Gee 98News

ਡਿਊਟੀ ਸਮੇਂ ਦੌਰਾਨ ਦਫ਼ਤਰ ਵਿੱਚ ਪਤਨੀ ਨਾਲ “ਠੁਮਕੇ” ਲਗਾਉਣ ਵਾਲੇ ਬੀਪੀਈਓ ‘ਤੇ ਸਿੱਖਿਆ ਵਿਭਾਗ ਦੀ ਕਾਰਵਾਈ

ਚੰਡੀਗੜ੍ਹ,13 ਅਗਸਤ, Gee98 news service

ਪੰਜਾਬ ਦੇ ਇੱਕ ਬਲਾਕ ਸਿੱਖਿਆ ਅਧਿਕਾਰੀ ਨੂੰ ਆਪਣੇ ਦਫ਼ਤਰ ਵਿੱਚ ਡਿਊਟੀ ਸਮੇਂ ਦੌਰਾਨ ਹੀ ਆਪਣੀ ਪਤਨੀ ਨਾਲ ਠੁਮਕੇ ਲਗਾਉਣੇ ਮਹਿੰਗੇ ਪਏ ਅਤੇ ਵਿਭਾਗ ਨੇ ਉਸ ਨੂੰ ਮੁਅੱਤਲੀ ਦੇ ਆਰਡਰ ਫੜਾ ਦਿੱਤੇ। ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਦੇ ਇੱਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਔਰਤ ਨਾਲ ਆਪਣੇ ਦਫ਼ਤਰ ਵਿੱਚ ਹੀ ਇੱਕ ਹਿੰਦੀ ਗੀਤ “ਤੁਮ ਰੂਠੀ ਰਹੋ, ਮੈਂ ਮਨਾਤਾ ਰਹੂੰ” ‘ਤੇ ਠੁਮਕੇ ਲਗਾ ਰਹੇ ਹਨ। ਭਾਵੇਂ ਕਿ ਵੀਡੀਓ ਵਿੱਚ ਨਜ਼ਰ ਆ ਰਹੀ ਔਰਤ ਬਲਾਕ ਸਿੱਖਿਆ ਅਧਿਕਾਰੀ ਦੇਵੀ ਪ੍ਰਸਾਦ ਦੀ ਪਤਨੀ ਹੈ ਪ੍ਰੰਤੂ ਇਹ ਵੀਡੀਓ ਜੰਗਲ ਦੀ ਅੱਗ ਵਾਂਗ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੀਆਂ ਟਿੱਪਣੀਆਂ ਨੂੰ ਵੇਖਦੇ ਹੋਏ ਸਿੱਖਿਆ ਵਿਭਾਗ ਨੇ ਦੇਵੀ ਪ੍ਰਸਾਦ ਵੱਲੋਂ ਆਪਣੀ ਪਤਨੀ ਨਾਲ ਲਗਾਏ ਸ਼ਾਨਦਾਰ ਠੁਮਕਿਆ ਦਾ ਇਨਾਮ ਮੁਅੱਤਲੀ ਦੇ ਹੁਕਮਾਂ ਦੇ ਰੂਪ ਵਿੱਚ ਦਿੱਤਾ ਹੈ। ਵੀਡੀਓ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਦੇਵੀ ਪ੍ਰਸਾਦ ਜੀ ਆਪਣੀ ਪਤਨੀ ਨੂੰ ਰੁੱਸਣ ਅਤੇ ਮਨਾਉਣ ਵਾਲੇ ਗੀਤ ‘ਤੇ ਸ਼ਾਨਦਾਰ ਡਾਂਸ ਕਰ ਰਹੇ ਹਨ ਪ੍ਰੰਤੂ ਉਹਨਾਂ ਦੀ ਇਸ ਹਰਕਤ ‘ਤੇ ਸਿੱਖਿਆ ਵਿਭਾਗ ਰੁੱਸ ਗਿਆ ਅਤੇ ਹੁਣ ਸਿੱਖਿਆ ਵਿਭਾਗ ਨੂੰ ਮਨਾਉਣ ਲਈ ਦੇਵੀ ਪ੍ਰਸਾਦ ਨੂੰ ਪਤਾ ਨਹੀਂ ਕਿਹੜਾ ਡਾਂਸ ਕਰਨਾ ਪਵੇਗਾ। ‌

error: Content is protected !!