Gee 98News

ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਆਹਮੋ ਸਾਹਮਣੇ…ਕੱਢ ਲਏ ਪਿਸਤੌਲ….!

ਚੰਡੀਗੜ੍ਹ ,14 ਅਕਤੂਬਰ, Gee98 News service-

-ਪੰਜਾਬ ‘ਚ ਰਾਜ ਸਭਾ ਦੀ ਇੱਕ ਸੀਟ ਲਈ ਹੋ ਰਹੀ ਚੋਣ ਲਈ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਜਾਅਲੀ ਦਸਤਖ਼ਤ ਕਰਕੇ ਨਵੀਨ ਚਤੁਰਵੇਦੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਮਾਮਲਾ ਭਖ ਚੁੱਕਿਆ ਹੈ। ਨਵੀਨ ਚਤੁਰਵੇਦੀ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾਉਣ ਤੋਂ ਬਾਅਦ ਕਿ ਉਸ ਨੂੰ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦਾ ਸਮਰਥਨ ਹਾਸਲ ਹੈ ਆਮ ਆਦਮੀ ਪਾਰਟੀ ਹਰਕਤ ਵਿੱਚ ਆਈ ਅਤੇ ਜਿਹੜੇ 10 ਵਿਧਾਇਕਾਂ ਦਾ ਨਵੀਨ ਚਤੁਰਵੇਦੀ ਸਮਰਥਨ ਪ੍ਰਾਪਤ ਹੋਣ ਦਾ ਦਾਅਵਾ ਕਰ ਰਿਹਾ ਸੀ,ਉਹ ਸਾਰੇ ਵਿਧਾਇਕ ਮੁਕਰ ਗਏ ਕਿ ਉਨਾਂ ਨੇ ਚਤੁਰਵੇਦੀ ਦੇ ਕਿਸੇ ਵੀ ਫਾਰਮ ਉੱਪਰ ਦਸਤਖ਼ਤ ਨਹੀਂ ਕੀਤੇ। ‌ ਇਸ ਤੋਂ ਬਾਅਦ ਇਹਨਾਂ ਵਿਧਾਇਕਾਂ ਨੇ “ਆਪ” ਦੀ ਹਾਈਕਮਾਂਡ ਦੇ ਇਸ਼ਾਰੇ ‘ਤੇ ਆਪਣੇ ਆਪਣੇ ਲੋਕਲ ਥਾਣਿਆਂ ਵਿੱਚ ਨਵੀਨ ਚਤੁਰਵੇਦੀ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ। ਇਸੇ ਦੌਰਾਨ ਮੰਗਲਵਾਰ ਸਵੇਰੇ ਰੋਪੜ ਦੇ ਐਸਪੀ ਅਤੇ ਡੀਐਸਪੀ ਦੀ ਅਗਵਾਈ ਹੇਠ ਨਵੀਨ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਚੰਡੀਗੜ੍ਹ ਪੁੱਜੀ ਜਿੱਥੇ ਪੰਜਾਬ ਪੁਲਿਸ ਦੀ ਟੁਕੜੀ ਦੀ ਚੰਡੀਗੜ੍ਹ ਪੁਲਿਸ ਦੀ ਟੁਕੜੀ ਨਾਲ ਝੜਪ ਹੋਈ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੇ ਇੱਕ ਦੂਜੇ ‘ਤੇ ਪਿਸਤੌਲ ਵੀ ਕੱਢ ਲਏ ਅਤੇ ਇੱਕ ਦੂਜੇ ਨੂੰ ਧੱਕਾ ਮੁੱਕੀ ਵੀ ਕੀਤੀ।

‌                          ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਟੁਕੜੀ ਨਵੀਨ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਕੇ ਲਿਜਾਣਾ ਚਾਹੁੰਦੀ ਸੀ ਪਰੰਤੂ ਚੰਡੀਗੜ੍ਹ ਪੁਲਿਸ ਦੀ ਟੀਮ ਨੇ ਨਵੀਨ ਚਤੁਰਵੇਦੀ ਦੀ ਸੁਰੱਖਿਆ ਕੀਤੀ। ‌ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨਵੀਨ ਚਤੁਰਵੇਦੀ ਨੂੰ ਪੁਲਿਸ ਹੈਡਕੁਆਰਟਰ ਲਏ ਗਈ ਅਤੇ ਹੈਡਕੁਆਰਟਰ ਦੇ ਬਾਹਰ ਭਾਰੀ ਗਿਣਤੀ ਵਿੱਚ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਨਵੀਨ ਚਤੁਰਵੇਦੀ ਨੂੰ ਚੰਡੀਗੜ੍ਹ ਦੇ ਡੀਜੀਪੀ ਦੇ ਨਾਮ ‘ਤੇ ਰਜਿਸਟਰ ਗੱਡੀ ਵਿੱਚ ਘੁਮਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵੀਨ ਚਤੁਰਵੇਦੀ ਦਾ ਨਾਮਜ਼ਦਗੀ ਪੱਤਰ ਰੱਦ ਹੋ ਗਿਆ ਸੀ ਜਿਸ ਤੋਂ ਬਾਅਦ ਉਸਨੇ ਕਿਹਾ ਕਿ ਉਹ ਹੁਣ ਹਾਈਕੋਰਟ ਦੀ ਸ਼ਰਨ ਲਵੇਗਾ। ‌ ਨਵੀਨ ਚਤੁਰਵੇਦੀ ਦੇ ਨਾਮਜ਼ਦਗੀ ਪੱਤਰਾਂ ‘ਤੇ ਵਿਧਾਇਕਾਂ ਦੇ ਜਾਅਲੀ ਦਸਤਖ਼ਤ ਦੇ ਮਾਮਲੇ ਵਿੱਚ ਉਸ ਦੇ ਖ਼ਿਲਾਫ਼ ਰੋਪੜ ਥਾਣੇ ‘ਚ ਕੇਸ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਰੋਪੜ ਦੀ ਪੁਲਿਸ ਟੁਕੜੀ ਨਵੀਨ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਾਤਰ ਸੁਖਨਾ ਝੀਲ ਦੇ ਨੇੜੇ ਪਹੁੰਚੀ ਜਿੱਥੇ ਨਵੀਨ ਚੰਡੀਗੜ੍ਹ ਪੁਲਿਸ ਦੀ ਗੱਡੀ ਵਿੱਚ ਮੌਜੂਦ ਸੀ।

Gee98 Ads

                                           ਸੂਤਰਾਂ ਅਨੁਸਾਰ ਸੁਖਨਾ ਝੀਲ ਦੇ ਨੇੜੇ ਰੂਪਨਗਰ ਪੁਲਿਸ ਦੇ ਐਸਪੀ ਨੇ ਨਵੀਨ ਨੂੰ ਚੰਡੀਗੜ੍ਹ ਪੁਲਿਸ ਦੀ ਗੱਡੀ ਵਿੱਚੋਂ ਜ਼ਬਰਦਸਤੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਦੀ ਟੁਕੜੀ ਵਿੱਚ ਤਕਰਾਰ ਹੋਇਆ। ਸੁਖਨਾ ਝੀਲ ਦੇ ਨੇੜੇ ਇਹ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਤੁਰੰਤ ਚੰਡੀਗੜ੍ਹ ਪੁਲਿਸ ਦੀ ਐਸਐਸਪੀ ਕੰਵਰਦੀਪ ਕੌਰ ਖੁਦ ਮੌਕੇ ‘ਤੇ ਪਹੁੰਚੀ ਅਤੇ ਨਵੀਨ ਚਤੁਰਵੇਦੀ ਨੂੰ ਆਪਣੇ ਨਾਲ ਸੈਕਟਰ 9 ਸਥਿਤ ਪੁਲਿਸ ਹੈਡਕੁਆਰਟਰ ਲੈ ਗਈ ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਨਵੀਨ ਉਹਨਾਂ ਦੀ ਸੁਰੱਖਿਆ ਵਿੱਚ ਹੈ, ਉਸ ਨੂੰ ਇਸ ਤਰ੍ਹਾਂ ਪੰਜਾਬ ਪੁਲਿਸ ਨਹੀਂ ਲਿਜਾ ਸਕਦੀ।

error: Content is protected !!