ਚੰਡੀਗੜ੍ਹ,26 ਜੂਨ, Gee98 news service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਚੰਡੀਗੜ੍ਹ ਤੋਂ ਜਲੰਧਰ ਸਿਫ਼ਟ ਕਰ ਗਏ ਹਨ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਫੀਸੀਅਲ ਪੇਜ ‘ਤੇ ਪੋਸਟ ਪਾ ਕੇ ਦਿੱਤੀ। ਮੁੱਖ ਮੰਤਰੀ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਆਪਣੀ ਬੇਟੀ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜਲੰਧਰ ਵਿਚਲੇ ਘਰ ਦੇ ਬਾਹਰ ਅਤੇ ਅੰਦਰ ਨਜ਼ਰ ਆ ਰਹੇ ਹਨ। ਜਲੰਧਰ ਵਿਚਲੇ ਕਿਰਾਏ ਦੇ ਮਕਾਨ ਵਿੱਚ ਸਿਫਟ ਹੋਣ ਸਬੰਧੀ ਮੁੱਖ ਮੰਤਰੀ ਵੱਲੋਂ ਪਾਈ ਪੋਸਟ ਵਿੱਚ ਉਹਨਾਂ ਲਿਖਿਆ ਹੈ “ਪਿਛਲੇ ਦਿਨੀਂ ਮੈਂ ਕਿਹਾ ਸੀ ਕਿ ਜਲੰਧਰ ਘਰ ਕਿਰਾਏ ‘ਤੇ ਲੈ ਰਿਹਾ ਹਾਂ.. ਮੈਂ ਅੱਜ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਆ ਗਿਆ ਹਾਂ… ਮਾਝੇ ਅਤੇ ਦੋਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਦਾ ਇੱਥੇ ਰਹਿ ਕੇ ਹੀ ਨਿਪਟਾਰਾ ਕਰਾਂਗਾ…ਅਸੀਂ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਘਟਾਉਣ ਤੇ ਲੋਕਾਂ ਨੂੰ ਆਪਣੇ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਾਂ…!
