Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮਹਿਲ ਕਲਾਂ ਵਿਖੇ ਆਜ਼ਾਦੀ ਦਿਵਸ ਦਾ ਪੂਰਾ ਸਮਾਗਮ ਕਿਣਮਿਣ ਅਤੇ ਮਾੜੇ ਪ੍ਰਬੰਧਾਂ ਦੀ ਭੇਂਟ ਚੜਿਆ

ਵਿਧਾਇਕ ਦੇ ਨਾਬਾਲਿਗ ਪੁੱਤਰ ਦੀ ਅਧਿਕਾਰੀਆਂ ਨਾਲੋਂ ਵੱਧ ਚੜ੍ਹਤ ਨੇ ਨਵੀ ਚਰਚਾ ਛੇੜੀ

Nirmal Pandori by Nirmal Pandori
08/16/2025
in ਬਰਨਾਲਾ ਆਸ-ਪਾਸ
Reading Time: 1 min read
A A
0
ਮਹਿਲ ਕਲਾਂ ਵਿਖੇ ਆਜ਼ਾਦੀ ਦਿਵਸ ਦਾ ਪੂਰਾ ਸਮਾਗਮ ਕਿਣਮਿਣ ਅਤੇ ਮਾੜੇ ਪ੍ਰਬੰਧਾਂ ਦੀ ਭੇਂਟ ਚੜਿਆ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਮਹਿਲ ਕਲਾਂ 16 ਅਗਸਤ (ਜਸਵੰਤ ਸਿੰਘ ਲਾਲੀ)-

ਸਬ ਡਵੀਜਨ ਮਹਿਲ ਕਲਾਂ ਵਿਖੇ ਬੀਬੀ ਕਿਰਨਜੀਤ ਕੌਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਸਿਵਾਂਸ਼ ਰਾਠੀ IAS (SDM) ਮਹਿਲ ਕਲਾਂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਬ ਡਵੀਜਨ ਅਧੀਨ ਆਉਦੇ ਸਕੂਲਾਂ ਦੇ ਬੱਚਿਆਂ ਵੱਲੋ ਗਿੱਧਾ ਭੰਗੜਾ, ਲੋਕ ਬੋਲੀਆਂ ਅਤੇ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਕੀਤੀ। ਇਸ ਵਾਰ ਇਹ ਸਮਾਗਮ ਸਥਾਨ ਬਦਲੇ ਜਾਣ ਕਰਕੇ ਮਾੜੇ ਪ੍ਰਬੰਧਾਂ ਅਤੇ ਮੀਹ ਦੀ ਭੇਂਟ ਚੜ ਗਿਆ। ਜ਼ਿਕਰਯੋਗ ਹੈ ਕਿ ਸਬ ਡਿਵੀਜ਼ਨ ਮਹਿਲ ਕਲਾਂ ਦਾ ਗਣਤੰਤਰਤਾ ਦਿਵਸ ਅਤੇ ਸੁਤੰਤਰਤਾ ਦਿਵਸ ਹੁਣ ਤੱਕ ਅਨਾਜ ਮੰਡੀ ਦੇ ਵੱਡੇ ਸੈੱਡ ਹੇਠਾਂ ਮਨਾਇਆ ਜਾਂਦਾ ਰਿਹਾ ਹੈ ਪਰੰਤੂ ਇਸ ਵਾਰ ਸਥਾਨ ਤਬਦੀਲ ਕਰਕੇ ਸਕੂਲ ਵਿੱਚ ਇਹ ਸਮਾਗਮ ਮਨਾਇਆ ਗਿਆ ਜਿੱਥੇ ਮੀਂਹ ਆਉਣ ਕਾਰਨ ਕੋਈ ਬਦਲਵਾਂ ਪ੍ਰਬੰਧ ਨਹੀਂ ਸੀ। ਜਦੋਂ ਪੱਤਰਕਾਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮਾਗਮ ਦਾ ਸਥਾਨ ਬਦਲਣ ਲਈ ਪੁੱਛਿਆ ਤਾਂ ਅਧਿਕਾਰੀਆਂ ਨੇ ਚੁੱਪ ਵੱਟ ਲਈ। ਮੀਂਹ ਕਾਰਨ ਕੁਝ ਸਕੂਲਾਂ ਦੇ ਬੱਚਿਆਂ ਦੀਆਂ ਪੇਸ਼ਕਾਰੀਆਂ ਹੀ ਸਟੇਜ ‘ਤੇ ਹੋ ਸਕੀਆਂ ਜਦਕਿ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਪੇਸ਼ਕਾਰੀਆਂ ਦੀ ਰਿਹਰਸਲ ਕਰ ਰਹੇ ਬਹੁਤੇ ਸਕੂਲਾਂ ਦੇ ਬੱਚਿਆਂ ਨੂੰ ਨਿਰਾਸ਼ ਹੀ ਮੁੜਨਾ ਪਿਆ।

               ਪ੍ਰਸ਼ਾਸਨ ਨੇ ਸਨਮਾਨਿਤ ਸ਼ਖਸ਼ੀਅਤਾਂ ਦਾ ਸਨਮਾਨ ਵੀ ਸਕੂਲ ਦੀ ਲਾਈਬ੍ਰੇਰੀ ਹਾਲ ਵਿੱਚ ਕੀਤਾ ਜਿੱਥੇ ਸ਼ਖਸ਼ੀਅਤਾਂ ਨੇ ਸਨਮਾਨਿਤ ਦੀ ਬਜਾਏ ਅਪਮਾਨਿਤ ਮਹਿਸੂਸ ਕੀਤਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਆਗੂ ਭਾਵੇਂ ਪਿਛਲੀਆਂ ਰਵਾਇਤੀ ਪਾਰਟੀਆਂ ‘ਤੇ ਪਰਿਵਾਰਵਾਦ ਦਾ ਦੋਸ਼ ਲਗਾਉਂਦੇ ਰਹੇ ਹਨ ਪ੍ਰੰਤੂ ਸਮਾਗਮ ਦੌਰਾਨ ਵਿਧਾਇਕ ਦੀ ਗੈਰ ਹਾਜ਼ਰੀ ਵਿੱਚ ਵਿਧਾਇਕ ਦੇ ਨਾਬਾਲਿਗ ਪੁੱਤਰ ਦੀ ਅਧਿਕਾਰੀਆਂ ਨਾਲੋ ਵੱਧ ਪੁੱਛਗਿੱਛ ਨੇ ਹਾਜ਼ਰੀਨ ਦਾ ਧਿਆਨ ਖਿੱਚਿਆ। ਵਿਧਾਇਕ ਦੇ ਨਾਬਾਲਿਗ ਪੁੱਤਰ ਨਾਲੋਂ ਉਮਰ ਅਤੇ ਰੁਤਬੇ ਵਿੱਚ ਵੱਡੇ ਅਧਿਕਾਰੀ ਵੀ ਵਿਧਾਇਕ ਦੇ ਪੁੱਤਰ ਦੀ ਖ਼ਾਤਰਦਾਰੀ ਕਰਦੇ ਨਜ਼ਰ ਆਏ, ਜਦ ਕਿ ਇਸ ਸਟੇਜ ‘ਤੇ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਨੂੰ ਚੰਗੀ ਰਿਸੈਪਸ਼ਨ ਵੀ ਨਹੀਂ ਦਿੱਤੀ ਗਈ। ਇਸ ਮੌਕੇ ਪਿੰਡਾਂ ਤੋਂ ਆਏ ਸਰਪੰਚਾਂ ਨੂੰ ਵੀ ਨਿਰਾਸ਼ਾ ਦੇਖਣ ਨੂੰ ਮਿਲੀ ਕਿਉਕਿ ਸਨਮਾਨ ਲਈ ਬੁਲਾਏ ਬਹੁਤੇ ਸਰਪੰਚ ਸਨਮਾਨ ਤੋੰ ਵਾਂਝੇ ਰਹਿ ਗਏ। ਕੁਝ ਸਰਪੰਚਾਂ ਨੇ ਰੋਸ ਪ੍ਰਗਟ ਕੀਤਾ ਕਿ ਸੱਤਾਧਾਰੀ ਧਿਰ ਦੇ ਕੁਝ ਸਰਪੰਚਾਂ ਨੂੰ ਹੀ ਸਨਮਾਨ ਦਿੱਤਾ ਗਿਆ ਹੈ।                       ਇਸ ਮੌਕੇ ਇੱਕ ਅਧਿਆਪਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਇਸ ਅਜ਼ਾਦੀ ਦਿਵਸ ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਦੀ ਸੂਚੀ ਤਿਆਰ ਕਰਨ ਵੇਲੇ ਵੀ ਪੱਖਪਾਤ ਕੀਤਾ ਗਿਆ। ਉਹਨਾਂ ਕਿਹਾ ਕਿ ਜਿਹੜੇ ਅਧਿਆਪਕਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਜ਼ਿਲ੍ਹਾ ਪੱਧਰੀ ਅਤੇ ਸਟੇਟ ਪੱਧਰੀ ਖੇਡਾਂ ਵਿਚ ਅੱਗੇ ਲੈਕੇ ਆਂਦਾ ਉਹਨਾਂ ਅਧਿਆਪਕਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਅਤੇ ਹਲਕਾ ਵਿਧਾਇਕ ਦੀ ਨੇੜਤਾ ਵਾਲੇ ਇੱਕ ਅਧਿਆਪਕ ਦੀ ਸਿਫਾਰਸ਼ ‘ਤੇ ਕੁਝ ਅਧਿਆਪਕਾਂ ਨੂੰ “ਐਵੇਂ” ਹੀ ਸਨਮਾਨਿਤ ਕੀਤਾ ਗਿਆ ਜਦ ਕਿ ਉਹਨਾਂ ਦੀ ਕੋਈ ਖਾਸ ਪ੍ਰਾਪਤੀ ਵੀ ਨਹੀਂ ਹੈ। ਪ੍ਰਸ਼ਾਸਨ ਦੀ ਇਸ ਪੱਖਪਾਤੀ ਨੀਤੀ ਬਾਰੇ ਮੌਕੇ ‘ਤੇ ਹਾਜ਼ਰ ਅਧਿਆਪਕਾਂ ਨੇ ਘੁਸਰ ਮੁਸਰ ਵੀ ਕੀਤੀ। ਇਹ ਵੀ ਪਤਾ ਲੱਗਿਆ ਹੈ ਕਿ ਸਕੂਲ ਵਿੱਚ ਸਟੇਜ ਤਿਆਰ ਕਰਕੇ ਦੇਣ ਵਾਲੇ ਪਰਿਵਾਰ ਅਤੇ ਕੁਝ ਹੋਰ ਵਿਅਕਤੀਆਂ ਨੂੰ ਖੁਸ਼ ਕਰਨ ਲਈ ਉਹਨਾਂ ਦੇ ਕਹਿਣ ‘ਤੇ ਹੀ ਪ੍ਰਸ਼ਾਸਨ ਨੇ ਸਮਾਗਮ ਦਾ ਸਥਾਨ ਤਬਦੀਲ ਕਰ ਦਿੱਤਾ ਜਦਕਿ ਸਟੇਜ ਤਿਆਰ ਕਰਕੇ ਦੇਣ ਦਾ ਆਜ਼ਾਦੀ ਦਿਵਸ ਵਰਗੇ ਨੈਸ਼ਨਲ ਸਮਾਗਮ ਦੇ ਨਾਲ ਕੋਈ ਸਬੰਧ ਹੀ ਨਹੀਂ ਹੈ।
ਫੋਟੋ ਕੈਪਸ਼ਨ- ਮਹਿਲ ਕਲਾਂ ਵਿਖੇ ਆਜ਼ਾਦੀ ਦਿਵਸ ਮੌਕੇ ਮੀਂਹ ਕਾਰਨ ਸਟੇਜ ਦੇ ਸਾਹਮਣੇ ਬੇਤਰਤੀਬੇ ਢੰਗ ਨਾਲ ਖੜੇ ਲੋਕ

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

04/29/2026
ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

04/29/2026
ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

04/29/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

ਠੀਕਰੀਵਾਲਾ ਦੇ ਕਿਸਾਨ ਦੀ ਮੌਤ ਸਬੰਧੀ ਬਰਨਾਲਾ ਦੀ ਇੱਕ ਆੜਤੀਆ ਫਰਮ ਦੇ ਚਾਰ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ

Next Post

ਲਾਡੋਵਾਲ ਟੋਲ ਪਲਾਜ਼ਾ ਹੋਇਆ ਸਸਤਾ…ਸਿਰਫ਼ 30 ਰੁਪਏ ਵਿੱਚ ਹੋਵੇਗਾ ਆਉਣ ਜਾਣ…ਸਲਾਨਾ ਪਾਸ ਦੀ ਸਹੂਲਤ ਲਾਗੂ

Nirmal Pandori

Nirmal Pandori

Related Posts

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ
ਬਰਨਾਲਾ ਆਸ-ਪਾਸ

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

by Nirmal Pandori
04/29/2026
ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ
ਬਰਨਾਲਾ ਆਸ-ਪਾਸ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

by Nirmal Pandori
04/29/2026
ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ
ਬਰਨਾਲਾ ਆਸ-ਪਾਸ

ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

by Nirmal Pandori
04/29/2026
ਟਰੱਸਟ ਨੂੰ ਬੱਸ ਅੱਡੇ ਤੋਂ ਲੱਖਾਂ ਦੀ ਕਮਾਈ ਪਰ…ਲੋਕਾਂ ਦੀ ਸਹੂਲਤ ਲਈ ਇੱਕ ਪੰਜੀ ਨਹੀਂ ਲਗਾਈ
ਬਰਨਾਲਾ ਆਸ-ਪਾਸ

ਟਰੱਸਟ ਨੂੰ ਬੱਸ ਅੱਡੇ ਤੋਂ ਲੱਖਾਂ ਦੀ ਕਮਾਈ ਪਰ…ਲੋਕਾਂ ਦੀ ਸਹੂਲਤ ਲਈ ਇੱਕ ਪੰਜੀ ਨਹੀਂ ਲਗਾਈ

by Nirmal Pandori
04/29/2026
DIG ਭੁੱਲਰ ਨੂੰ CBI ਨੇ ਕਿਵੇਂ ਫੜਿਆ….ਆ ਗਈ ਸਾਰੀ ਕਹਾਣੀ ਸਾਹਮਣੇ….ਪੜ੍ਹੋ ਖ਼ਬਰ
ਬਰਨਾਲਾ ਆਸ-ਪਾਸ

ਬਰਨਾਲੇ ਅੱਜ ED,ED ਹੁੰਦੀ ਰਹੀ..ਸੁਣਿਐ ਕਿ…ਇੱਕ ਕਾਰੋਬਾਰੀ ਈਡੀ ਦੇ ਰਾਡਾਰ ‘ਤੇ ਹੈ…!

by Nirmal Pandori
04/27/2026
ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ
ਬਰਨਾਲਾ ਆਸ-ਪਾਸ

ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ

by Nirmal Pandori
04/27/2026
Load More
Next Post
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਲਾਡੋਵਾਲ ਟੋਲ ਪਲਾਜ਼ਾ ਹੋਇਆ ਸਸਤਾ...ਸਿਰਫ਼ 30 ਰੁਪਏ ਵਿੱਚ ਹੋਵੇਗਾ ਆਉਣ ਜਾਣ...ਸਲਾਨਾ ਪਾਸ ਦੀ ਸਹੂਲਤ ਲਾਗੂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend