Skip to main content

Gee 98News

ਹੇ ਭਗਵਾਨ ! ਯੇ ਕਿਆ ਹੋ ਰਹਾ ਹੈ….DC ਨੇ ਆਪਣੀ ਭਤੀਜੀ ਨਾਲ ਕੀਤੀ ਲਵ ਮੈਰਿਜ….ਲੋਕਾਂ ਦੀਆਂ ਟਿੱਪਣੀਆਂ ਤੋਂ ਬਾਅਦ ਲੈ ਲਈ ਲੰਮੀ ਛੁੱਟੀ….!

-ਕਾਨੂੰਨੀ ਪੱਖ ਤੋਂ ਹਰ ਪੁਰਸ਼ ਤੇ ਔਰਤ ਆਪਣੇ ਵਿਆਹ ਦੇ ਮਾਮਲੇ ‘ਚ ਆਜ਼ਾਦਾਨਾ ਫੈਸਲਾ ਲੈ ਸਕਦਾ ਹੈ‌ ਪ੍ਰੰਤੂ ਇਸ ਮਾਮਲੇ ਦੇ ਕੁਝ ਸਮਾਜਿਕ ਪੱਖ ਵੀ ਹਨ ਜਿਨਾਂ ਦੀ ਜੇਕਰ ਉਲੰਘਣਾ ਕੀਤੀ ਜਾਵੇ ਤਾਂ ਲੋਕਾਂ ਦੀਆਂ ਟਿੱਪਣੀਆਂ ਦਾ ਸ਼ਿਕਾਰ ਤਾਂ ਹੋਣਾ ਹੀ ਪਵੇਗਾ। ਕੁਝ ਰਿਸ਼ਤੇ ਵੀ ਅਜਿਹੇ ਹੁੰਦੇ ਹਨ ਜਿਨਾਂ ਦੀ ਮਰਿਆਦਾ ਦੋ ਧਿਰਾਂ ਨੂੰ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਦਿੰਦੀ ਪ੍ਰੰਤੂ ਫਿਰ ਵੀ ਕੁਝ ਲੋਕ ਅਜਿਹੇ ਹਨ ਜਿਹੜੇ ਇਸ ਮਰਿਆਦਾ ਨੂੰ ਤੋੜ ਕੇ ਸਮਾਜਿਕ ਨਜ਼ਰੀਏ ਤੋਂ ਕਸੂਰਵਾਰ ਬਣ ਜਾਂਦੇ ਹਨ। ਅੱਜ ਤੁਹਾਨੂੰ ਇੱਕ ਅਜਿਹੀ ਲਵ ਮੈਰਿਜ ਬਾਰੇ ਦੱਸਦੇ ਹਾਂ ਜਿਸ ਨੇ ਸਮਾਜਿਕ ਰਿਸ਼ਤਿਆਂ ਨੂੰ ਬਿਲਕੁਲ ਹੀ ਤਾਰ ਤਾਰ ਕਰ ਦਿੱਤਾ ਹੈ। ‌ਬੇਗੂਸਰਾਏ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਸ਼ਿਵ ਸ਼ਕਤੀ ਕੁਮਾਰ (31) ਨੇ ਆਪਣੀ ਭਤੀਜੀ ਸਜਲ ਸਿੰਧੂ (24) ਨਾਲ 14 ਅਗਸਤ ਨੂੰ ਖਗੜੀਆ ਦੇ ਕਾਤਯਾਨੀ ਮੰਦਰ ਵਿੱਚ ਵਿਆਹ ਕਰਵਾ ਲਿਆ। ਡਿਪਟੀ ਕਮਿਸ਼ਨਰ ਹਾਜੀਪੁਰ ਜ਼ਿਲ੍ਹੇ ਦੇ ਸਦਰ ਥਾਣੇ ਦੇ ਪਿੰਡ ਮਨੂਆ ਵਾਸੀ ਰਾਮ ਸ਼ੰਕਰ ਰਾਏ ਦਾ ਪੁੱਤਰ ਹੈ, ਜਦਕਿ ਉਸ ਦੀ ਪ੍ਰੇਮਿਕਾ ਸਜਲ ਸਿੰਧੂ ਪੀਜੀ ਦੀ ਵਿਦਿਆਰਥਣ ਹੈ। ਉਹ ਪਿੰਡ ਹਾਜੀਪੁਰ ਮਾਨੂਆ ਦੇ ਰਹਿਣ ਵਾਲੇ ਪ੍ਰੋ. ਵਿਜੇ ਕੁਮਾਰ ਰਾਏ ਦੀ ਧੀ ਹੈ। ਚਾਚੇ ਭਤੀਜੀ ਦੇ ਲਵ ਮੈਰਿਜ ਦਾ ਜਦ ਦੋਵੇਂ ਪਰਿਵਾਰਾਂ ਅਤੇ ਲੋਕਾਂ ਨੇ ਵਿਰੋਧ ਕੀਤਾ ਤਾਂ ਲੜਕੀ ਨੇ ਕਿਹਾ ਕਿ “ਅਸੀਂ ਪਿਆਰ ਕੀਤਾ ਹੈ, ਕੋਈ ਅਪਰਾਧ ਨਹੀਂ ਕੀਤਾ। ਅਸੀਂ ਚੁਣੌਤੀਆਂ ਤੋਂ ਭੱਜ ਕੇ ਆਪਣਾ ਫੈਸਲਾ ਨਹੀਂ ਬਦਲ ਸਕਦੇ। ਸਿੰਧੂ ਨੇ ਇਹ ਵੀ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਵਿਰੁੱਧ ਝੂਠਾ ਕੇਸ ਦਰਜ ਕਰਵਾਇਆ ਹੈ। ਸਿੰਧੂ ਨੇ ਇੱਕ ਵੀਡੀਓ ਵਿੱਚ ਕਿਹਾ ਹੈ ਕਿ ਪਿਆਰ ਕਰਨਾ ਕਿਸੇ ਦਾ ਨਿੱਜੀ ਫੈਸਲਾ ਹੈ। ਇਸ ਵਿੱਚ ਕਿਸੇ ਨੂੰ ਦਖਲ ਨਹੀਂ ਦੇਣਾ ਚਾਹੀਦਾ। ਵੈਸ਼ਾਲੀ ਪ੍ਰਸ਼ਾਸਨ ਵੱਲੋਂ ਸਾਡੇ ਖ਼ਿਲਾਫ਼ ਦਰਜ ਕਰਵਾਈ ਗਈ ਐਫਆਈਆਰ ਵਿੱਚ ਵੀ ਸੱਚਾਈ ਦਾ ਕੋਈ ਅੰਸ਼ ਨਹੀਂ ਹੈ। ਪ੍ਰੇਮ ਵਿਆਹ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੇਰੇ ਪਤੀ ਦੀ ਨੌਕਰੀ ਅਤੇ ਵਿਆਹੁਤਾ ਜੀਵਨ ਵਿੱਚ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਆਪਣੀ ਪ੍ਰੇਮ ਕਹਾਣੀ ਦਾ ਖੁਲਾਸਾ ਕਰਦੇ ਹੋਏ ਸਜਲ ਨੇ ਕਿਹਾ, ‘ਅਸੀਂ ਪਿਆਰ ਕੀਤਾ ਹੈ, ਕੋਈ ਅਪਰਾਧ ਨਹੀਂ। ਅਸੀਂ ਦੋਵੇਂ 2015 ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਹਾਂ। ਸਾਡੇ ਜੱਦੀ ਘਰ ਇਕੋ ਥਾਂ ‘ਤੇ ਹਨ। 2015 ਵਿੱਚ, ਮੈਂ ਇੰਟਰਮੀਡੀਏਟ ਦੀ ਪੜ੍ਹਾਈ ਕਰਨ ਲਈ ਸੈਂਟਰਲ ਹਿੰਦੂ ਗਰਲਜ਼ ਸਕੂਲ, BHU, ਬਨਾਰਸ ਗਈ। ਸ਼ਿਵ ਸ਼ਕਤੀ ਪੀਜੀ ਕਰਨ ਗਿਆ ਹੋਇਆ ਸੀ। ਇਹ ਉਹ ਥਾਂ ਹੈ ਜਿੱਥੇ ਅਸੀਂ ਮਿਲੇ ਸੀ। ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ ਪਤਾ ਹੀ ਨਹੀਂ ਲੱਗਾ। ਇਹ ਮਾਮਲਾ ਕਾਫੀ ਸੁਰਖੀਆਂ ਵਿੱਚ ਹੈ ਜਿਸ ਤੋਂ ਬਾਅਦ ਬੇਗੂਸਰਾਏ ਦੇ ਡਿਪਟੀ ਕਮਿਸ਼ਨਰ ਸ਼ਿਵ ਸ਼ਕਤੀ ਕੁਮਾਰ ਲੰਬੀ ਛੁੱਟੀ ‘ਤੇ ਚਲੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਜਲਦੀ ਹੀ ਆਪਣੀ ਪ੍ਰੇਮਿਕਾ (ਭਤੀਜੀ) ਨਾਲ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਕਰ ਲੈਣਗੇ। ਸ਼ਿਵ ਸ਼ਕਤੀ ਨੇ ਅਜੇ ਦੋ ਮਹੀਨੇ ਪਹਿਲਾਂ ਹੀ ਬੇਗੂਸਰਾਏ ਨਗਰ ਨਿਗਮ ਜੁਆਇਨ ਕੀਤਾ ਸੀ।

error: Content is protected !!