Skip to main content

Gee 98News

ਮਹਿਲ ਕਲਾਂ ਅੱਡੇ ‘ਤੇ ਭਲਵਾਨੀ ਗੇੜੀ ਲਾਉਣ ਵਾਲੇ ਭੂੰਡ ਆਸ਼ਕਾਂ ਦੀ ਸ਼ਾਮਤ…ਐਸਐਚਓ ਨੇ ਕੀਤੀ ਅਚਾਨਕ ਰੇਡ

-ਮਹਿਲਕਲਾਂ ਬੱਸ ਸਟੈਂਡ ‘ਤੇ ਸਵੇਰ ਵੇਲੇ ਭੂੰਡ ਆਸ਼ਕਾਂ ਦੀ ਭਲਵਾਨੀ ਫੇਰੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਥਾਣਾ ਮਹਿਲ ਕਲਾਂ ਦੇ ਐਸਐਚਓ ਸਰੀਫ ਖਾਨ ਨੇ ਸਮੇਤ ਪੁਲਿਸ ਪਾਰਟੀ ਸ਼ੁੱਕਰਵਾਰ ਸਵੇਰੇ ਬੱਸ ਸਟੈਂਡ ਮਹਿਲ ਕਲਾਂ ‘ਤੇ ਅਚਾਨਕ ਰੇਡ ਕੀਤੀ। ਇਸ ਮੌਕੇ ਐਸ ਐਚ ਓ ਸ਼ਰੀਫ ਖਾਨ ਨੇ ਬਿਨਾਂ ਕਿਸੇ ਕੰਮ ਤੋਂ ਬੱਸ ਸਟੈਂਡ ‘ਤੇ ਘੁੰਮ ਰਹੇ ਮਨਚਲੇ ਆਸ਼ਕਾਂ ਦੀ ਦੀਆਂ ਡੰਡ ਬੈਠਕਾਂ ਵੀ ਕਢਵਾਈਆਂ ‌ਅਤੇ ਉਨਾਂ ਨੂੰ ਚਿਤਾਵਨੀ ਦੇ ਕੇ ਛੱਡਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਐਸ ਐਚ ਓ ਸਰੀਫਖਾਨ ਨੇ ਕਿਹਾ ਕਿ ਉਹਨਾਂ ਨੂੰ ਕੁਝ ਸ਼ਿਕਾਇਤਾਂ ਮਿਲੀਆਂ ਸਨ ਕਿ ਸਵੇਰ ਵਕਤ ਜਦੋਂ ਮਹਿਲ ਕਲਾਂ ਦੇ ਆਸ ਪਾਸ ਪਿੰਡਾਂ ਦੀਆਂ ਬਰਨਾਲਾ ਅਤੇ ਰਾਏਕੋਟ ਸਾਈਡ ਕਾਲਜ ਪੜ੍ਹਨ ਵਾਲੀਆਂ ਲੜਕੀਆਂ ਬੱਸ ਅੱਡੇ ‘ਤੇ ਪਹੁੰਚਦੀਆਂ ਹਨ ਤਾਂ ਕੁਝ ਭੂੰਡ ਆਸ਼ਕ ਇਕੱਠੇ ਹੋ ਕੇ ਫੇਰੀਆਂ ਲਾਉਂਦੇ ਹਨ ਅਤੇ ਸਰੀਫ ਘਰਾਣਿਆਂ ਦੀਆਂ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ। ‌ ਉਹਨਾਂ ਕਿਹਾ ਕਿ ਅਜਿਹੀਆਂ ਹਰਕਤਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਅਜਿਹੇ ਭੂੰਡ ਆਸ਼ਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ‌ ਇਸ ਮੌਕੇ ਐਸਐਚਓ ਨੇ ਬੱਸ ਚਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਨਿਸ਼ਚਿਤ ਸਥਾਨ ਉੱਤੇ ਹੀ ਬੱਸਾਂ ਰੋਕੀਆਂ ਜਾਣ ਤਾਂ ਜੋ ਆਵਾਜਾਈ ‘ਚ ਕੋਈ ਵਿਘਨ ਨਾ ਪਵੇ। ‌ ਉਹਨਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ ਦੀਆਂ ਹਦਾਇਤਾਂ ਅਨੁਸਾਰ ਥਾਣਾ ਮਹਿਲ ਕਲਾਂ ਦੇ ਖੇਤਰ ਅਧੀਨ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਬਹਾਲ ਰੱਖਿਆ ਜਾਵੇਗਾ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਏ ਐਸ ਆਈ ਜੱਗਾ ਸਿੰਘ ,ਕਾਂਸਟੇਬਲ ਗੁਰਪ੍ਰੀਤ ਸਿੰਘ ਧਨੌਲਾ ਆਦਿ ਵੀ ਹਾਜ਼ਰ ਸਨ ।

error: Content is protected !!