Gee 98News

ਹਰਿਆਣਾ ਚੋਣਾਂ : ‘ਹਾਥੀ’ ਨੇ ਲਗਾ ਲਈਆਂ ‘ਐਨਕਾਂ’…ਬਸਪਾ ਤੇ ਇਨੈਲੋ ਦਾ ਗੱਠਜੋੜ

ਚੰਡੀਗੜ੍ਹ,11 ਜੁਲਾਈ, Gee98 news service
-ਇੰਡੀਅਨ ਨੈਸ਼ਨਲ ਲੋਕ ਦਲ (ਚੋਣ ਨਿਸ਼ਾਨ ਐਨਕ) ਅਤੇ ਬਹੁਜਨ ਸਮਾਜ ਪਾਰਟੀ (ਚੋਣ ਨਿਸ਼ਾਨ ਹਾਥੀ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਕਰ ਲਿਆ ਹੈ। ਪਿਛਲੇ ਦਿਨੀ ਬਸਪਾ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਅਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਦੀ ਮੀਟਿੰਗ ਤੋਂ ਬਾਅਦ ਗੱਠਜੋੜ ਦਾ ਰਸਮੀ ਐਲਾਨ ਹੁਣ ਕਰ ਦਿੱਤਾ ਗਿਆ ਹੈ। ਦੋਵੇਂ ਪਾਰਟੀਆਂ ਦੇ ਗੱਠਜੋੜ ਤਹਿਤ ਬਹੁਜਨ ਸਮਾਜ ਪਾਰਟੀ 37 ਅਤੇ ਇਨੈਲੋ 53 ਸੀਟਾਂ ਉਪਰ ਚੋਣ ਲੜੇਗੀ। ਗੱਠਜੋੜ ਦੇ ਨੇਤਾ ਅਭੈ ਚੌਟਾਲਾ ਹੋਣਗੇ। ਮਾਇਆਵਤੀ ਦੇ ਉੱਤਰਾਅਧਿਕਾਰੀ ਆਕਾਸ਼ ਆਨੰਦ ਨੇ ਕਿਹਾ ਕਿ ਜੇਕਰ ਹਰਿਆਣਾ ‘ਚ ਇਨੈਲੋ ਤੇ ਬਸਪਾ ਨੂੰ ਬਹੁਮਤ ਮਿਲਦਾ ਹੈ ਤਾਂ ਅਭੈ ਚੌਟਾਲਾ ਮੁੱਖ ਮੰਤਰੀ ਬਣਨਗੇ। ਉਹਨਾਂ ਕਿਹਾ ਕਿ ਇਹ ਗੱਠਜੋੜ ਭਾਜਪਾ ਤੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਉਲਟ ਅਤੇ ਲੋਕਾਂ ਦੀਆਂ ਇੱਛਾਵਾਂ ਦੇ ਅਨੁਸਾਰ ਕੀਤਾ ਗਿਆ ਹੈ। ‌

error: Content is protected !!