Gee 98News

ਸ਼ਰਮਨਾਕ ਕਾਰਾ….ਸਰਕਾਰੀ ਸਕੂਲ ਦੇ ਸਾਇੰਸ ਅਧਿਆਪਕ ਨੇ ਸਕੂਲ ‘ਚ ਹੀ ਵਿਦਿਆਰਥੀ ਨਾਲ ਕੀਤੀ ਬਦਫ਼ੈਲੀ

-ਸ਼ਿਕਾਇਤ ਮਿਲਣ ਦੇ ਬਾਵਜੂਦ ਅਧਿਆਪਕ ‘ਤੇ ਬਣਦੀ ਕਾਰਵਾਈ ਨਾ ਕਰਨ ਵਾਲੇ SHO ‘ਤੇ ਵੀ ਸ਼ਿਕੰਜਾ

ਚੰਡੀਗੜ੍ਹ , 26 ਸਤੰਬਰ, Gee98 news service-

-ਇੱਕ ਸਰਕਾਰੀ ਸਕੂਲ ਦੇ ਅਧਿਆਪਕ ਵੱਲੋਂ ਇੱਕ ਵਿਦਿਆਰਥੀ ਨਾਲ ਸਕੂਲ ‘ਚ ਹੀ ਬਦਫੈਲੀ ਕਰਨ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਜੋ ਕਿਸੇ ਹੋਰ ਵਿਦਿਆਰਥੀ ਵੱਲੋਂ ਬਣਾਈ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਖੇਮਕਰਨ ਦੇ ਹੌਲਦਾਰ ਅਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ‘ਚ ਤਾਇਨਾਤ 54 ਸਾਲਾ ਸਾਇੰਸ ਅਧਿਆਪਕ ਵੱਲੋਂ ਕਥਿਤ ਤੌਰ ‘ਤੇ ਵਿਦਿਆਰਥੀ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂਕਿ ਇਕ ਹੋਰ ਵਿਦਿਆਰਥੀ ਨੇ ਅਧਿਆਪਕ ਵੱਲੋਂ ਕੀਤੇ ਜਾ ਰਹੇ ਕੁਕਰਮ ਦੀ ਵੀਡੀਓ ਬਣਾ ਲਈ। ਦੂਜੇ ਪਾਸੇ ਮਾਮਲਾ ਜਦੋਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਾਜੇਸ਼ ਕੁਮਾਰ ਕੋਲ ਪੁੱਜਾ ਤਾਂ ਉਨ੍ਹਾਂ ਨੇ ਥਾਣਾ ਖੇਮਕਰਨ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਦੇ ਧਿਆਨ ਵਿਚ ਲਿਆਂਦਾ, ਸ਼ਰਮਨਾਕ ਗੱਲ ਤਾਂ ਇਹ ਰਹੀ ਕਿ ਪੁਲਿਸ ਅਧਿਆਪਕ ਨੂੰ ਥਾਣੇ ਤਾਂ ਲਿਆਈ ਪਰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਬਾਲ ਸੁਰੱਖਿਆ ਅਫ਼ਸਰ ਨੇ ਇਹ ਮਾਮਲਾ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਅਤੇ ਕਮਿਸ਼ਨ ਦੀ ਘੁਰਕੀ ‘ਤੇ ਪੁਲਿਸ ਨੇ ਅਫਰਾ-ਤਫਰੀ ‘ਚ ਕੇਸ ਤਾਂ ਦਰਜ ਕਰ ਲਿਆ ਪਰ ਇਹ ਕਾਰਾ ਕਰਨ ਵਾਲੇ ਅਧਿਆਪਕ ਨੂੰ ਕੇਸ ਵਿਚ ਨਾਮਜ਼ਦ ਕਰਨ ਦੀ ਬਜਾਏ ਅਣਪਛਾਤੇ ‘ਤੇ ਹੀ ਐੱਫਆਈਆਰ ਕਰ ਦਿੱਤੀ,ਹਾਲਾਂਕਿ ਪੁਲਿਸ ਕੋਲ ਉਕਤ ਵੀਡੀਓ ਵੀ ਮੌਜੂਦ ਸੀ।

Gee98 Ads

                            ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੱਚੇ ਨਾਲ ਬਦਫੈਲੀ ਦੇ ਮਾਮਲੇ ਵਿਚ ਥਾਣਾ ਮੁਖੀ ਵੱਲੋਂ ਸਹੀ ਕਾਰਵਾਈ ਨਾ ਕਰਨ ਦਾ ਪੰਜਾਬ ਰਾਜ ਬਾਲ ਅਧਿਆਪਕ ਰੱਖਿਆ ਕਮਿਸ਼ਨ ਨੇ ਸਖਤ ਨੋਟਿਸ ਲਿਆ ਹੈ। ਕਮਿਸ਼ਨ ਨੇ ਐੱਸਐੱਸਪੀ ਨੂੰ ਲਿਖਿਆ ਹੈ ਕਿ ਥਾਣਾ ਮੁਖੀ ਵੱਲੋਂ ਪੋਕਸੋ ਐਕਟ ਦੀਆਂ ਧਾਰਾਵਾਂ ਅਨੁਸਾਰ ਸਮੇਂ ਸਿਰ ਕਾਰਵਾਈ ਨਹੀਂ ਕੀਤੀ, ਜਿਸ ਕਰ ਕੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਥਾਣਾ ਮੁਖੀ ਨੂੰ 8 ਅਕਤੂਬਰ ਨੂੰ ਕਮਿਸ਼ਨ ਅੱਗੇ ਹਾਜ਼ਰ ਹੋਣ ਦੇ ਆਦੇਸ਼ ਵੀ ਦਿੱਤੇ ਹਨ। ਦੂਜੇ ਪਾਸੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਨੇ ਦੱਸਿਆ ਕਿ ਡਾਇਰੈਕਟਰ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਉਕਤ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਉਕਤ 54 ਸਾਲਾ ਅਧਿਆਪਕ ਦਾ ਮੁਅੱਤਲੀ ਦੌਰਾਨ ਹੈੱਡਕੁਆਰਟਰ ਪਠਾਨਕੋਟ ਬਣਾਇਆ ਗਿਆ ਹੈ।
ਫੋਟੋ ਕੈਪਸ਼ਨ-ਸੰਕੇਤਿਕ ਤਸਵੀਰ

error: Content is protected !!