Skip to main content

Gee 98News

…ਹੁਣ ਕਿਰਾਏ ਦੇ ਮਕਾਨ ਵਿੱਚ ਰਹਿਣਗੇ ਸੀਐਮ ਭਗਵੰਤ ਮਾਨ..ਪਰਿਵਾਰ ਵੀ ਨਾਲ ਹੀ ਰਹੇਗਾ…!

ਚੰਡੀਗੜ੍ਹ,14 ਜੂਨ, Gee98 news service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣਗੇ। ‌ ਉਹਨਾਂ ਦੀ ਧਰਮਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਇਸੇ ਮਕਾਨ ਵਿੱਚ ਮੁੱਖ ਮੰਤਰੀ ਦੇ ਨਾਲ ਰਹਿਣਗੀਆਂ। ‌ ਸੂਤਰਾਂ ਅਨੁਸਾਰ ਜਲੰਧਰ ਛਾਉਣੀ ਦੇ ਦੀਪ ਨਗਰ ਵਿੱਚ ਮੁੱਖ ਮੰਤਰੀ ਲਈ ਇੱਕ ਮਕਾਨ ਕਿਰਾਏ ‘ਤੇ ਲਿਆ ਗਿਆ ਹੈ। ‌ ਉੰਝ ਤਾਂ ਭਾਵੇਂ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਲਈ ਇਸੇ ਮਕਾਨ ਵਿੱਚ ਰਹਿਣਗੇ ਪ੍ਰੰਤੂ ਸੂਤਰਾਂ ਅਨੁਸਾਰ ਮੁੱਖ ਮੰਤਰੀ ਹੁਣ ਪੱਕੇ ਤੌਰ ‘ਤੇ ਇਸ ਮਕਾਨ ਵਿੱਚ ਜਲੰਧਰ ਵਿਖੇ ਰਹਿਣਗੇ। ਮੁੱਖ ਮੰਤਰੀ ਸਮੇਤ ਪਰਿਵਾਰ ਜਲਦੀ ਹੀ ਇਸ ਮਕਾਨ ਵਿੱਚ ਸਿਫਟ ਕਰ ਜਾਣਗੇ ਅਤੇ ਉਹ ਹਫਤੇ ਵਿੱਚ ਤਿੰਨ ਦਿਨ ਇੱਥੇ ਜਲੰਧਰ ਵਿਖੇ ਰੁਕਿਆ ਕਰਨਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਇੱਥੇ ਰਹਿਣਗੇ। ‌ ਮੁੱਖ ਮੰਤਰੀ ਨੇ ਇਹ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ ਮਾਝਾ ਅਤੇ ਦੁਆਬਾ ਖੇਤਰ ਦੇ ਆਗੂਆਂ ਨਾਲ ਉਹਨਾਂ ਦਾ ਸਿੱਧਾ ਅਤੇ ਸੌਖਾ ਰਾਬਤਾ ਬਣਿਆ ਰਹੇਗਾ। ਜ਼ਿਕਰਯੋਗ ਹੈ ਕਿ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਅਤੇ ਉਨਾਂ ਦੀ ਸਾਰੀ ਟੀਮ ਜਲੰਧਰ ਦੇ ਹੋਟਲਾਂ ਵਿੱਚ ਹੀ ਰੁਕੀ ਸੀ। ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਲਈ 14 ਜੂਨ ਤੋਂ ਨਾਮਜਦਗੀਆਂ ਸ਼ੁਰੂ ਹਨ। ਆਮ ਆਦਮੀ ਪਾਰਟੀ ਖਾਸ ਕਰਕੇ ਮੁੱਖ ਮੰਤਰੀ ਇਸ ਚੋਣ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਮੁੱਖ ਮੰਤਰੀ ਦੇ ਜਲੰਧਰ ਵਿਖੇ ਪੱਕੇ ਟਿਕਾਣੇ ਨੂੰ ਇਸੇ ਨਜ਼ਰੀਏ ਤੋਂ ਵੇਖਿਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਅਣਕਿਆਸੀ ਹਾਰ ਤੋਂ ਮੁੱਖ ਮੰਤਰੀ ਕਾਫੀ ਗੰਭੀਰ ਮੰਨੇ ਜਾ ਰਹੇ ਹਨ। ‌ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਵਿਧਾਇਕਾਂ ਤੇ ਸੂਬੇ ਦੇ ਅਫ਼ਸਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਸਨ। ਸੂਬੇ ਦੇ ਇਤਿਹਾਸ ਵਿੱਚ ਸ਼ਾਇਦ ਅਜਿਹਾ ਪਹਿਲੀ ਵਾਰੀ ਹੋਵੇਗਾ ਜਦ ਮੁੱਖ ਮੰਤਰੀ ਸਰਕਾਰੀ ਅਤੇ ਆਪਣੀ ਜੱਦੀ ਰਿਹਾਇਸ਼ ਤੋਂ ਬਿਨਾਂ ਸੂਬੇ ਦੇ ਕਿਸੇ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣਗੇ।

error: Content is protected !!