Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਦਰਖ਼ਾਸਤ ਦੀ ਗ਼ਲਤ ਪੜ੍ਹਤਾਲ ਕਰਨ ਸਬੰਧੀ ਹਾਈਕੋਰਟ ਨੇ SSP, DSP, ਅਤੇ ਪਾਵਰਕਾਮ ਦੇ SE ਅਤੇ SDO ਨੂੰ ਨੋਟਿਸ ਕੀਤਾ ਜਾਰੀ

Nirmal Pandori by Nirmal Pandori
07/21/2024
in ਪੰਜਾਬ
Reading Time: 1 min read
A A
0
ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਹਾਈਕੋਰਟ ਦਾ ਅਹਿਮ ਫੈਸਲਾ ਆਇਆ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,21 ਜੁਲਾਈ, Gee98 news service
-ਜ਼ਮੀਨ ਵਿੱਚ ਲੱਗਿਆ ਮੋਟਰ ਕੁਨੈਕਸ਼ਨ ਕੁਝ ਵਿਅਕਤੀਆਂ ਵਲੋਂ ਮਿਲੀਭੁਗਤ ਕਰਕੇ ਜ਼ਾਅਲਸਾਜ਼ੀ ਤੇ ਧੋਖਾਧੜੀ ਨਾਲ ਆਪਣੇ ਨਾਮ ਕਰਵਾਉਣ ਦੇ ਮਾਮਲੇ ਵਿੱਚ ਦਿੱਤੀ ਗਈ ਦਰਖਾਸਤ ਦੀ ਪੱਖਪਾਤੀ ਰਿਪੋਰਟ ਤਿਆਰ ਕਰਨ ਸਬੰਧੀ ਮਾਨਯੋਗ ਹਾਈਕੋਰਟ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ, ਡੀਐਸਪੀ, ਐਸਐਚਓ ਰਾਹੋਂ ਅਤੇ ਪਾਵਰਕੌਮ ਦੇ ਨਿਗਰਾਨ ਇੰਜੀਨੀਅਰ, ਐਸਡੀਓ ਰਾਹੋਂ ਨੂੰ ਨੋਟਸ ਜਾਰੀ ਕੀਤਾ ਹੈ। ‌ ਵੇਰਵੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸੀਨੀਅਰ ਆਗੂ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਜਥੇਦਾਰ ਹੁਸੈਨਪੁਰ ਨੇ ਪਿਛਲੇ ਸਾਲ 18 ਅਪ੍ਰੈਲ ਨੂੰ ਐਸ.ਐਸ.ਪੀ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਦਰਖਾਸਤ ਦੇ ਕੇ ਦੱਸਿਆ ਸੀ ਕਿ ਉਝ ਵਿਅਕਤੀਆਂ ਨੇ ਉਹਨਾਂ ਨੂੰ ਜਮ ਸਮੇਤ ਮੋਟਰ ਕਨੈਕਸ਼ਨ ਵੇਚ ਦਿੱਤੀ ਸੀ ਪਰੰਤੂ ਬਾਅਦ ਵਿੱਚ ਉਕਤ ਵਿਅਕਤੀਆਂ ਨੇ ਮੋਟਰ ਕਨੈਕਸ਼ਨ ਕਿਸੇ ਹੋਰ ਨੂੰ ਵੇਚ ਦਿੱਤਾ। ਇਸ ਦਰਖਾਸਤ ਦੀ ਜਾਂਚ ਡੀ.ਐਸ.ਪੀ. ਨਵਾਂਸ਼ਹਿਰ ਵੱਲੋਂ ਕੀਤੀ ਗਈ ਜੋ ਕਿ ਕਥਿਤ ਤੌਰ ‘ਤੇ ਪੱਖਪਾਤੀ ਸੀ। ਜਥੇਦਾਰ ਹੁਸੈਨਪੁਰ ਵਲੋਂ ਡੀ.ਐਸ.ਪੀ. ਨੂੰ ਇਹ ਤੱਥ ਦੱਸੇ ਗਏ ਕਿ ਮੋਟਰ ਕੁਨੈਕਸ਼ਨ ਜ਼ਮੀਨ ਦੇ ਨਾਲ ਹੀ ਸਬੰਧਤ ਵਿਅਕਤੀਆਂ ਨੇ ਉਹਨਾਂ ਨੂੰ ਵੇਚ ਦਿੱਤਾ ਸੀ। ਇਸ ਦਾ ਵੇਰਵਾ ਰਜਿਸਟਰੀ ਅਤੇ ਬਿਆਨੇ ਵਿੱਚ ਵੀ ਦਰਜ ਹੈ। ਜ਼ਮੀਨ ਵੇਚਣ ਵਾਲੇ ਪਰਿਵਾਰ ਦੇ ਦੋ ਵਿਅਕਤੀ ਅਜਿਹੇ ਹਨ ਜਿਹੜੇ ਜ਼ਮੀਨ ਵੇਚਣ ਵੇਲੇ ਸਬ-ਰਜਿਸਟਰਾਰ ਦੇ ਦਫਤਰ ਵਿੱਚ ਫੋਟੋ ਵਿੱਚ ਵੀ ਖੜ੍ਹੇ ਸਨ ਤੇ ਬਾਅਦ ਵਿੱਚ ਉਹਨਾਂ ਨੇ ਕੁਨੈਕਸ਼ਨ ਕਿਸੇ ਹੋਰ ਨੂੰ ਵੇਚਣ ‘ਤੇ ਇਤਰਾਜ਼ ਨਾ ਹੋਣ ਦਾ ਹਲਫੀਆ ਬਿਆਨ ਵੀ ਦੇ ਦਿੱਤਾ।ਡੀ.ਐਸ.ਪੀ. ਨੇ ਆਪਣੀ ਜਾਂਚ ਵਿੱਚ ਇਹਨਾਂ ਤੱਥਾਂ ਨੂੰ ਅਣਗੌਲਿਆਂ ਕਰ ਦਿੱਤਾ। ਦਿਲਚਸਪ ਗੱਲ ਇਹ ਸੀ ਕਿ ਮੋਟਰ ਕੁਨੈਕਸ਼ਨ 14/02/2023 ਨੂੰ ਟ੍ਰਾਂਸਫਰ ਕੀਤਾ ਗਿਆ ਜਦਕਿ ਜ਼ਮੀਨ ਵੇਚਣ ਵਾਲੇ ਪਰਿਵਾਰ ਦੇ ਮੈਂਬਰਾਂ ਤੋਂ ‘ਕੋਈ ਇਤਰਾਜ਼ ਨਹੀਂ’ ਦਾ ਹਲਫੀਆ ਬਿਆਨ 17/04/2023 ਨੂੰ ਲਿਆ ਗਿਆ। ਡੀ.ਐਸ.ਪੀ. ਨੇ ਇਸ ਜਾਂਚ ਵਿੱਚ ਪਾਵਰਕੌਮ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਅਤੇ ਮੋਟਰ ਕੁਨੈਕਸ਼ਨ ਨਾਲ ਸਬੰਧਤ ਪਹਿਲੀ ਫਾਈਲ ਦੀ ਮੰਗ ਕੀਤੀ ਲੇਕਿਨ ਪਾਵਰਕੌਮ ਦੇ ਜੇ.ਈ. ਅਤੇ ਐਸ.ਡੀ.ਓ. ਨੇ ਦੱਸਿਆ ਕਿ ਉਹਨਾਂ ਦੇ ਰਿਕਾਰਡ ਵਿੱਚ ਉਹ ਫਾਈਲ ਹੈ ਹੀ ਨਹੀਂ।ਇਸ ਆਧਾਰ ‘ਤੇ ਦੋਨਾਂ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਣੀ ਬਣਦੀ ਸੀ ਪਰ ਡੀ.ਐਸ.ਪੀ. ਦਫਤਰ ਨੇ ਚੁੱਪ ਰਹਿਣਾ ਹੀ ਭਲਾ ਸਮਝਿਆ।ਡੀ.ਐਸ.ਪੀ. ਵਲੋਂ ਦੂਜੇ ਥਾਂ ਮੋਟਰ ਕੁਨੈਕਸ਼ਨ ਵੇਚਣ ਵਾਲਿਆਂ ਤੋਂ ਇਹ ਵੀ ਨਹੀਂ ਪੁੱਛਿਆ ਗਿਆ ਕਿ ਜਿਹੜਾ ਮੋਟਰ ਕੁਨੈਕਸ਼ਨ ਇੱਕ ਵਾਰ ਜ਼ਮੀਨ ਦੇ ਨਾਲ ਵੇਚਿਆ ਜਾ ਚੁੱਕਾ ਸੀ ਉਸਨੂੰ ਦੂਜੀ ਵਾਰ ਕਿਵੇਂ ਵੇਚ ਦਿੱਤਾ ਗਿਆ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ, ਪੁਲਿਸ ਅਫਸਰਾਂ ਅਤੇ ਪਾਵਰਕੌਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਚੱਲਦਿਆਂ ਮੋਟਰ ਕੁਨੈਕਸ਼ਨ ਨਾਲ ਸਬੰਧਤ ਜਗ੍ਹਾ ਬਾਰੇ ਪਟਵਾਰੀ ਤੋਂ ਇੱਕ ਗਲਤ ਰਿਪੋਰਟ ਵੀ ਤਿਆਰ ਕਰਵਾਈ ਗਈ ਜਿਸਦੇ ਅਧਾਰ ‘ਤੇ ਮੋਟਰ ਕੁਨੈਕਸ਼ਨ ਟ੍ਰਾਂਸਫਰ ਕੀਤੇ ਜਾਣ ਨੂੰ ਸਹੀ ਦੱਸ ਦਿੱਤਾ ਗਿਆ।ਜਦੋਂ ਜਥੇਦਾਰ ਹੁਸੈਨਪੁਰ ਦੀ ਸ਼ਿਕਾਇਤ ‘ਤੇ ਮਾਲ ਵਿਭਾਗ ਦੀ ਤਿੰਨ ਮੈਂਬਰੀ ਟੀਮ ਨੇ ਮੌਕਾ ਦੇਖ ਕੇ ਰਿਪੋਰਟ ਬਣਾਈ ਤਾਂ ਉਹ ਪਟਵਾਰੀ ਦੀ ਪਹਿਲੀ ਰਿਪੋਰਟ ਦੇ ਉਲਟ ਸੀ।ਲੇਕਿਨ ਡੀ.ਐਸ.ਪੀ. ਨੇ ਦੂਜੀ ਰਿਪੋਰਟ ਨੂੰ ਰਿਕਾਰਡ ਵਿੱਚ ਹੀ ਨਹੀਂ ਲਿਆਂਦਾ।ਡੀ.ਐਸ.ਪੀ. ਨਵਾਂਸ਼ਹਿਰ ਦੀ ਕਥਿਤ ਪੱਖਪਾਤੀ ਜਾਂਚ ਰਿਪੋਰਟ ਨੂੰ ਅਧਾਰ ਬਣਾ ਕੇ ਹੀ ਐਸ.ਐਸ.ਪੀ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਧੋਖਾਧੜੀ ਕਰਨ ਵਾਲਿਆਂ ਨੂੰ ਕਲੀਨ ਚਿੱਟ ਦੇ ਦਿੱਤੀ।ਇਸੇ ਤਰ੍ਹਾਂ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਦੀ ਸ਼ਿਕਾਇਤ ‘ਤੇ ਪਾਵਰਕੌਮ ਦੇ ਸੁਪਰਟੈਂਡਿੰਗ ਇੰਜੀਨੀਅਰ (ਐਸ.ਈ.) ਨਵਾਂਸ਼ਹਿਰ ਨੇ ਸਾਰੇ ਮਾਮਲੇ ਦੀ ਜਾਂਚ ਐਕਸੀਅਨ ਗੜ੍ਹਸ਼ੰਕਰ ਨੂੰ ਸੌਂਪ ਦਿੱਤੀ।ਐਕਸੀਅਨ ਨੇ ਵੀ ਆਪਣੀ ਜਾਂਚ ਦਾ ਅਧਾਰ ਡੀ.ਐਸ.ਪੀ. ਨਵਾਂਸ਼ਹਿਰ ਦੀ ਰਿਪੋਰਟ ਨੂੰ ਬਣਾ ਕੇ ਮੋਟਰ ਕੁਨੈਕਸ਼ਨ ਟ੍ਰਾਂਸਫਰ ਕੀਤੇ ਜਾਣ ਨੂੰ ਸਹੀ ਦੱਸ ਦਿੱਤਾ। ਜਥੇਦਾਰ ਹੁਸੈਨਪੁਰ ਵਲੋਂ ਦਿੱਤੇ ਕੁਝ ਸਬੂਤ ਅਤੇ ਕਾਗਜ਼ਾਤ ਰਿਕਾਰਡ ਵਿੱਚ ਹੀ ਨਹੀਂ ਲਿਆਂਦੇ ।ਹੈਰਾਨੀ ਦੀ ਗੱਲ ਇਹ ਹੈ ਕਿ ਪਾਵਰਕੌਮ ਦੇ ਅਧਿਕਾਰੀਆਂ ਨੇ ਜਾਂਚ ਨਾਲ ਸਬੰਧਤ ਕਾਗਜ਼ਾਤ ਆਰ.ਟੀ.ਆਈ. ਵਿੱਚ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ., ਪੁਲਿਸ ਥਾਣਾ ਰਾਹੋਂ ਦੇ ਐਸ.ਐਚ.ਓ., ਪਾਵਰਕੌਮ ਦੇ ਨਿਗਰਾਨ ਇੰਜੀਨੀਅਰ ਅਤੇ ਪਾਵਰਕੌਮ ਰਾਹੋਂ ਦੇ ਐਸ.ਡੀ.ਓ. ਨੂੰ ਨੋਟਿਸ ਜਾਰੀ ਕਰਕੇ 12 ਸਤੰਬਰ 2024 ਤੱਕ ਜਵਾਬ ਦੇਣ ਲਈ ਕਿਹਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

05/05/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਅਧਿਆਪਕਾ ਦੇ ਇਸ਼ਕ ਵਿੱਚ ਵਿਦਿਆਰਥੀ ਨੇ ਦਿੱਤੀ ਜਾਨ ਦੀ ਕੁਰਬਾਨੀ

Next Post

ਬਰਨਾਲਾ ਜ਼ਿਮਨੀ ਚੋਣ‌ : ਪੰਜਾਬੀ ਦੀ ਪੈਂਤੀ ਦੇ ਤਿੰਨ “ਕੱਕਿਆਂ” ਦੇ ਲੜਨ ਦੀ ਚਰਚਾ…AAP ਕਰ ਸਕਦੀ ਆਂ ਹੈਰਾਨੀਜਨਕ ਫੈਸਲਾ

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

by Nirmal Pandori
05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ
ਪੰਜਾਬ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

by Nirmal Pandori
05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!
ਪੰਜਾਬ

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

by Nirmal Pandori
05/05/2026
News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
Load More
Next Post
ਬਰਨਾਲਾ ਜ਼ਿਮਨੀ ਚੋਣ : ਬਾਹਰਲੇ ਉਮੀਦਵਾਰ ਲਈ ਸਥਾਨਕ ਆਗੂਆਂ/ ਵਰਕਰਾਂ ਦੇ ਇਰਾਦੇ ਨੇਕ ਨਹੀਂ ਲੱਗਦੇ…!

ਬਰਨਾਲਾ ਜ਼ਿਮਨੀ ਚੋਣ‌ : ਪੰਜਾਬੀ ਦੀ ਪੈਂਤੀ ਦੇ ਤਿੰਨ "ਕੱਕਿਆਂ" ਦੇ ਲੜਨ ਦੀ ਚਰਚਾ…AAP ਕਰ ਸਕਦੀ ਆਂ ਹੈਰਾਨੀਜਨਕ ਫੈਸਲਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend