Skip to main content

Gee 98News

ਦੋਵੇਂ ਹੱਥਾਂ ‘ਚ ਦੋ ਪਿਸਤੌਲ ਫੜ ਕੇ ਰੀਲ ਬਣਾਉਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 27 ਜੁਲਾਈ, Gee98 News service

-ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਤਸਵੀਰਾਂ ਅਪਲੋਡ ਕਰਨ ਵਾਲਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਤਹਿਤ ਪਟਿਆਲਾ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸਨੇ ਆਪਣੇ ਹੱਥ ਵਿੱਚ ਦੋ ਪਿਸਤੌਲ ਫੜ ਕੇ ਰੀਲ ਬਣਾ ਕੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਸੀ। ‌ ਇਸ ਰੀਲ ਦੇ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਹਰਕਤ ਵਿੱਚ ਆਈ ਅਤੇ ਸਬੰਧਿਤ ਸੋਸ਼ਲ ਮੀਡੀਆ ਅਕਾਊਂਟ ਦੀ ਪੜ੍ਹਤਾਲ ਦੌਰਾਨ ਰੀਲ ਬਣਾਉਣ ਵਾਲੇ ਨੌਜਵਾਨ ਤੱਕ ਪੁੱਜੀ। ਪਟਿਆਲਾ ਦੇ ਮਾਡਲ ਟਾਊਨ ਥਾਣੇ ਦੇ ਐਸ ਐਚ ਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਗਸੀਰ ਖਾਨ ਪਿੰਡ ਝੰਡੀ ਜਿਲ੍ਹਾ ਪਟਿਆਲਾ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਦੋਵੇਂ ਹੱਥਾਂ ਵਿੱਚ ਦੋ ਪਿਸਤੌਲ ਫੜ ਕੇ ਰੀਲ ਬਣਾਈ ਅਤੇ ਪੋਸਟ ਕਰ ਦਿੱਤੀ, ਜਿਸ ‘ਤੇ ਕਾਰਵਾਈ ਕਰਦੇ ਹੋਏ ਜਗਸੀਰ ਖਾਨ ਨੂੰ ਗ੍ਰਿਫਤਾਰ ਕੀਤਾ। ਜਗਸੀਰ ਖਾਨ ਨੇ ਦੋਵੇਂ ਹੱਥਾਂ ‘ਚ ਪਿਸਤੌਲ ਫੜ ਕੇ ਰੀਲ ਬਣਾਈ ਅਤੇ ਇੱਕ ਗੀਤ “ਜੇ ਜਿਗਰਾ ਹੋਵੇ ਅਸਲਾ ਚਲਾਉਣ ਦਾ, ਤਾਂ ਹੀ ਡੱਬ ਵਿੱਚੋਂ ਹਥਿਆਰ ਕੱਢੀਦੇ” ਲਗਾ ਕੇ ਪੋਸਟ ਕਰ ਦਿੱਤੀ। ਜਾਣਕਾਰੀ ਅਨੁਸਾਰ ਗ੍ਰਿਫਤਾਰ ਨੌਜਵਾਨ ਅਜੇ ਕਾਲਜ ਦਾ ਵਿਦਿਆਰਥੀ ਹੈ ਤੇ ਉਸ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ ਪ੍ਰੰਤੂ ਜਦ ਪੁਲਿਸ ਨੇ ਉਸ ਤੋਂ ਦੋਵੇਂ ਪਿਸਤੌਲਾਂ ਦਾ ਲਾਈਸੈਂਸ ਮੰਗਿਆ ਤਾਂ ਉਹ ਨਹੀਂ ਦਿਖਾ ਸਕਿਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ BNS ਦੀ ਧਾਰਾ 30 ਦੇ ਤਹਿਤ ਕਾਰਵਾਈ ਸ਼ੁਰੂ ਕੀਤੀ। ‌ਪੁਲਿਸ ਵੱਲੋਂ ਰੀਲ ਵਿੱਚ ਦਿਖਾਏ ਗਏ ਦੋਵੇਂ ਪਿਸਤੌਲਾਂ ਬਾਰੇ ਜਗਸੀਰ ਖ਼ਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Gee98 Ads
error: Content is protected !!