Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ CM ਭਗਵੰਤ ਮਾਨ ਨੂੰ ਸਿਰੋਪਾਓ ਦੇਣ ਵਾਲੇ ਨੇ ਮੰਗੀ ਮਾਫ਼ੀ…ਪਰਮਜੀਤ ਸਰਨਾ ਦਾ ਖ਼ੁਲਾਸਾ

Nirmal Pandori by Nirmal Pandori
08/21/2024
in ਤੇਕਨੋਲੋਜੀ, ਪੰਜਾਬ
Reading Time: 1 min read
A A
0
ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ CM ਭਗਵੰਤ ਮਾਨ ਨੂੰ ਸਿਰੋਪਾਓ ਦੇਣ ਵਾਲੇ ਨੇ ਮੰਗੀ ਮਾਫ਼ੀ…ਪਰਮਜੀਤ ਸਰਨਾ ਦਾ ਖ਼ੁਲਾਸਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 21 ਅਗਸਤ, Gee98 news service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਸਿਰੋਪਾਓ ਦੇਣ ‘ਤੇ ਵਿਵਾਦ ਖੜਾ ਹੁੰਦਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਸਨ ਜਿੱਥੇ ਪ੍ਰਬੰਧਕਾਂ ਨੇ ਭਗਵੰਤ ਮਾਨ ਨੂੰ ਸਿਰੋਪਾਓ ਦੇ ਕੇ ਸਨਮਾਨ ਦਿੱਤਾ ਸੀ, ਜਿਸ ‘ਤੇ ਵੱਖ ਵੱਖ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ “ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਹਨ । ਇਹ ਉਹਨਾਂ ਦੀ ਸ਼ਰਧਾ ਹੈ ਜਿਸ ‘ਤੇ ਕੋਈ ਕਿੰਤੂ ਪ੍ਰੰਤੂ ਨਹੀ ਹੋ ਸਕਦਾ । ਕੋਈ ਵੀ ਵਿਅਕਤੀ ਆਪਣੀ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਲਈ ਗੁਰੂ ਘਰ ਵਿਖੇ ਆ ਸਕਦਾ ਹੈ ਪਰ ਤਖ਼ਤ ਸਾਹਿਬ ਤੋਂ ਉਹਨਾਂ ਦੇ ਪਤਿਤ ਹੋਣ ਦੇ ਬਾਵਜੂਦ ਸਿਰਪਾਓ ਦੇਣ ਇਹ ਇੱਕ ਵੱਡੀ ਭੁੱਲ ਹੈ ਕਿਉਂਕਿ ਤਖਤ ਸਾਹਿਬ ਤੋਂ ਗੁਰੂ ਦੀ ਮੋਹਰ ਕੇਸਾਂ ਦੀ ਬੇਅਦਬੀ ਕਰਨ ਵਾਲੇ ਪਤਿਤ ਵਿਅਕਤੀ ਨੂੰ ਕਿਸ ਤਰ੍ਹਾਂ ਸਨਮਾਨਿਤ ਕੀਤਾ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਦੀ ਆਪਣੀ ਇੱਕ ਮਰਿਯਾਦਾ ਹੈ ਜਿਸਦਾ ਪਾਲਣ ਕੀਤਾ ਜਾਣਾ ਚਾਹੀਦਾ ਸੀ,ਜੇਕਰ ਤਖ਼ਤ ਸਾਹਿਬ ਤੋਂ ਹੀ ਪਤਿਤ ਵਿਅਕਤੀਆਂ ਦਾ ਮਾਣ ਸਨਮਾਨ ਹੋਵੇਗਾ ਫੇਰ ਸਿੱਖੀ ਨੂੰ ਢਾਹ ਲੱਗਣ ਤੋਂ ਅਸੀਂ ਕਿਵੇਂ ਰੋਕ ਸਕਾਂਗੇ ? ਉਹਨਾਂ ਕਿਹਾ ਕਿ ਕਿਉਂਕਿ ਭਗਵੰਤ ਮਾਨ ਨਾ ਸਿਰਫ ਪਤਿਤ ਹੀ ਹੈ ਸਗੋਂ ਉਹ ਆਪਣੇ ਆਪ ਨੂੰ ਸਿੱਖ ਵੀ ਨਹੀਂ ਮੰਨਦਾ । ਅਜਿਹੇ ਸਿੱਖੀ ਤੋਂ ਮੁਨਕਰ ਵਿਅਕਤੀ ਦਾ ਤਖ਼ਤ ਸਾਹਿਬ ਤੋਂ ਸਨਮਾਨ ਹੋਣਾ ਬੇਹੱਦ ਮੰਦਭਾਗੀ ਗੱਲ ਹੈ । ਕੀ ਪੰਜਾਬ ਦਾ ਮੁੱਖ ਮੰਤਰੀ ਹੋਣਾ ਪਤਿਤ ਹੋਣ ਦੀ ਗੱਲ ਨੂੰ ਛੋਟ ਦੇ ਦਿੰਦਾ ਹੈ ? ਉਹਨਾਂ ਕਿਹਾ ਕਿ “ਮੇਰੀ ਭਗਵੰਤ ਮਾਨ ਨਾਲ ਕੋਈ ਜਾਤੀ ਰੰਜਸ਼ ਨਹੀ ਪਰ ਮੈਂ ਸਮਝਦਾ ਹਾਂ ਕਿ ਤਖ਼ਤ ਸਾਹਿਬ ਦੀ ਮਰਿਆਦਾ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀ, ਮੈਂ ਭਗਵੰਤ ਮਾਨ ਨੂੰ ਵੀ ਸਲਾਹ ਦੇਂਦਾ ਹਾਂ ਕਿ ਕਲਗੀਧਰ ਪਾਤਸ਼ਾਹ ਜੀ ਦਾ ਇਹ ਮਹਾਨ ਤਖ਼ਤ ਹੈ ਜਿੱਥੋਂ ਤੁਹਾਨੂੰ ਭਾਵੇਂ ਗਲਤੀ ਨਾਲ ਹੀ ਸਿਰਪਾਉ ਦੀ ਦਾਤ ਮਿਲ ਗਈ ਹੈ ਹੁਣ ਤੁਸੀਂ ਇਸ ਦਾਤ ਦੀ ਕਦਰ ਕਰਦਿਆਂ ਅੱਗੇ ਤੋਂ ਕੇਸ ਦਾੜ੍ਹੀ ਕਤਲ ਕਰਨੇ ਛੱਡ ਕਿ ਪੂਰੇ ਸਰਦਾਰ ਬਣੋ ਅਤੇ ਨਸ਼ਿਆਂ ਵਰਗੀ ਅਲਾਮਤ ਤੋਂ ਦੂਰ ਹੋਵੋਂ” । ਪਰਮਜੀਤ ਸਿੰਘ ਸਰਨਾ ਨੇ ਅੱਗੇ ਕਿਹਾ ਕਿ “ਮੈਂ ਇਸ ਸੰਬੰਧੀ ਇਸ ਅਸਥਾਨ ਦੇ ਮੁੱਖ ਪ੍ਰਸ਼ਾਸਕ ਵਿਜੈਸਤਬੀਰ ਸਿੰਘ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਨੇ ਮਾਫ਼ੀ ਮੰਗਦਿਆਂ ਇਹ ਵਾਅਦਾ ਕੀਤਾ ਹੈ ਕਿ ਅੱਗੇ ਵਾਸਤੇ ਇਸ ਤਰ੍ਹਾਂ ਨਹੀ ਹੋਵੇਗਾ , ਪਰ ਮੈ ਉਹਨਾਂ ਨੂੰ ਤਖ਼ਤ ਸਾਹਿਬ ਵਿਖੇ ਖਿਮਾਂ ਜਾਚਨਾ ਕਰਨ ਦੀ ਬੇਨਤੀ ਕੀਤੀ ਹੈ ,ਉਹਨਾਂ ਦੀ ਅਵਾਜ਼ ਤੋਂ ਪਤਾ ਲੱਗ ਰਿਹਾ ਸੀ ਕਿ ਉਹਨਾਂ ਨੂੰ ਹੁਣ ਦਿਲੋਂ ਪਛੁਤਾਵਾ ਹੈ, ਤੇ ਅੱਗੇ ਤੋਂ ਉਹ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਗੇ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

05/01/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਇਹ ਫਿਲਮ ਬਣਾਉਣ ਤੋਂ ਪਹਿਲਾਂ ਕਿਸੇ ਨੂੰ ਪੁੱਛ ਤਾਂ ਲੈਂਦੀ…ਕੰਗਨਾ ਰਣੌਤ ਨੂੰ ਹਰਜੀਤ ਸਿੰਘ ਗਰੇਵਾਲ ਦੀ ਸਲਾਹ

Next Post

ਪੰਜਾਬ ਦੇ 8 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਮੁੱਦਾ ਭਖਿਆ… MP ਡਾਕਟਰ ਗਾਂਧੀ ਨੇ ਦਿੱਤੀ ਵੱਡੇ ਅੰਦੋਲਨ ਦੀ ਚਿਤਾਵਨੀ

Nirmal Pandori

Nirmal Pandori

Related Posts

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
Load More
Next Post
ਪੰਜਾਬ ਦੇ 8 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਮੁੱਦਾ ਭਖਿਆ… MP ਡਾਕਟਰ ਗਾਂਧੀ ਨੇ ਦਿੱਤੀ ਵੱਡੇ ਅੰਦੋਲਨ ਦੀ ਚਿਤਾਵਨੀ

ਪੰਜਾਬ ਦੇ 8 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਮੁੱਦਾ ਭਖਿਆ… MP ਡਾਕਟਰ ਗਾਂਧੀ ਨੇ ਦਿੱਤੀ ਵੱਡੇ ਅੰਦੋਲਨ ਦੀ ਚਿਤਾਵਨੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend