਜਸਵੰਤ ਸਿੰਘ ਲਾਲੀ ) ਮਹਾਂਸਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸ਼ਿਵ ਮੰਦਰ ਮਹਿਲ ਕਲਾਂ ਵਿਖੇ ਵੀ ਮਹਾਂਸਿਵਰਾਤਰੀ ਨੂੰ ਲੈਕੇ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਮੰਦਰ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 8 ਮਾਰਚ ਦਿਨ ਸੁੱਕਰਵਾਰ ਨੂੰ ਸਵੇਰੇ 9 ਵਜੇ ਸ੍ਰੀ ਰਮਾਇਣ ਜੀ ਦੇ ਪਾਠ ਆਰੰਭ ਕਰਵਾਏ ਜਾਣਗੇ । 9 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਹਵਨ ਕਰਵਾਏ ਜਾਣਗੇ । 10.30 ਵਜੇ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ,ਭੋਗ ਉਪਰੰਤ 11 ਵਜੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ । ਇਸ ਮੌਕੇ ਸਤੀਸ਼ ਕੁਮਾਰ , ਜਸਪਾਲ ਜੱਸੂ , ਗੋਲਡੀ ਵਰਮਾ , ਰਾਹੁਲ ਕੌਂਸਲ , ਰਿੰਕੂ ਬਾਂਸਲ , ਮਨਦੀਪ ਕੁਮਾਰ ਚੀਕੂ , ਵਿਜੇ ਕੁਮਾਰ ਆਦਿ ਹਾਜ਼ਰ ਸਨ ।







