Gee 98News

ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦੀ ਹੱਤਿਆ, ਗਹਿਣੇ ਅਤੇ ਨਗਦੀ ਚੋਰੀ

ਚੰਡੀਗੜ੍ਹ, 30 ਦਸੰਬਰ, Gee98 news service

-ਪੰਜਾਬ ਦੇ ਮੋਹਾਲੀ ‘ਚ ਵਾਪਰੀ ਇੱਕ ਵੱਡੀ ਘਟਨਾ ਵਜੋਂ ਹਾਈ ਕੋਰਟ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦੇ ਕਤਲ ਦੀ ਖ਼ਬਰ ਹੈ। ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ੍ਰੀ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦੀ ਲਾਸ਼ ਫੇਜ਼ 5 ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਮਿਲੀ ਹੈ ਜਦਕਿ ਉਹਨਾਂ ਦਾ ਨੌਕਰ ਇੱਕ ਵੱਖਰੇ ਕਮਰੇ ‘ਚ ਕੁਰਸੀ ਨਾਲ ਬੰਨਿਆ ਹੋਇਆ ਸੀ। ਅੱਜ ਸਵੇਰੇ ਜਦੋਂ ਘਰ ਦੀ ਨੌਕਰਾਣੀ ਕੰਮ ਕਰਨ ਲਈ ਪੁੱਜੀ ਤਾਂ ਉਸਨੇ ਉਕਤ ਮੰਜ਼ਰ ਵੇਖਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ। ਘਰ ਵਿੱਚੋ ਨਕਦੀ ਤੇ ਗਹਿਣੇ ਵੀ ਚੋਰੀ ਹੋਏ ਹਨ, ਪੁਲਿਸ ਦਾ ਮੰਨਣਾ ਹੈ ਕਿ ਲੁਟੇਰਿਆਂ ਨੇ ਪਹਿਲਾਂ ਚੋਰੀ ਕੀਤੀ ਅਤੇ ਫਿਰ ਵਿਰੋਧ ਕਰਨ ‘ਤੇ ਸ਼੍ਰੀਮਤੀ ਗੋਇਲ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਹ ਘਟਨਾ ਸੋਮਵਾਰ ਅਤੇ ਮੰਗਲਵਾਰ ਦੇ ਦਰਮਿਆਨੀ ਰਾਤ ਕਰੀਬ 11 ਕੁ ਵਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਪੁਲਿਸ ਨੇ ਕੁਰਸੀ ਨਾਲ ਬੰਨੇ ਹੋਏ ਨੌਕਰ ਨੀਰਜ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ ਕਿਉਂਕਿ ਪੁਲਿਸ ਨੀਰਜ ਦੀ ਭੂਮਿਕਾ ਨੂੰ ਵੀ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ 25 ਕੁ ਵਰ੍ਹਿਆਂ ਦਾ ਨੀਰਜ ਪਿਛਲੇ ਕਰੀਬ 9 ਸਾਲਾਂ ਤੋਂ ਬਤੌਰ ਨੌਕਰ ਪਰਿਵਾਰ ਨਾਲ ਕੰਮ ਕਰ ਰਿਹਾ ਹੈ। ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ੍ਰੀ ਕ੍ਰਿਸ਼ਨ ਕੁਮਾਰ ਗੋਇਲ ਆਪਣੀ ਬੇਟੀ ਨੂੰ ਮਿਲਣ ਮਸਕਟ ਗਏ ਹੋਏ ਹਨ।

error: Content is protected !!