Gee 98News

ਦਸਵੀਂ ਦੀ ਵਿਦਿਆਰਥਣ ਨਾਲ ਜ਼ਬਰਦਸਤੀ ਰੇਪ ਕੀਤਾ ਤੇ ਫਿਰ ਉਸ ਦੀ ਅਸ਼ਲੀਲ ਵੀਡੀਓ ਮਾਪਿਆਂ ਨੂੰ ਭੇਜ ਦਿੱਤੀ… ਮੁਕੱਦਮਾ ਦਰਜ

ਚੰਡੀਗੜ੍ਹ,26 ਜੂਨ, Gee98 news service
-ਗੁਆਂਢੀਆਂ ਦੇ ਲੜਕੇ ਅਤੇ ਉਸਦੇ ਇੱਕ ਦੋਸਤ ਵੱਲੋਂ ਦਸਵੀਂ ਜਮਾਤ ਵਿੱਚ ਪੜ੍ਹਦੀ ਨਾਬਾਲਿਗ ਕੁੜੀ ਨਾਲ ਪਹਿਲਾਂ ਜਬਰਦਸਤੀ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਉਸਦੀ ਅਸ਼ਲੀਲ ਵੀਡੀਓ ਉਸ ਦੇ ਮਾਪਿਆਂ ਦੇ ਫੋਨ ‘ਤੇ ਭੇਜ ਦਿੱਤੀ। ਜਿਸ ਤੋਂ ਬਾਅਦ ਮਾਪਿਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਹ ਘਟਨਾ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਸਬੰਧਿਤ ਹੈ। ਪੁਲਿਸ ਨੂੰ ਲਿਖਵਾਏ ਬਿਆਨਾਂ ਵਿੱਚ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਸਵੀਂ ਕਲਾਸ ਵਿੱਚ ਪੜ੍ਹਦੀ ਹੈ ਜਿਸ ਨੂੰ ਡਰਾ ਧਮਕਾ ਕੇ ਗੁਆਂਢ ਵਿੱਚ ਰਹਿੰਦੇ ਇੱਕ ਲੜਕੇ ਨੇ ਤੇ ਉਸਦੇ ਇੱਕ ਦੋਸਤ ਨੇ ਜ਼ਬਰਦਸਤੀ ਰੇਪ ਕੀਤਾ ਅਤੇ ਜੁਬਾਨ ਬੰਦ ਰੱਖਣ ਲਈ ਸਾਰੇ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ। ਦੋਵੇਂ ਦੋਸ਼ੀਆਂ ਨੇ ਇੱਕ ਤੋਂ ਵੱਧ ਵਾਰ ਉਕਤ ਨਬਾਲਿਗ ਲੜਕੀ ਨਾਲ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ। ਉਸ ਵੇਲੇ ਹੱਦ ਹੋ ਗਈ ਜਦ ਰੇਪ ਦੌਰਾਨ ਬਣਾਈ ਲੜਕੀ ਦੀ ਅਸ਼ਲੀਲ ਵੀਡੀਓ ਦੋਸ਼ੀਆਂ ਨੇ ਲੜਕੀ ਦੇ ਮਾਪਿਆਂ ਦੇ ਫੋਨ ‘ਤੇ ਭੇਜ ਦਿੱਤੀ। ਇਸ ਮਾਮਲੇ ਸੰਬੰਧੀ ਡੀਐਸਪੀ ਮਨੋਜ ਗੋਰਸੀ ਨੇ ਕਿਹਾ ਕਿ ਪੀੜਤ ਲੜਕੀ ਅਤੇ ਉਸਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ ‘ਤੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!