Skip to main content

Gee 98News

ਕਾਂਗਰਸੀ ਸ਼ਹਿਜ਼ਾਦੇ ਰਾਹੁਲ ਗਾਂਧੀ ਨੂੰ ਵੀ ਪਸੰਦ ਕਰਦੀ ਸੀ ਕਰੀਨਾ ਕਪੂਰ….ਡੇਟ ਕਰਨਾ ਚਾਹੁੰਦੀ ਸੀ ਪਰ…!

-ਅੱਜਕੱਲ੍ਹ ਕਾਂਗਰਸੀ ਆਗੂ ਰਾਹੁਲ ਗਾਂਧੀ ਖੂਬ ਚਰਚਾ ਵਿੱਚ ਹਨ। ‌ ਲੋਕ ਸਭਾ ਦੇ ਬਜਟ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ ਧਿਆਨ ਖਿੱਚ ਰਹੇ ਹਨ। ਵਿਰੋਧੀ ਧਿਰ ਦਾ ਲੀਡਰ ਚੁਣੇ ਜਾਣ ਤੋਂ ਬਾਅਦ ਵੀ ਰਾਹੁਲ ਗਾਂਧੀ ਦੀ ਪਾਵਰ ਵਿੱਚ ਵਾਧਾ ਹੋਇਆ ਹੈ। ਸਿਆਸੀ ਪਲੇਟਫਾਰਮ ਤੋਂ ਹਟ ਕੇ ਵੀ ਰਾਹੁਲ ਗਾਂਧੀ ਦੀ ਚਰਚਾ ਹੋ ਰਹੀ ਹੈ। ‌ ਫਿਲਮ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਲਾਡਲੀ ਕਰੀਨਾ ਕਪੂਰ ਦਾ ਇੱਕ ਪੁਰਾਣਾ ਇੰਟਰਵਿਊ ਅੱਜਕੱਲ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਰੀਨਾ ਕਪੂਰ ਨੇ ਇੱਕ ਸਵਾਲ ਦੇ ਜਵਾਬ ਚ ਝਿਜਕਦੇ ਹੋਏ ਖੁਲਾਸਾ ਕੀਤਾ ਕਿ “ਇੱਕ ਸਮਾਂ ਸੀ ਉਹ ਰਾਹੁਲ ਗਾਂਧੀ ਨੂੰ ਪਸੰਦ ਕਰਦੀ ਸੀ”। ਇੱਕ ਇੰਟਰਵਿਊ ਦੌਰਾਨ ਜਦ ਸਿੰਮੀ ਗਰੇਵਾਲ ਨੇ ਕਰੀਨਾ ਕਪੂਰ ਨੂੰ ਕਿਸੇ ਨਾਲ ਡੇਟਿੰਗ ਕਰਨ ਸਬੰਧੀ ਸਵਾਲ ਪੁੱਛਿਆ ਕਿ ‘ਜੇਕਰ ਉਨ੍ਹਾਂ ਨੂੰ ਦੁਨੀਆ ‘ਚ ਕਿਸੇ ਵੀ ਵਿਅਕਤੀ ਨੂੰ ਡੇਟ ਕਰਨਾ ਪਿਆ ਤਾਂ ਉਹ ਕੌਣ ਹੋਵੇਗਾ ? ਇਸ ਦਾ ਜਵਾਬ ਦਿੰਦੇ ਹੋਏ ਕਰੀਨਾ ਨੇ ਝਿਜਕਦੇ ਹੋਏ ਕਿਹਾ, “ਮੈਨੂੰ ਪਤਾ ਹੈ ਕਿ ਜੇਕਰ ਮੈਂ ਦੱਸਦੀ ਹਾਂ, ਤਾਂ ਇਹ ਥੋੜਾ ਵਿਵਾਦਗ੍ਰਸਤ ਹੋ ਸਕਦਾ ਹੈ ਪਰ ਇਹ ਰਾਹੁਲ ਗਾਂਧੀ ਹਨ ਜਿਨ੍ਹਾਂ ਬਾਰੇ ਮੈਂ ਹੋਰ ਜਾਣਨਾ ਚਾਹੁੰਦੀ ਹਾਂ। ਸਿੰਮੀ ਗਰੇਵਾਲ ਵੀ ਕਰੀਨਾ ਕਪੂਰ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਈ। ਹਾਲਾਂਕਿ ਵੀਡੀਓ ਕਾਫੀ ਪੁਰਾਣੀ ਹੈ ਪਰ ਕਰੀਨਾ ਕਪੂਰ ਦੇ ਜਵਾਬ ਵਿੱਚ ਰਾਹੁਲ ਗਾਂਧੀ ਪ੍ਰਤੀ ਖਿੱਚ ਸਾਫ ਝਲਕਦੀ ਹੈ। ‌ਆਪਣੇ ਜਵਾਬ ਨੂੰ ਅੱਗੇ ਵਧਾਉਂਦੇ ਹੋਏ ਕਰੀਨਾ ਕਪੂਰ ਨੇ ਕਿਹਾ ”ਇਕ ਮੈਗਜ਼ੀਨ ‘ਚ ਉਨ੍ਹਾਂ ਦੀ (ਰਾਹੁਲ ਗਾਂਧੀ) ਤਸਵੀਰ ਦੇਖਦੇ ਹੋਏ ਮੈਂ ਸੋਚ ਰਹੀ ਸੀ ਕਿ ਜੇਕਰ ਮੈਂ ਉਨ੍ਹਾਂ ਨਾਲ ਗੱਲਬਾਤ ਕਰਾਂ ਤਾਂ ਕਿਹੋ ਜਿਹਾ ਹੋਵੇਗਾ। ਮੈਂ ਇੱਕ ਫਿਲਮੀ ਪਰਿਵਾਰ ਤੋਂ ਹਾਂ ਅਤੇ ਉਹ ਇੱਕ ਸਿਆਸੀ ਪਰਿਵਾਰ ਤੋਂ ਆਉਂਦੇ ਹਨ। ਅਜਿਹੀ ਸਥਿਤੀ ਵਿੱਚ ਅਸੀਂ ਬਹੁਤ ਦਿਲਚਸਪ ਗੱਲਬਾਤ ਕਰ ਸਕਦੇ ਹਾਂ। ਦਰਅਸਲ,ਫਿਲਮੀ ਸਿਤਾਰਿਆਂ ਅਤੇ ਸਿਆਸਤਦਾਨਾਂ ਵਿਚਕਾਰ ਅਕਸਰ ਰਿਸ਼ਤੇ ਦੇਖਣ ਨੂੰ ਮਿਲਦੇ ਹਨ। ਕਈ ਅਭਿਨੇਤਰੀਆਂ ਨੇ ਸਿਆਸਤਦਾਨਾਂ ਨਾਲ ਵਿਆਹ ਕੀਤਾ ਹੈ। ਇਸ ਦੀ ਤਾਜ਼ਾ ਮਿਸਾਲ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਹੈ, ਜਿਨ੍ਹਾਂ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਇਸੇ ਤਰ੍ਹਾਂ ਇੱਕ ਸਮਾਂ ਸੀ ਜਦੋਂ ਕਰੀਨਾ ਕਪੂਰ ਵੀ ਰਾਹੁਲ ਗਾਂਧੀ ਨੂੰ ਬਹੁਤ ਪਸੰਦ ਕਰਦੀ ਸੀ ਪਰ ਗੱਲ ਅੱਗੇ ਨਾ ਵੱਧ ਸਕੀ ਕਿਉਂਕਿ ਖਿੱਚ ਇੱਕਤਰਫਾ ਹੀ ਸੀ। ਇਸ ਤੋਂ ਬਾਅਦ ਕਰੀਨਾ ਕਪੂਰ ਨੇ ਸ਼ਾਹਿਦ ਕਪੂਰ ਨਾਲ ਵੀ ਡੇਟਿੰਗ ਕੀਤੀ ਅਤੇ ਫਿਰ ਕਈ ਸਾਲਾਂ ਦੀ ਡੇਟਿੰਗ ਤੋਂ ਬਾਅਦ ਉਸਨੇ 2012 ਵਿੱਚ ਸੈਫ਼ ਅਲੀ ਖਾਨ ਨਾਲ ਆਪਣਾ ਘਰ ਵਸਾ ਲਿਆ। ‌

Gee98 Ads
error: Content is protected !!