Skip to main content

Gee 98News

ਠੁੱਲੀਵਾਲ ਗਰਿਡ ਦੇ ਮੁਲਾਜ਼ਮਾਂ ਨੇ ਕਰਵਾਇਆ ਧਾਰਮਿਕ ਸਮਾਗਮ

ਮਹਿਲ ਕਲਾਂ 13 ਮਾਰਚ ( ਜਸਵੰਤ ਸਿੰਘ ਲਾਲੀ )- ਪਾਵਰਕਾਮ ਦੀ ਸਬ ਡਵੀਜ਼ਨ ਠੁੱਲੀਵਾਲ ਵਿਖੇ ਸਮੂਹ ਮੁਲਾਜ਼ਮਾਂ ਵੱਲੋ ਧਾਰਮਿਕ ਸਮਾਰੋਹ ਕਰਵਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਈ ਬਲਰਾਜ ਸਿੰਘ ਮਹਿਲ ਖੁਰਦ ਨੇ ਦੱਸਿਆ ਕਿ ਸਬ ਡਵੀਜ਼ਨ ਠੁੱਲੀਵਾਲ ਦੇ ਸਮੂਹ ਸਟਾਫ ਵੱਲੋ ਸਰਬੱਤ ਦੇ ਭਲੇ ਲਈ ਗੁਰੂ ਸਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਸੁਖਮਨੀ ਸਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਜਗਸੀਰ ਸਿੰਘ ਮੂਲੋਵਾਲ ਦੇ ਕੀਰਤਨੀ ਜਥੇ ਵੱਲੋ ਰਸਭਿੰਨਾ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਉਹਨਾਂ ਕਿਹਾ ਕਿ ਪਾਵਰਕਾਮ ਦੇ ਫੀਲਡ ਸਟਾਫ ਦੀ ਡਿਊਟੀ ਅਕਸਰ ਖਤਰਿਆਂ ਭਰਪੂਰ ਰਹਿੰਦੀ ਹੈ, ਹਰ ਵਰ੍ਹੇ ਸਟਾਫ਼ ਦੀ ਚੜਦੀ ਕਲਾ ਤੇ ਸਰਬੱਤ ਦੇ ਭਲੇ ਦੀ ਮਨਸ਼ਾ ਨਾਲ ਸਮੂਹ ਮੁਲਾਜ਼ਮਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਜਾਂਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਤੇ ਕੀਰਤਨ ਦਾ ਆਨੰਦ ਮਾਣਿਆ।ਇਸ ਮੌਕੇ ਐਕਸੀਅਨ ਅਰਸ਼ਦੀਪ ਸਿੰਘ ,ਗਗਨਦੀਪ ਸਿੰਘ , ਐਸ ਡੀ ਓ ਰਵੀ ਪ੍ਰਕਾਸ਼ , ਵਿਕਾਸ ਸਿੰਗਲਾ , ਹਰਭੋਲ ਸਿੰਘ ,ਗਗਨ ਸੇਰਪੁਰ , ਜੇਈ ਬਲਰਾਜ ਸਿੰਘ , ਸੰਦੀਪ ਸਿੰਘ , ਪ੍ਰਦੀਪ ਸਿੰਘ , ਜਗਸੀਰ ਸਿੰਘ , ਸਹਾਇਕ ਲਾਈਨਮੈਨ ਹਰਦੇਵ ਸਿੰਘ ,ਨਵਨੀਤ ਸਿੰਘ , ਸੰਦੀਪ ਸਿੰਘ ਦਰਸ਼ਨ ਸਿੰਘ ਅਤੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ , ਸਮਾਜ ਸੇਵੀ ਸੰਸਥਾਵਾਂ , ਕਿਸਾਨ ਜਥੇਬੰਦੀਆ ਦੇ ਆਗੂ ਹਾਜ਼ਰ ਸਨ ।

error: Content is protected !!