Skip to main content

Gee 98News

ਭਾਜਪਾ ਨੇ ਕਾਂਗਰਸ ਨੂੰ ਦਿੱਤਾ ਕਰਾਰਾ ਝਟਕਾ…30 ਵੱਡੇ ਆਗੂ ਖਿੱਚ ਲਏ

ਚੰਡੀਗੜ੍ਹ,10 ਮਾਰਚ, Gee98 news service
-ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜਸਥਾਨ ਵਿੱਚ ਭਾਜਪਾ ਨੇ ਕਾਂਗਰਸ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ। ਰਾਜਸਥਾਨ ਕਾਂਗਰਸ ਦੇ 30 ਵੱਡੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿਚ ਲਾਲਚੰਦ ਕਟਾਰੀਆ ਦੇ ਨਾਲ-ਨਾਲ ਗਹਿਲੋਤ ਦੇ ਕਰੀਬੀ ਰਾਜੇਂਦਰ ਯਾਦਵ, ਸਾਬਕਾ ਸੰਸਦ ਮੈਂਬਰ ਖਿਲਾੜੀ ਲਾਲ ਬੈਰਵਾ, ਰਿਚਪਾਲ ਮਿਰਧਾ ਅਤੇ ਵਿਜੇਪਾਲ ਮਿਰਧਾ ਭਾਜਪਾ ‘ਚ ਸ਼ਾਮਲ ਹੋ ਗਏ ਹਨ।ਜੈਪੁਰ ਸਥਿਤ ਭਾਜਪਾ ਹੈੱਡਕੁਆਰਟਰ ‘ਤੇ ਆਯੋਜਿਤ ਇਕ ਪ੍ਰੋਗਰਾਮ ‘ਚ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਭਾਜਪਾ ਦੇ ਸੂਬਾ ਪ੍ਰਧਾਨ ਸੀਪੀ ਜੋਸ਼ੀ, ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਇਨ੍ਹਾਂ ਨੇਤਾਵਾਂ ਦਾ ਪਾਰਟੀ ‘ਚ ਸਵਾਗਤ ਕੀਤਾ। ਦੱਸ ਦੇਈਏ ਕਿ ਭਾਜਪਾ ਵਿੱਚ ਸ਼ਾਮਲ ਹੋਏ ਲਾਲ ਚੰਦ ਕਟਾਰੀਆ ਅਤੇ ਰਾਜੇਂਦਰ ਯਾਦਵ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਾਬਕਾ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ। ਕਟਾਰੀਆ ਸਾਬਕਾ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਵੀ ਸਨ।ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਿਚਪਾਲ ਮਿਰਧਾ, ਵਿਜੇਪਾਲ ਮਿਰਧਾ, ਖਿਲਾੜੀ ਲਾਲ ਬੈਰਵਾ, ਸਾਬਕਾ ਆਜ਼ਾਦ ਵਿਧਾਇਕ ਤੇ ਗੁਜਰਾਤ ਦੀ ਸਾਬਕਾ ਰਾਜਪਾਲ ਕਮਲਾ ਬੈਨੀਵਾਲ ਦੇ ਪੁੱਤਰ ਆਲੋਕ ਬੈਨੀਵਾਲ, ਕਾਂਗਰਸ ਸੇਵਾ ਦਲ ਦੇ ਸਾਬਕਾ ਸੂਬਾ ਪ੍ਰਧਾਨ ਸੁਰੇਸ਼ ਚੌਧਰੀ, ਪਾਰਟੀ ਆਗੂ ਰਾਮਪਾਲ ਸ਼ਰਮਾ, ਰਿਜੂ ਝੁਨਝੁਨਵਾਲਾ ਅਤੇ ਹੋਰ ਆਗੂ ਵੀ ਸ਼ਾਮਲ ਹੋਏ।

error: Content is protected !!