Gee 98News

ਭਗਵੰਤ ਮਾਨ ਨੇ ਪੁਗਾਇਆ ਵਾਅਦਾ…ਮਹਿੰਦਰ ਭਗਤ ਨੂੰ ਬਣਾਇਆ ਕੈਬਨਿਟ ਮੰਤਰੀ

ਚੰਡੀਗੜ੍ਹ,17 ਜੁਲਾਈ, Gee98 News service
-ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਨੂੰ ਵੱਡਾ ਤੋਹਫਾ ਦਿੰਦੇ ਹੋਏ ਕੈਬਨਿਟ ਮੰਤਰੀ ਬਣਾ ਦਿੱਤਾ ਹੈ। ਮਹਿੰਦਰ ਭਗਤ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਕੈਬਨਿਟ ਮੰਤਰੀ ਦੀ ਸਹੁੰ ਚੁੱਕੀ। ‌ ਸੂਤਰਾਂ ਅਨੁਸਾਰ ਮਹਿੰਦਰ ਭਗਤ ਨੂੰ ਖੇਡ ਵਿਭਾਗ ਦਿੱਤਾ ਗਿਆ ਜੋ ਮੀਤ ਹੇਅਰ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਖਾਲੀ ਹੋਇਆ ਸੀ। ਦੱਸ ਦੇਈਏ ਕਿ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਜਲੰਧਰ ਵੈਸਟ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮਹਿੰਦਰ ਭਗਤ ਨੂੰ ਜਿਤਾਓ ਤਾਂ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ। ‌ਜਲੰਧਰ ਦੀ ਜ਼ਿਮਨੀ ਚੋਣ ਵਿੱਚ ਮਹਿੰਦਰ ਭਗਤ ਨੇ ਭਾਜਪਾ ਦੇ ਸੀਤਲ ਅੰਗੂਰਾਲ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ‌

error: Content is protected !!