Skip to main content

Gee 98News

ਸਾਵਧਾਨ ‌! ਹੁਣ ਨਬਾਲਿਗ ਬੱਚੇ ਨੂੰ ਨਾ ਦੇਵੋ ਕੋਈ ਵਹੀਕਲ…ਹੋ ਸਕਦੀ ਆਂ 3 ਸਾਲ ਕੈਦ ਅਤੇ 25 ਹਜ਼ਾਰ ਤੱਕ ਜੁਰਮਾਨਾ

ਚੰਡੀਗੜ੍ਹ, 21 ਜੁਲਾਈ, Gee98 News service

-ਪੰਜਾਬ ਪੁਲਿਸ ਨੇ ਸੂਬੇ ਵਿੱਚ ਨਬਾਲਿਗ (18 ਸਾਲ ਤੋਂ ਘੱਟ) ਬੱਚਿਆਂ ਵੱਲੋਂ ਦੋ ਪਹੀਆ ਅਤੇ ਚਾਰ ਪਹੀਆ ਵਹੀਕਲ ਚਲਾਉਣ ਸਬੰਧੀ ਸਿਕੰਜਾ ਕਸ ਦਿੱਤਾ ਹੈ। ‌ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਟਰੈਫਿਕ ਐਂਡ ਸੜਕ ਸੁਰੱਖਿਆ) ਵੱਲੋਂ ਇਸ ਸਬੰਧੀ ਇੱਕ ਪੱਤਰ ਪੰਜਾਬ ਦੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜਾਰੀ ਕੀਤਾ ਗਿਆ ਹੈ। ‌ ਇਸ ਪੱਤਰ ਵਿੱਚ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਟਰੈਫਿਕ ਐਜੂਕੇਸ਼ਨ ਸੈਲ ਅਤੇ ਟਰੈਫਿਕ ਸਟਾਫ ਰਾਹੀਂ ਆਪਣੇ ਅਧੀਨ ਸਕੂਲਾਂ ਵਿੱਚ ਜਾ ਕੇ 31 ਜੁਲਾਈ 2024 ਤੱਕ ਮੋਟਰ ਵਹੀਕਲ ਐਕਟ ਸੋਧ 2019 ਦੀ ਧਾਰਾ 199ਏ ਅਤੇ 199ਬੀ ਬਾਰੇ ਜਾਗਰੂਕ ਕੀਤਾ ਜਾਵੇ। ਇਹਨਾਂ ਹਦਾਇਤਾਂ ਅਨੁਸਾਰ 31 ਜੁਲਾਈ ਤੋਂ ਬਾਅਦ ਜੇਕਰ ਕੋਈ ਨਬਾਲਿਗ ਬੱਚਾ ਦੋ ਪਹੀਆ ਅਤੇ ਚਾਰ ਪਹੀਆ ਵਹੀਕਲ ਚਲਾਉਂਦਾ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਮਾਤਾ ਪਿਤਾ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਤਹਿਤ ਉਹਨਾਂ ਨੂੰ ਤਿੰਨ ਸਾਲ ਦੀ ਕੈਦ ਤੇ 25000 ਜੁਰਮਾਨਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਨਵਾਲਿਗ ਬੱਚਾ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਕਿਸੇ ਤੋਂ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਦੇ ਮਾਲਕ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ‌ ਵਧੀਕ ਡਾਇਰੈਕਟਰ ਜਨਰਲ (ਟ੍ਰੈਫਿਕ ਐਂਡ ਸੜਕ ਸੁਰੱਖਿਆ) ਵੱਲੋਂ ਇਸ ਸਬੰਧੀ ਜਾਗਰੂਕਤਾ ਕੈਂਪ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਪੁਲਿਸ ਦੀ ਇਸ ਮੁਹਿੰਮ ਦੇ ਤਹਿਤ 1 ਅਗਸਤ ਤੋਂ ਬਾਅਦ ਨਬਾਲਿਗ ਬੱਚਿਆਂ ਵੱਲੋਂ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ ਅਤੇ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਨ ਵਾਲੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ‌ ਇਸ ਕਾਰਵਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹੀ ਸਕੂਲਾਂ ਵਿੱਚ ਜਾ ਕੇ ਇੱਕ ਮਹੀਨੇ ਦੇ ਜਾਗਰੂਕਤਾ ਕੈਂਪ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।‌

error: Content is protected !!