Skip to main content

Gee 98News

ਲਾਡੋਵਾਲ ਟੋਲ ਪਲਾਜ਼ਾ ਹੋਇਆ ਸਸਤਾ…ਸਿਰਫ਼ 30 ਰੁਪਏ ਵਿੱਚ ਹੋਵੇਗਾ ਆਉਣ ਜਾਣ…ਸਲਾਨਾ ਪਾਸ ਦੀ ਸਹੂਲਤ ਲਾਗੂ

ਚੰਡੀਗੜ੍ਹ ,16 ਅਗਸਤ, Gee98 News service

-ਪੰਜਾਬ ‘ਚ ਨੈਸ਼ਨਲ ਹਾਈਵੇਅ ‘ਤੇ ਬਣੇ ਟੋਲ ਪਲਾਜ਼ਿਆਂ ‘ਚੋਂ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਉੱਪਰ ਪ੍ਰਾਈਵੇਟ ਗੱਡੀਆਂ ਲਈ ਟੋਲ ਟੈਕਸ ਬਹੁਤ ਜ਼ਿਆਦਾ ਸਸਤਾ ਹੋ ਗਿਆ ਹੈ। ਹੁਣ ਤੁਸੀਂ ਲਾਡੋਵਾਲ ਟੋਲ ਪਲਾਜ਼ਾ ‘ਤੇ ਆਪਣੀ ਪ੍ਰਾਈਵੇਟ ਗੱਡੀ ‘ਤੇ ਸਿਰਫ਼ 15 ਰੁਪਏ (ਇੱਕ ਪਾਸੇ) ਵਿੱਚ ਲੰਘ ਸਕਦੇ ਹੋ ਭਾਵ ਕਿ ਲਾਡੋਵਾਲ ਟੋਲ ਪਲਾਜ਼ਾ ਤੋਂ ਆਉਣ ਜਾਣ ਦੇ ਹੁਣ 30 ਰੁਪਏ ਲੱਗਣਗੇ ਜਦ ਕਿ ਪਹਿਲਾਂ ਲੁਧਿਆਣਾ ਤੋਂ ਜਲੰਧਰ ਆਉਣ ਜਾਣ ਲਈ 345 ਦੇਣੇ ਪੈਂਦੇ ਸਨ। ਆਮ ਲੋਕਾਂ ਨੂੰ ਪ੍ਰਾਈਵੇਟ ਗੱਡੀਆਂ ‘ਤੇ ਇਹ ਸਹੂਲਤ ਇਸ ਕਰਕੇ ਮਿਲੀ ਹੈ ਕਿਉਂਕਿ 15 ਅਗਸਤ ਰਾਤ 12 ਵਜੇ ਤੋਂ 3000 ਵਿੱਚ ਸਲਾਨਾ ਟੋਲ ਪਲਾਜ਼ਾ ਪਾਸ ਸ਼ੁਰੂ ਹੋ ਗਿਆ ਹੈ। ਸਲਾਨਾ 3000 ਦੇ ਕੇ ਬਣਾਏ ਇਸ ਟੋਲ ਪਾਸ ਨਾਲ ਨੈਸ਼ਨਲ ਹਾਈਵੇਅ ਤੇ 200 ਵਾਰ ਲੰਘਿਆ ਜਾ ਸਕੇਗਾ ਭਾਵ ਜੇਕਰ ਤੁਸੀਂ ਸਲਾਨਾ ਪਾਸ ਬਣਾ ਕੇ ਇੱਕ ਵਾਰ ਟੋਲ ਪਲਾਜ਼ਾ ਤੋਂ ਲੰਘਦੇ ਹੋ ਤਾਂ ਤੁਹਾਡਾ ਇੱਕ ਟਰਿਪ ਗਿਣਿਆ ਜਾਵੇਗਾ ਜੇਕਰ ਤੁਸੀਂ ਵਾਪਸ ਆਉਂਦੇ ਹੋ ਤਾਂ ਦੋ ਟਰਿਪ ਗਿਣੇ ਜਾਣਗੇ। ਨੈਸ਼ਨਲ ਟੋਲ ਪਲਾਜਿਆਂ ‘ਤੇ ਇਸ ਯੋਜਨਾ ਸਬੰਧੀ ਜਾਣਕਾਰੀ ਦੇਣ ਲਈ NHAI ਵੱਲੋਂ ਪਰਚੇ ਵੀ ਛੁਪਵਾਏ ਗਏ ਹਨ ਜਿਹੜੇ ਟੋਲ ਪਲਾਜ਼ਿਆਂ ‘ਤੇ ਗੱਡੀਆਂ ਵਾਲਿਆਂ ਨੂੰ ਦਿੱਤੇ ਜਾ ਰਹੇ ਹਨ। NHAI ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਯੋਜਨਾ ਸਿਰਫ਼ ਪ੍ਰਾਈਵੇਟ ਗੱਡੀਆਂ ਲਈ ਲਾਗੂ ਹੈ ਜਦਕਿ ਕਮਰਸ਼ੀਅਲ ਗੱਡੀਆਂ ਲਈ ਇਹ ਯੋਜਨਾ ਨਹੀਂ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਫਾਸਟੈਗ ਵੀ ਐਕਟਿਵ ਰੱਖਣਾ ਜ਼ਰੂਰੀ ਹੋਵੇਗਾ ਅਤੇ ਇਹ ਫਾਸਟੈਗ ਗੱਡੀ ਦੇ ਫਰੰਟ ‘ਤੇ ਲੱਗਿਆ ਹੋਣਾ ਲਾਜ਼ਮੀ ਹੋਵੇਗਾ।

error: Content is protected !!