Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

…ਜੇ ਜਾਂਚ ਇਮਾਨਦਾਰੀ ਨਾਲ ਹੋਜੇ ਤਾਂ ਸਾਰੀ ਦਾਲ ਹੀ ਕਾਲੀ ਨਿਕਲੇਗੀ.. ਸਕੂਲੀ ਵਰਦੀਆਂ ਦੇ ਮਾੜੇ ਕੱਪੜੇ ‘ਤੇ ਉੱਠੇ‌ ਸਵਾਲ…!

Nirmal Pandori by Nirmal Pandori
07/27/2024
in ਪੰਜਾਬ
Reading Time: 1 min read
A A
0
…ਜੇ ਜਾਂਚ ਇਮਾਨਦਾਰੀ ਨਾਲ ਹੋਜੇ ਤਾਂ ਸਾਰੀ ਦਾਲ ਹੀ ਕਾਲੀ ਨਿਕਲੇਗੀ.. ਸਕੂਲੀ ਵਰਦੀਆਂ ਦੇ ਮਾੜੇ ਕੱਪੜੇ ‘ਤੇ ਉੱਠੇ‌ ਸਵਾਲ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਅਧਿਆਪਕ ਜਥੇਬੰਦੀਆਂ ਨੇ ਕੀਤੀ ਜਾਂਚ‌ ਦੀ ਮੰਗ..SMC ਨੇ ਭੁਗਤਾਨ ਕਰਨ ਤੋਂ ਕੀਤੀ ਨਾਂਹ-ਨੁੱਕਰ

ਬਰਨਾਲਾ, 27 ਜੁਲਾਈ, ( ਨਿਰਮਲ ਸਿੰਘ ਪੰਡੋਰੀ )-

ਬਰਨਾਲਾ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਸੰਬੰਧੀ ਪ੍ਰਸ਼ਾਸਨ ਅਤੇ ਅਧਿਆਪਕ ਆਹਮੋ ਸਾਹਮਣੇ ਹਨ। ਅਧਿਆਪਕਾਂ ਨੇ ਵਰਦੀਆਂ ਦੇ ਕੱਪੜੇ ਦੀ ਕੁਆਲਿਟੀ ‘ਤੇ ਸਵਾਲ ਚੁੱਕੇ ਹਨ ਅਤੇ ਵਰਦੀਆਂ ਖ੍ਰੀਦਣ ਸੰਬੰਧੀ ਜਾਂਚ ਦੀ ਮੰਗ ਕਰਦੇ ਹੋਏ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਵਰਦੀਆਂ ਦੇ ਭੁਗਤਾਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਅਧਿਆਪਕਾਂ ਦਾ ਤਰਕ ਹੈ ਕਿ ਜਦੋਂ ਵਰਦੀਆਂ ਪ੍ਰਸ਼ਾਸਨ ਨੇ ਖਰੀਦੀਆਂ ਹਨ ਤਾਂ ਭੁਗਤਾਨ ਵੀ ਪ੍ਰਸ਼ਾਸਨਿਕ ਪੱਧਰ ‘ਤੇ ਹੀ ਕੀਤਾ ਜਾਵੇ ਜਦਕਿ ਵਰਦੀਆਂ ਦੇ ਭੁਗਤਾਨ ਲਈ ਜਾਰੀ ਹੋਈ ਗ੍ਰਾਂਟ ਦਾ ਪੈਸਾ ਸਕੂਲ ਮੈਨੇਜਮੈਂਟ ਕਮੇਟੀ ਦੇ ਖਾਤਿਆਂ ਵਿੱਚ ਪਾਇਆ ਜਾ ਚੁੱਕਿਆ ਹੈ। ਇੱਥੇ ਇਹ ਵੀ ਧਿਆਨਦੇਣ ਯੋਗ ਹੈ ਕਿ ਨਿਯਮਾਂ ਮੁਤਾਬਿਕ ਵਰਦੀਆਂ ਦੀ ਖਰੀਦ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਹੀ ਕੀਤੀ ਜਾਣੀ ਬਣਦੀ ਹੈ ਪ੍ਰੰਤੂ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਆਪਣੇ ਪੱਧਰ ‘ਤੇ ਵਰਦੀਆਂ ਖਰੀਦ ਕੇ ਸੈਲਫ ਹੈਲਪ ਗਰੁੱਪਾਂ ਤੋਂ ਤਿਆਰ ਕਰਵਾਈਆਂ। ਪਹਿਲਾਂ ਤਾਂ ਅਧਿਆਪਕਾਂ ਨੇ ਇਹ ਵਰਦੀਆਂ ਲੈਣ ਤੋਂ ਹੀ ਨਾਂਹਕਰ ਦਿੱਤੀ ਸੀ ਪ੍ਰੰਤੂ ਕਿਸੇ ਤਰੀਕੇ ਨਾਲ ਜਦ ਅਧਿਆਪਕਾਂ ਨੂੰ ਵਰਦੀਆਂ ਲੈਣ ਲਈ ਮਜਬੂਰ ਕੀਤਾ ਗਿਆ ਤਾਂ ਹੁਣ ਅਧਿਆਪਕਾਂ ਨੇ ਵਰਦੀਆਂ ‘ਚ ਵਰਤੇ ਗਏ ਕੱਪੜੇ ਦੀ ਕੁਆਲਿਟੀ ‘ਤੇ ਸਵਾਲ ਚੁੱਕੇ ਹਨ। ‌ ਭਰੋਸੇਯੋਗ ਸੂਤਰਾਂ ਅਨੁਸਾਰ ਵਰਦੀਆਂ ਦੀ ਖਰੀਦ ਸਬੰਧੀ ਕੁਟੇਸ਼ਨਾਂ ਦੇ ਫਾਰਮੂਲੇ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਵਰਦੀਆਂ ਵਿੱਚ ਸ਼ਾਮਿਲ ਜਿਹੜੀਆਂ ਰੈਡੀਮੇਡ ਆਈਟਮਾਂ ਸੈਲਫ ਹੈਲਪ ਗਰੁੱਪਾਂ ਨੇ ਤਿਆਰ ਹੀ ਨਹੀਂ ਕੀਤੀਆਂ ਉਹਨਾਂ ਦੀ ਪੇਮੈਂਟ ਵੀ ਕਰਨ ਲਈ ਕਿਹਾ ਜਾ ਰਿਹਾ ਹੈ। ‌ ਪ੍ਰਸ਼ਾਸਨ ਵੱਲੋਂ ਖਰੀਦ ਕੀਤੇ ਗਏ ਵਰਦੀ ਦੇ ਕੱਪੜੇ ਦਾ ਸਾਰੇ ਜ਼ਿਲ੍ਹੇ ਵਿੱਚ ਇੱਕੋ ਹੀ ਰੰਗ ਹੈ ਜਿਸ ‘ਤੇ ਪਹਿਲਾਂ ਹੀ ਅਧਿਆਪਕ ਜਥੇਬੰਦੀਆਂ ਸਵਾਲ ਉਠਾ ਚੁੱਕੀਆਂ ਹਨ। ‌

Gee98 Ads

ਸਵਾਲ ਇਹ ਵੀ ਹੈ ਕਿ ਜੇਕਰ ਸਕੂਲ ਮੈਨੇਜਮੈਂਟ ਕਮੇਟੀਆਂ ਨੇ ਕਿਸੇ ਚੀਜ਼ ਦੀ ਖਰੀਦ ਆਪਣੇ ਪੱਧਰ ‘ਤੇ ਕੀਤੀ ਹੀ ਨਹੀਂ ਤਾਂ ਉਸਦਾ ਭੁਗਤਾਨ ਕਰਨ ਦੇ ਲਈ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਬਾਂਹ ਕਿਉਂ ਮਰੋੜੀ ਜਾ ਰਹੀ ਹੈ। ‌ ਇਹ ਵੀ ਪਤਾ ਲੱਗਿਆ ਹੈ ਕਿ ਪ੍ਰਸ਼ਾਸਨ ਵੱਲੋਂ 29 ਜੁਲਾਈ ਤੱਕ ਵਰਦੀਆਂ ਦਾ ਭੁਗਤਾਨ ਕਰਨ ਦੇ ਲਈ ਚਿੱਠੀ ਵੀ ਜਾਰੀ ਕੀਤੀ ਗਈ ਹੈ। ਵਰਦੀਆਂ ਦਾ ਭੁਗਤਾਨ ਕੀਤੇ ਜਾਣ ਤੋਂ ਨਾਂਹ ਕਰਨ ਸਬੰਧੀ ਜਦ ਪੁੱਛਿਆ ਗਿਆ ਤਾਂ ਇੱਕ ਅਧਿਆਪਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਭਵਿੱਖ ‘ਚ ਜੇਕਰ ਇਸ ਮਾਮਲੇ ਸਬੰਧੀ ਕੋਈ ਆਡਿਟ ਹੁੰਦਾ ਹੈ ਤਾਂ ਕੱਪੜੇ ਦੀ ਕੁਆਲਿਟੀ ਮਾੜੀ ਹੋਣ ਕਰਕੇ ਸਬੰਧਿਤ ਅਧਿਆਪਕਾਂ ‘ਤੇ ਸਵਾਲ ਉੱਠਣਗੇ ਅਤੇ ਜਵਾਬ ਵੀ ਅਧਿਆਪਕਾਂ ਨੂੰ ਦੇਣਾ ਪਵੇਗਾ ਜਦਕਿ ਵਰਦੀਆਂ ਦੀ ਖਰੀਦ ਜ਼ਿਲ੍ਹਾ ਪੱਧਰ ‘ਤੇ ਅਫਸਰਾਂ ਨੇ ਕੀਤੀ ਹੈ। ਜ਼ਿਲ੍ਹੇ ਵਿੱਚ ਵਰਦੀਆਂ ਦੀ ਖਰੀਦੋ ਫਰੋਖਤ ‘ਤੇ ਸਵਾਲ ਉੱਠਣ ਦੇ ਨਾਲ ਨਾਲ ਸਿਲਾਈ ‘ਤੇ ਵੀ ਸਵਾਲ ਉੱਠੇ ਰਹੇ ਹਨ, ਅਜੇ ਇਸ ਗੱਲ ਦੀ ਤਸਦੀਕ ਤਾਂ ਨਹੀਂ ਹੋਈ ਪ੍ਰੰਤੂ ਚਰਚਾ ਹੈ ਕਿ ਵਰਦੀਆਂ ਦੀ ਸਿਲਾਈ ਵੱਖ-ਵੱਖ ਪਿੰਡਾਂ ‘ਚ ਸੈਲਫ ਹੈਲਫ ਗਰੁੱਪਾਂ ਨੂੰ ਨਾ ਦੇ ਕੇ ਬਰਨਾਲਾ ਜ਼ਿਲ੍ਹੇ ਦੇ ਕਿਸੇ ਇੱਕ ਪਿੰਡ ਵਿੱਚ ਕਿਸੇ ਇੱਕ ਵੱਡੀ ਫਰਮ ਤੋਂ ਹੀ ਸਿਲਾਈ ਕਰਵਾਈ ਗਈ ਹੈ।

ਚਰਚਾ ਇਹ ਵੀ ਹੈ ਕਿ ਜੇਕਰ ਜ਼ਿਲ੍ਹੇ ‘ਚ ਵਰਦੀਆਂ ਦੀ ਖਰੀਦ ਸਬੰਧੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਲਗਭਗ ਸਾਰੀ “ਦਾਲ ਹੀ ਕਾਲੀ” ਨਿਕਲ ਸਕਦੀ ਹੈ। ਵਰਦੀਆਂ ਦੀ ਖਰੀਦ ਸਬੰਧੀ ਜਾਂਚ ਦੀ ਮੰਗ ਅਤੇ ਵਰਦੀਆਂ ਦੇ ਕੱਪੜੇ ਦੀ ਕੁਆਲਿਟੀ ਦੀ ਮੰਗ ਕਰਦੇ ਹੋਏ ਬਰਨਾਲਾ ਜਿਲੇ ਦੀਆਂ ਲਗਭਗ ਸਾਰੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਡੀ.ਈ.ਓ. ਐਲੀਮੈਂਟਰੀ ਇੰਦੂ ਸਿਮਕ ਅਤੇ ਉਸ ਤੋਂ ਬਾਅਦ ਡੀ.ਸੀ. ਬਰਨਾਲਾ ਪੂਨਮਦੀਪ ਕੌਰ ਨੂੰ ਮਿਲ ਕੇ ਸਪਲਾਈ ਕੀਤੀਆਂ ਵਰਦੀਆਂ ਦੀ ਮਾੜੀ ਕੁਆਲਿਟੀ ਬਾਰੇ ਆਪਣੇ ਸ਼ੰਕੇ ਜਾਹਿਰ ਕਰਦਿਆਂ ਇਸਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅਧਿਆਪਕ ਆਗੂਆਂ ਹਰਿੰਦਰ ਮੱਲੀਆਂ , ਰਾਜੀਵ ਕੁਮਾਰ, ਨਰਿੰਦਰ ਸਹਿਣਾ ਅਤੇ ਪਰਮਿੰਦਰ ਸਿੰਘ ਰੁਪਾਲ ਨੇ ਕਿਹਾ ਕਿ ਸਿੱਖਿਆ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਵਰਦੀਆਂ ਦੇ ਕੱਪੜੇ ਦੇ ਰੰਗ ਅਤੇ ਕੁਆਲਿਟੀ ਦੀ ਚੋਣ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਕੀਤੀ ਜਾਣੀ ਸੀ ਪ੍ਰੰਤੂ ਇਹਨਾਂ ਸਾਰੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਦਿਆਂ ਪ੍ਰਸਾਸਨ ਵੱਲੋਂ ਆਪਣੇ ਪੱਧਰ ‘ਤੇ ਹੀ ਵਰਦੀਆਂ ਦੀ ਖ੍ਰੀਦ ਕੀਤੀ ਹੈ ਪ੍ਰੰਤੂ ਬਿੱਲਾਂ ਦਾ ਭੁਗਤਾਨ ਕਰਨ ਲਈ ਐਸ.ਐਮ.ਸੀ. ਕਮੇਟੀ ਅਤੇ ਸਕੂਲ ਮੁਖੀਆਂ ‘ਤੇ ਬੇਲੋੜਾ ਦਬਾਅ ਬਣਾਇਆ ਜਾ ਰਿਹਾ ਹੈ।ਅਧਿਆਪਕ ਜਥੇਬੰਦੀਆਂ ਨੇ ਇਸ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਵਰਦੀਆਂ ਦੇ ਬਿੱਲਾਂ ਦੀ ਅਦਾਇਗੀ ਉਸੇ ਪੱਧਰ ‘ਤੇ ਕਰਨ ਦੀ ਮੰਗ ਕੀਤੀ ਹੈ ਜਿਸ ਪੱਧਰ ‘ਤੇ ਵਰਦੀਆਂ ਦੀ ਖ੍ਰੀਦ ਹੋਈ ਹੈ।ਇਸ ਮੌਕੇ ਜਿਲ੍ਹੇ ਦੇ ਲੱਗਭੱਗ ਸਾਰੇ ਹੀ ਸੈਂਟਰ ਹੈਡ ਟੀਚਰ ਮੌਜੂਦ ਸਨ,ਜਿਨ੍ਹਾਂ ਨੇ ਇਸ ਮੌਕੇ ਵਰਦੀਆਂ ਦੀ ਪੇਮੈਂਟ ਸਬੰਧੀ ਆਪਣੇ ਤੌਖਲੇ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰੀ ਨਿਯਮਾਂ ਦੀ ਰੌਸ਼ਨੀ ਵਿੱਚ ਇਹ ਅਦਾਇਗੀ ਉਨ੍ਹਾਂ ਵੱਲੋਂ ਕੀਤੀ ਹੀ ਨਹੀਂ ਜਾ ਸਕਦੀ ,ਕਿਉਂਕਿ ਇਹ ਗ੍ਰਾਂਟ ਕੇਂਦਰ ਦੀ ਹੋਣ ਕਾਰਣ ਇਸ ਢੰਗ ਨਾਲ ਅਦਾਇਗੀ ਕਰਨ ਨਾਲ ਵਿੱਤੀ ਨਿਯਮਾਂ ਦੀ ਅਣਦੇਖੀ ਹੋਵੇਗੀ ਜੋ ਕਿ ਸਕੂਲ ਮੁਖੀਆਂ ਲਈ ਜੀਅ ਦਾ ਜੰਜਾਲ ਬਣੇਗੀ। ਇਸ ਮੌਕੇ ਅਧਿਆਪਕ ਆਗੂ ਸਤਪਾਲ ਤਪਾ,ਤੇਜਿੰਦਰ ਸਿੰਘ ਤੇਜੀ, ਸੁਖਵੀਰ ਸੰਘੇੜਾ, ਸਤਿੰਦਰ ਕੁਮਾਰ, ਰਮਨਦੀਪ ਸਿੰਘ, ਭਰਤ ਕੁਮਾਰ , ਮਾਲਵਿੰਦਰ ਸਿੰਘ , ਨਿਤਨ ਸੋਢੀ, ਅਸਵਨੀ ਕੁਮਾਰ, ਕਰਮਜੀਤ ਸਿੰਘ ਭੋਤਨਾ, ਸਤਪਾਲ ਤਪਾ, ਸੁਖਚੇਨ ਜੇਠੂਕੇ ,ਅੰਮ੍ਰਿਤਪਾਲ ਕੋਟਦੁੱਨਾ,ਲਖਵੀਰ ਠੁੱਲੀਵਾਲ, ਕੁਲਦੀਪ ਸੰਘੇੜਾ, ਮੇਜਰ ਸਿੰਘ ਸੰਧੀ ,ਗਿਆਨ ਕੌਰ , ਨੀਲਮ ਰਾਣੀ, ਗੁਰਗੀਤ ਸਿੰਘ ਠੀਕਰੀਵਾਲਾ , ਹਰਜਿੰਦਰ ਸਿੰਘ ਠੀਕਰੀਵਾਲਾ, ਰਾਣਾ ਸਿੰਘ, ਸਤਨਾਮ ਸਿੰਘ ਭੋਤਨਾ ,ਪਰਮਿੰਦਰ ਸਿੰਘ ਬਾਜਵਾ , ਰਮਨਦੀਪ ਬਰਨਾਲਾ, ਹਰੀ ਸਿੰਘ , ਸ਼ਰਨਜੀਤ ਸਿੰਘ ਸਾਂਪਲਾ, ਹਰਵਿੰਦਰ ਸਿੰਘ ਛਾਪਾ ਆਦਿ ਅਧਿਆਪਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

05/01/2026
Load More
Tags: #barnalanews#education department#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਲਿਵ ਇਨ ਰਿਲੇਸ਼ਨਸ਼ਿਪ ਸਬੰਧੀ ਹਾਈਕੋਰਟ ਦੀ ਅਹਿਮ ਟਿੱਪਣੀ… ਇਹ ਵਿਭਚਾਰ ਅਤੇ ਦੋਹਰਾ ਵਿਆਹ ਹੈ… ਹਾਈਕੋਰਟ ਨੇ ਕਿਹਾ

Next Post

ਦੋਵੇਂ ਹੱਥਾਂ ‘ਚ ਦੋ ਪਿਸਤੌਲ ਫੜ ਕੇ ਰੀਲ ਬਣਾਉਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Nirmal Pandori

Nirmal Pandori

Related Posts

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
Load More
Next Post
ਦੋਵੇਂ ਹੱਥਾਂ ‘ਚ ਦੋ ਪਿਸਤੌਲ ਫੜ ਕੇ ਰੀਲ ਬਣਾਉਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਦੋਵੇਂ ਹੱਥਾਂ 'ਚ ਦੋ ਪਿਸਤੌਲ ਫੜ ਕੇ ਰੀਲ ਬਣਾਉਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend