Skip to main content

Gee 98News

ਅਹਿਮ ਖ਼ਬਰ…ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਸਬੰਧੀ ਸਰਾਈਨ ਬੋਰਡ ਵੱਲੋਂ ਨਵੇਂ ਨਿਯਮ ਲਾਗੂ

ਚੰਡੀਗੜ੍ਹ ,22 ਦਸੰਬਰ , Gee98 news service-

-ਸ਼੍ਰੀ ਮਾਤਾ ਵੈਸ਼ਨੋ ਦੇਵੀ ਸਰਾਈਨ ਬੋਰਡ ਨੇ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਸੰਬੰਧੀ ਕੁਝ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ , ਹਰੇਕ ਸ਼ਰਧਾਲੂ ਲਈ ਰਜਿਸਟਰ ਕਰਨਾ ਅਤੇ RFID ਯਾਤਰਾ ਕਾਰਡ ਪ੍ਰਾਪਤ ਕਰਨਾ ਲਾਜ਼ਮੀ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਸ਼ਰਧਾਲੂਆਂ ਨੂੰ RFID ਯਾਤਰਾ ਕਾਰਡ ਪ੍ਰਾਪਤ ਕਰਨ ਦੇ 10 ਘੰਟਿਆਂ ਦੇ ਅੰਦਰ ਆਪਣੀ ਯਾਤਰਾ ਸ਼ੁਰੂ ਕਰਨੀ ਪਵੇਗੀ ਅਤੇ 24 ਘੰਟਿਆਂ ਦੇ ਅੰਦਰ ਕਟੜਾ ਦੇ ਬੇਸ ਕੈਂਪ ਵਾਪਸ ਜਾਣਾ ਪਵੇਗਾ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਨਵੇਂ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਦੱਸ ਦੇਈਏ ਕਿ ਪਹਿਲਾਂ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ ਕਰਨ ਲਈ RFID ਯਾਤਰਾ ਕਾਰਡ ਦੀ ਵੈਧਤਾ 12 ਘੰਟਿਆਂ ਲਈ ਰੱਖੀ ਜਾਂਦੀ ਸੀ ਅਤੇ ਸ਼ਰਧਾਲੂ 12 ਘੰਟਿਆਂ ਦੇ ਅੰਦਰ ਕਿਸੇ ਵੀ ਸਮੇਂ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ ਕਰ ਸਕਦਾ ਸੀ ਪਰ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਪੂਰੀ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਸੀ। ਨਵੇਂ ਸਾਲ ਦੇ ਮੌਕੇ ‘ਤੇ ਭੀੜ ਵਾਲੇ ਦਿਨਾਂ ਦੌਰਾਨ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂ ਸੁਰੱਖਿਅਤ ਰਹਿਣ, ਕੋਈ ਭਗਦੜ ਨਾ ਹੋਵੇ, ਭਵਨ ਕੰਪਲੈਕਸ ਦੇ ਨਾਲ-ਨਾਲ ਸਾਰੇ ਪ੍ਰਮੁੱਖ ਧਾਰਮਿਕ ਸਥਾਨਾਂ ‘ਤੇ ਕੋਈ ਭੀੜ ਨਾ ਹੋਵੇ। ਇਹ ਅਕਸਰ ਦੇਖਿਆ ਜਾਂਦਾ ਹੈ ਕਿ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਦੌਰਾਨ, ਖਾਸ ਕਰਕੇ ਭੀੜ ਵਾਲੇ ਦਿਨਾਂ ਵਿੱਚ , ਸ਼ਰਧਾਲੂ ਭਵਨ ਕੰਪਲੈਕਸ ਜਾਂ ਹੋਰ ਧਾਰਮਿਕ ਸਥਾਨਾਂ ‘ਤੇ ਬੇਲੋੜੇ ਆਰਾਮ ਕਰਦੇ ਦਿਖਾਈ ਦਿੰਦੇ ਹਨ, ਜਿਸ ਨਾਲ ਸ਼ਰਧਾਲੂਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਦਾ ਖ਼ਤਰਾ ਪੈਦਾ ਹੁੰਦਾ ਹੈ। ਇਸ ਲਈ, ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਹ ਹੁਕਮ ਸਾਰੇ ਸ਼ਰਧਾਲੂਆਂ ‘ਤੇ ਲਾਗੂ ਹੋਣਗੇ, ਭਾਵੇਂ ਉਹ ਪੈਦਲ, ਹੈਲੀਕਾਪਟਰ ਰਾਹੀਂ ਜਾਂ ਬੈਟਰੀ ਕਾਰ ਰਾਹੀਂ ਯਾਤਰਾ ਕਰਦੇ ਹੋਣ। ਸ਼ਰਾਈਨ ਬੋਰਡ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਵੇਂ ਹੁਕਮ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਅਤ ਯਾਤਰਾ ਲਈ ਜਾਰੀ ਕੀਤੇ ਗਏ ਹਨ।

 

Gee98 Ads
error: Content is protected !!