Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

…ਸੁਖਬੀਰ ਜੀ ਸਿਰਫ਼ ਤੁਹਾਡਾ ‘ਸਾਲਾ’ ਹੀ ਨਹੀਂ….ਹੋਰ ਵੀ ਬਹੁਤ ਬਿਕਰਮ ਜੇਲ੍ਹਾਂ ‘ਚ ਬੰਦ ਹਨ…ਤੇ ਇੱਥੇ ਹੋਰ ਵੀ ਬਹੁਤ ਵਰੁਣ ਸ਼ਰਮਾ ਹਨ….!

-ਸੁਖਬੀਰ ਬਾਦਲ ਵੱਲੋਂ ਪਟਿਆਲਾ ਦੇ ਐਸਐਸਪੀ ਨੂੰ ਦਿੱਤੀ ਚਿਤਾਵਨੀ ਸਬੰਧੀ ਵਿਸ਼ੇਸ਼ ਰਿਪੋਰਟ

Nirmal Pandori by Nirmal Pandori
09/27/2025
in ਪੰਜਾਬ
Reading Time: 1 min read
A A
0
…ਸੁਖਬੀਰ ਜੀ ਸਿਰਫ਼ ਤੁਹਾਡਾ ‘ਸਾਲਾ’ ਹੀ ਨਹੀਂ….ਹੋਰ ਵੀ ਬਹੁਤ ਬਿਕਰਮ ਜੇਲ੍ਹਾਂ ‘ਚ ਬੰਦ ਹਨ…ਤੇ ਇੱਥੇ ਹੋਰ ਵੀ ਬਹੁਤ ਵਰੁਣ ਸ਼ਰਮਾ ਹਨ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,27 ਸਤੰਬਰ , Gee98 news service-

-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਾਭਾ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਪੰਜਾਬ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਉੱਥੇ ਪਟਿਆਲਾ ਦੇ ਐਸਐਸਪੀ ਨੂੰ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡੀ ਚਿਤਾਵਨੀ ਦੇ ਦਿੱਤੀ। ਭਾਵੇਂ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਖਬੀਰ ਬਾਦਲ ਨੇ ਕਿਸੇ ਅਫ਼ਸਰ ਪ੍ਰਤੀ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਹੋਵੇ ਜਿਨਾਂ ਦੀ ਸਿਆਸੀ ਲੀਡਰ ਘੱਟ ਹੀ ਕਰਦੇ ਹਨ ਪਰੰਤੂ ਜਿਸ ਲਹਿਜ਼ੇ ਵਿੱਚ ਸੁਖਬੀਰ ਬਾਦਲ ਨੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਪ੍ਰਤੀ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ ਉਸ ਤੋਂ ਇੱਕ ਵਾਰ ਫੇਰ ਪੰਜਾਬ ‘ਚ ਅਫ਼ਸਰਸ਼ਾਹੀ ਦੀ ਭੂਮਿਕਾ ਦੀ ਚਰਚਾ ਹੋਣੀ ਸੁਭਾਵਿਕ ਹੀ ਹੈ। ਸੁਖਬੀਰ ਬਾਦਲ ਨੇ ਭਾਵੇਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਨਿਸ਼ਾਨੇ ‘ਤੇ ਲਿਆ ਪ੍ਰੰਤੂ ਇੱਥੇ ਇਹ ਇਕੱਲੇ ਕਿਸੇ ਇੱਕ ਅਫ਼ਸਰ ਦੀ ਗੱਲ ਨਹੀਂ ਸੀ ਸਗੋਂ ਇਹ ਪਿਛਲੀਆਂ ਸਰਕਾਰਾਂ ਮੌਕੇ ਵੀ ਹੁੰਦਾ ਆਇਆ ਹੈ ਕਿ ਕੁਝ ਅਫ਼ਸਰ ਸੱਤਾ ਦੀ ਬੁੱਕਲ ਵਿੱਚ ਬੈਠੇ ਹੁੰਦੇ ਹਨ ਅਤੇ ਕੁਝ ਬੁੱਕਲ ਤੋਂ ਦੂਰ ਹੁੰਦੇ ਹਨ। ਕਿਸੇ ਵੀ ਅਫਸਰ ਦੇ ਸੱਤਾ ਦੀ ਬੁੱਕਲ ਦੇ ਨੇੜੇ ਜਾਂ ਦੂਰ ਹੋਣਾ “ਚਾਪਲੂਸੀ ਜਾਂ ਜੀ ਹਜ਼ੂਰੀ” ‘ਤੇ ਨਿਰਭਰ ਕਰਦਾ ਹੈ। ਇੱਥੇ ਚਾਪਲੂਸੀ ਜਾਂ ਜੀ ਹਜ਼ੂਰੀ ਦੀ ਪਰਿਭਾਸ਼ਾ ਸੁਖਪਾਲ ਸਿੰਘ ਖਹਿਰਾ ਜਾਂ ਬਿਕਰਮ ਮਜੀਠੀਆ ਦੇ ਕੇਸ ਤੋਂ ਜਾਂ ਫਿਰ ਤਾਜ਼ਾ ਮਾਮਲੇ ਅਨੁਸਾਰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਾਲੇ ਕੇਸ ਵਿੱਚ ਵੇਖੀ ਜਾ ਸਕਦੀ ਹੈ।                                            ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਪ੍ਰਤੀ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ “ਜਿਹੜੇ ਲੋਕ ਇਹ ਦੋਹਰੇ ਮਾਪਦੰਡ ਤੈਅ ਕਰ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿਰਫ਼ ਡੇਢ ਸਾਲ ਬਾਕੀ ਹੈ। ਅੱਜ ਪਟਿਆਲਾ ਦਾ ਐਸਐਸਪੀ ਆਮ ਆਦਮੀ ਪਾਰਟੀ ਦਾ ਪੁੱਤਰ ਬਣ ਗਿਆ ਹੈ। ਵਰੁਣ ਸ਼ਰਮਾ ਵਿਰੋਧੀਆਂ ਵਿਰੁੱਧ ਸਾਰੇ ਝੂਠੇ ਕੇਸ ਦਰਜ ਕਰਨ ਦੀ ਡਿਊਟੀ ‘ਤੇ ਹੈ। ਪਰ ਮੈਂ ਵਰੁਣ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਸ ਨੇ ਜਿੰਨੇ ਵੀ ਪੈਸੇ ਲਏ ਹਨ ਉਨ੍ਹਾਂ ਸਾਰਿਆਂ ਦਾ ਹਿਸਾਬ ਮੇਰੇ ਕੋਲ ਹੈ,ਹੁਣ ਸਿਰਫ਼ 400 ਦਿਨ ਬਾਕੀ ਹਨ। ਉਸਨੂੰ ਇੰਨਾ ਵੀ ਨਹੀਂ ਡਿੱਗਣਾ ਚਾਹੀਦਾ, ਵਰੁਣ ਸ਼ਰਮਾ ਤੈਨੂੰ ਵੀ ਪਾਸਪੋਰਟ ਬਣਾ ਲੈਣਾ ਚਾਹੀਦਾ ਹੈ,ਸਮਾਂ ਬਦਲਦੇ ਦੇਰ ਨਹੀਂ ਲਗਦੀ”।

                                     ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਵਰਤਾਰਾ ਸਿਰਫ਼ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਐਸਐਸਪੀ ਬਣੇ ਵਰੁਣ ਸ਼ਰਮਾ ਨਾਲ ਸੰਬੰਧਿਤ ਹੈ ? ਜੇਕਰ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਦੀ ਰਾਜ ਦੌਰਾਨ ਅਫ਼ਸਰਸ਼ਾਹੀ ਦੀ ਭੂਮਿਕਾ ਦੀ ਪੜਚੋਲ ਕੀਤੀ ਜਾਵੇ ਤਾਂ ਉਦੋਂ ਵੀ ਕਈ ਵਰੁਣ ਸ਼ਰਮਾ ਸਨ ਜਿਨਾਂ ਨੇ ਸੁਖਬੀਰ ਬਾਦਲ ਦੀ ਸ਼ਬਦਾਂਵਲੀ ਅਨੁਸਾਰ ਕੰਮ ਕੀਤਾ ਸੀ। ਸੁਖਬੀਰ ਸਿੰਘ ਬਾਦਲ ਨੂੰ ਭਾਵੇਂ ਆਮ ਆਦਮੀ ਪਾਰਟੀ ਦੇ ਪੁੱਤਰ ਬਣੇ ਵਰੁਣ ਸ਼ਰਮਾ ਦੀ ਕਾਰਜਸ਼ੈਲੀ ਤੋਂ ਸੇਕ ਲੱਗਿਆ ਪ੍ਰੰਤੂ ਅਸਲ ਵਿੱਚ ਇਸ ਨੂੰ ਅਫ਼ਸਰਸ਼ਾਹੀ ਦੇ ਕਾਰਜ ਖੇਤਰ ਦੇ ਸਮੁੱਚੇ ਸੰਦਰਭ ਵਿੱਚ ਹੀ ਵੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਫ਼ਸਰਾਂ ਦੀ ਸੱਤਾ ਦੀ ਬੁੱਕਲ ਵਿੱਚ ਬੈਠਣ ਦੀ ਰਵਾਇਤ ਨੇ ਪੰਜਾਬ ਦਾ ਸਿਰਫ ਸਿਆਸੀ ਹੀ ਨਹੀਂ ਸਗੋਂ ਸਮਾਜਿਕ, ਭਾਈਚਾਰਕ ਮਾਹੌਲ ਵੀ ਗੰਧਲਾ ਕੀਤਾ ਹੋਇਆ ਹੈ। ਅਜਿਹੇ ਅਫ਼ਸਰ ਜ਼ਿਲ੍ਹਾ ਅਤੇ ਸਟੇਟ ਹੈੱਡ ਕੁਆਰਟਰ ‘ਤੇ ਹੀ ਨਹੀਂ ਸਗੋਂ ਹੇਠਲੇ ਪੱਧਰ ‘ਤੇ ਥਾਣਿਆਂ ਵਿੱਚ ਵੀ ਕਈ ਵਰੂਣ ਸ਼ਰਮਾ ਬੈਠੇ ਹਨ ਜਿਹੜੇ ਸਥਾਨਕ ਆਗੂਆਂ ਦੀ ਚਾਪਲੂਸੀ ਦੀਆਂ ਹੱਦਾਂ ਟੱਪਦੇ ਹੋਏ ਆਮ ਲੋਕਾਂ ‘ਤੇ ਝੂਠੇ ਮੁਕੱਦਮੇ ਦਰਜ ਕਰ ਦਿੰਦੇ ਹਨ ਅਤੇ ਫਿਰ ਸਰਕਾਰਾਂ ਬਦਲਣ ਤੋਂ ਬਾਅਦ ਵੀ ਇਹ ਆਮ ਲੋਕ ਕਈ ਵਰ੍ਹਿਆਂ ਤੱਕ ਅਦਾਲਤਾਂ ਦੇ ਗੇੜੇ ਕੱਢਦੇ ਰਹਿੰਦੇ ਹਨ।‌                                      ਸੁਖਬੀਰ ਸਿੰਘ ਬਾਦਲ ਵੱਲੋਂ ਐਸਐਸਪੀ ਵਰੁਣ ਸ਼ਰਮਾ ਪ੍ਰਤੀ ਵਰਤੇ ਗਏ ਸ਼ਬਦਾਂ ਦਾ ਵਜ਼ਨ ਹੋਰ ਵੀ ਹੁੰਦਾ ਜੇਕਰ ਉਹ ਬਿਕਰਮ ਮਜੀਠੀਆ ਦੇ ਨਾਲ ਨਾਲ ਅਜਿਹੇ ਆਮ ਲੋਕਾਂ ਦਾ ਜ਼ਿਕਰ ਵੀ ਕਰਦੇ ਜਿਹੜੇ ਹੇਠਲੇ ਪੱਧਰ ਤੇ ‌ਕਿਸੇ ਨਾ ਕਿਸੇ ਵਰੁਣ ਸ਼ਰਮਾ ਦਾ ਸ਼ਿਕਾਰ ਹੋਏ ਹਨ। ਬਹਰਹਾਲ ! ਜੇਲ੍ਹ ਵਿੱਚ ਬੰਦ ਆਪਣੇ ਰਿਸ਼ਤੇਦਾਰ ਨਾਲ ਮੁਲਾਕਾਤ ਤੋਂ ਬਾਅਦ ਪੈਦਾ ਹੋਈ ਪੀੜ੍ਹ ਹੀ ਸੁਖਬੀਰ ਦੇ ਸ਼ਬਦ ਬਣ ਗਏ, ਨਹੀਂ ਤਾਂ ਜੇਲ੍ਹਾਂ ਵਿੱਚ ਹੋਰ ਵੀ ਬਹੁਤ ਸਾਰੇ ਬਿਕਰਮ ਬੰਦ ਹਨ…ਇਨਾਂ ਵਿੱਚੋਂ ਬਹੁਤੇ ਬਿਕਰਮ ਤਾਂ ਅਕਾਲੀ ਭਾਜਪਾ ਤੇ ਕਾਂਗਰਸ ਦੇ ਰਾਜ ਮੌਕੇ ਦੇ ਜੇਲ੍ਹਾਂ ਵਿੱਚ ਬੰਦ ਹਨ। ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਇੱਕ ਵਰੁਣ ਸ਼ਰਮਾ ਦੀ ਕਾਰਜਸ਼ੈਲੀ ਦਾ ਰੋਣਾ ਨਹੀਂ ਰੋਣਾ ਚਾਹੀਦਾ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

05/01/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਸ਼ਰਮਨਾਕ ਕਾਰਾ….ਸਰਕਾਰੀ ਸਕੂਲ ਦੇ ਸਾਇੰਸ ਅਧਿਆਪਕ ਨੇ ਸਕੂਲ ‘ਚ ਹੀ ਵਿਦਿਆਰਥੀ ਨਾਲ ਕੀਤੀ ਬਦਫ਼ੈਲੀ

Next Post

ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਦੇ ਨਾਜਾਇਜ਼ ਉਸਾਰੇ ਘਰ ‘ਤੇ ਚਲਾਇਆ ਬੁਲਡੋਜ਼ਰ

Nirmal Pandori

Nirmal Pandori

Related Posts

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
Load More
Next Post
ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਦੇ ਨਾਜਾਇਜ਼ ਉਸਾਰੇ ਘਰ ‘ਤੇ ਚਲਾਇਆ ਬੁਲਡੋਜ਼ਰ

ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਦੇ ਨਾਜਾਇਜ਼ ਉਸਾਰੇ ਘਰ 'ਤੇ ਚਲਾਇਆ ਬੁਲਡੋਜ਼ਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend