Gee 98News

UPDATE…ਇਨ੍ਹਾਂ ਵਿੱਚੋਂ ਇੱਕ ਪ੍ਰੋਫੈਸਰ ਬਰਨਾਲਾ ਦਾ ਰਹਿਣ ਵਾਲਾ ਹੈ…ਹਿਮਾਚਲ ‘ਚ ‘ਵਿਜੀਲੈਂਸ ਨੇ ਫੜੇ ਪੰਜਾਬ ਦੇ ਦੋ ਪ੍ਰੋਫੈਸਰ…!

ਚੰਡੀਗੜ੍ਹ,13 ਅਗਸਤ Gee98 news service
-ਪੰਜਾਬ ਦੇ ਦੋ ਪ੍ਰੋਫੈਸਰਾਂ ਨੂੰ ਵਿਜੀਲੈਂਸ ਨੇ ਹਿਮਾਚਲ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਐਂਡ ਐਂਟੀ ਕੁਰੱਪਸ਼ਨ ਬਿਊਰੋ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰੋਫੈਸਰਾਂ ਨੇ ਪਾਲਮਪੁਰ ਦੀ ਸਾਈ ਯੂਨੀਵਰਸਿਟੀ ਦੇ ਨਿਰੀਖਣ ਵਿਚ ਪੱਖ ਲੈਣ ਦੇ ਬਦਲੇ 3.50 ਲੱਖ ਰੁਪਏ ਦੀ ਰਿਸ਼ਵਤ ਲਈ ਸੀ।
ਦੋਵੇਂ ਪ੍ਰੋਫੈਸਰਾਂ ਨੂੰ ਫਾਰਮੇਸੀ ਕੌਂਸਲ ਆਫ਼ ਇੰਡੀਆ ਵੱਲੋਂ ਸਾਈਂ ਬਾਬਾ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਰਿਸਰਚ ਵਿਖੇ ਨਿਰੀਖਣ ਲਈ ਨਿਯੁਕਤ ਕੀਤਾ ਗਿਆ ਸੀ। ਬਿਊਰੋ ਦੇ ਐੱਸ ਪੀ ਬਲਬੀਰ ਠਾਕੁਰ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਬਿਊਰੋ ਦੀ ਟੀਮ ਨੇ ਪੰਜਾਬ ਦੇ ਨੰਬਰ ਵਾਲੀ ਕਰੇਟਾ ਕਾਰ ਐਤਵਾਰ ਰੱਕੜ ਇਲਾਕੇ ਵਿਚ ਰੋਕੀ, ਕਾਰ ਵਿੱਚੋਂ ਸਾਢੇ ਤਿੰਨ ਲੱਖ ਰੁਪਏ ਮਿਲੇ। ਕਾਰ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਐਸੋਸੀਏਟ ਪ੍ਰੋਫੈਸਰ ਰਾਕੇਸ਼ ਚਾਵਲਾ, ਸੈਂਟਰਲ ਯੂਨੀਵਰਸਿਟੀ ਘੁੱਦਾ (ਬਠਿੰਡਾ) ਦੇ ਪ੍ਰੋਫੈਸਰ ਪੁਨੀਤ ਕੁਮਾਰ ਅਤੇ ਕਾਰ ਚਾਲਕ ਜਸਕਰਨ ਸਿੰਘ ਸ਼ਾਮਲ ਸਨ।ਜਿਸ ਤੋਂ ਬਾਅਦ ਪੁਲਿਸ ਨੇ ਕ੍ਰੇਟਾ ਕਾਰ ਚਾਲਕ ਜਸਕਰਨ ਸਿੰਘ, ਰਾਕੇਸ਼ ਚਾਵਲਾ ਵਾਸੀ ਨਿਊ ਫਲੈਟ ਜੀਐਸਐਸ ਕੰਪਲੈਕਸ ਕਲੋਨੀ, ਫਰੀਦਕੋਟ, ਪੰਜਾਬ ਅਤੇ ਪੁਨੀਤ ਕੁਮਾਰ ਵਾਸੀ ਕੇਸੀ ਰੋਡ ਕਲੋਨੀ, ਜ਼ਿਲ੍ਹਾ ਬਰਨਾਲਾ ਪੰਜਾਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਟੀਮ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ ਰਾਕੇਸ਼ ਚਾਵਲਾ ਦਾ ਚਾਕਲੇਟ ਬਰਾਊਨ ਸੂਟਕੇਸ ਅੰਦਰ ਰੱਖੇ ਪੋਲੀਥੀਨ ਵਿੱਚੋਂ 1.70 ਲੱਖ ਰੁਪਏ ਬਰਾਮਦ ਹੋਏ। ਇਨ੍ਹਾਂ ਨੋਟਾਂ ਦੇ ਬੰਡਲਾਂ ‘ਤੇ ਐਕਸਿਸ ਬੈਂਕ ਪਾਲਮਪੁਰ ਬ੍ਰਾਂਚ ਦੀਆਂ ਪਰਚੀਆਂ ਲੱਗੀਆਂ ਹੋਈਆਂ ਸਨ। ਪ੍ਰੋਫੈਸਰ ਪੁਨੀਤ ਕੁਮਾਰ ਦੇ ਮਰੂਨ ਰੰਗ ਦੇ ਸੂਟਕੇਸ ਦੀ ਤਲਾਸ਼ੀ ਲਈ ਤਾਂ ਤੌਲੀਏ ਵਿੱਚ ਲਪੇਟ ਕੇ ਰੱਖੇ 1.80 ਲੱਖ ਰੁਪਏ ਬਰਾਮਦ ਹੋਏ। ਪ੍ਰੋਫ਼ੈਸਰਾਂ ਵੱਲੋਂ ਇਸ ਰਕਮ ਸਬੰਧੀ ਤਸੱਲੀਬਖਸ਼ ਜਵਾਬ ਨਾ ਦੇ ਸਕਣ ‘ਤੇ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨਾਲ ਸੰਬੰਧਤ ਪ੍ਰੋਫੈਸਰਾਂ ਰਾਕੇਸ਼ ਚਾਵਲਾ ਤੇ ਪੁਨੀਤ ਕੁਮਾਰ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਉਹਨਾਂ ਦੱਸਿਆ ਕਿ ਦੋਹਾਂ ਨੇ ਹਾਲ ਹੀ ਵਿਚ ਪਾਲਮਪੁਰ ਵਿਚ ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਦਾ ਮੁਆਇਨਾ ਕੀਤਾ ਸੀ। ਦੋਵਾਂ ਖਿਲਾਫ ਧਰਮਸ਼ਾਲਾ ਵਿਚ ਕੇਸ ਦਰਜ ਕੀਤਾ ਗਿਆ ਹੈ।

error: Content is protected !!