Gee 98News

CBI ਨੇ ਕੇਜਰੀਵਾਲ ਦੀ 5 ਦਿਨ ਦੀ ਹਿਰਾਸਤ ਮੰਗੀ,ਅਦਾਲਤ 4.30 ਸੁਣਾਏਗੀ ਫੈਸਲਾ

ਚੰਡੀਗੜ੍ਹ,26 ਜੂਨ, Gee98 news service
-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸੀਬੀਆਈ ਨੇ ਉਹਨਾਂ ਨੂੰ ਟਰਾਇਲ ਕੋਰਟ ਵਿੱਚ ਪੇਸ਼ ਕੀਤਾ ਤੇ ਪੰਜ ਦਿਨ ਦੀ ਹਿਰਾਸਤ ਮੰਗੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ 4 ਘੰਟੇ ਤੱਕ ਦਲੀਲਾਂ ਸੁਣੀਆਂ ਅਤੇ ਫੈਸਲਾ ਰਾਖਵਾਂ ਰੱਖ ਲਿਆ। ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਦੀ ਹਿਰਾਸਤ ਵਿੱਚ ਰੱਖਣ ਸਬੰਧੀ ਅਦਾਲਤ 4.30 ਵਜੇ ਆਪਣਾ ਫੈਸਲਾ ਸੁਣਾਵੇਗੀ। ‌ ਅਦਾਲਤ ਵਿੱਚ ਅੱਜ ਸੁਣਵਾਈ ਦੌਰਾਨ ਕੇਜਰੀਵਾਲ ਦੀ ਸਿਹਤ ਵਿਗੜ ਗਈ ਅਤੇ ਉਹਨਾਂ ਦਾ ਸ਼ੂਗਰ ਲੈਵਲ ਘਟ ਗਿਆ ਇਸ ਤੋਂ ਬਾਅਦ ਕੁਝ ਸਮੇਂ ਲਈ ਉਹਨਾਂ ਨੂੰ ਅਦਾਲਤ ਤੋਂ ਦੂਸਰੇ ਕਮਰੇ ਵਿੱਚ ਲਿਜਾਇਆ ਗਿਆ ਅਤੇ ਫਿਰ ਕੁਝ ਸਮੇਂ ਤੋਂ ਬਾਅਦ ਉਹਨਾਂ ਨੂੰ ਅਦਾਲਤੀ ਸੁਣਵਾਈ ਵਿਚ ਲਿਆਂਦਾ। ‌ ਦੱਸ ਦੇਈਏ ਕਿ ਸੀਬੀਆਈ ਨੇ 25 ਜੂਨ ਨੂੰ ਰਾਤ 9 ਵਜੇ ਤੱਕ ਤਿਹਾੜ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਤੋਂ ਦਿੱਲੀ ਦੀ ਸ਼ਰਾਬ ਨੀਤੀ ‘ਚ ਹੋਏ ਭ੍ਰਿਸ਼ਟਾਚਾਰ ਸਬੰਧੀ ਪੁੱਛਗਿੱਛ ਕੀਤੀ ਸੀ।

error: Content is protected !!