Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਚਰਚਾ…ਆਮ ਆਦਮੀ ਪਾਰਟੀ ਦੇ ਝੰਡੇ ਦੇ ਰੰਗ ਵਰਗਾ ਰੰਗ ਹੋਵੇਗਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ…!

ਪਹਿਲੇ ਫੇਜ਼ ਵਿੱਚ 852 ਸਕੂਲਾਂ ਲਈ 1744 ਕਰੋੜ ਤੋਂ ਵੱਧ ਦੀ ਰਕਮ ਜਾਰੀ

Nirmal Pandori by Nirmal Pandori
02/02/2026
in ਪੰਜਾਬ
Reading Time: 1 min read
A A
0
ਚਰਚਾ…ਆਮ ਆਦਮੀ ਪਾਰਟੀ ਦੇ ਝੰਡੇ ਦੇ ਰੰਗ ਵਰਗਾ ਰੰਗ ਹੋਵੇਗਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,2 ਫਰਵਰੀ , Gee98 News service-

-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਕੀਤਾ ਇੱਕ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਨੇ ਪੰਜਾਬ ਦੀ ਰਾਜਨੀਤੀ ‘ਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਪੱਤਰ ਡਾਇਰੈਕਟਰ ਵੱਲੋਂ 22 ਦਸੰਬਰ 2025 ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਕੀਤਾ ਗਿਆ। ਇਸ ਪੱਤਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਬੇ ਦੇ ਸਕੂਲਾਂ ਨੂੰ ਨਵੇਂ ਸਿਰੇ ਤੋਂ ਰੰਗ ਰੋਗਨ ਕਰਾਇਆ ਜਾਣਾ ਹੈ ਜਿਸ ਲਈ ਵਿਭਾਗ ਨੇ ਪਹਿਲੇ ਫੇਜ਼ ਵਿੱਚ 852 ਸਕੂਲਾਂ ਦੀ ਚੋਣ ਕੀਤੀ ਹੈ ਜਿਨਾਂ ਵਿੱਚ 124 ਹਾਈ ਸਕੂਲ, 25 ਮਿਡਲ ਸਕੂਲ ਅਤੇ 703 ਸੀਨੀਅਰ ਸੈਕੰਡਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ। ਪੱਤਰ ਅਨੁਸਾਰ ਇਹਨਾਂ 852 ਸਕੂਲਾਂ ਨੂੰ ਰੰਗ ਰੋਗਨ ਕਰਵਾਉਣ ਲਈ ਲੱਗਭੱਗ 1744 ਕਰੋੜ ਤੋਂ ਵਧੇਰੇ ਦੀ ਰਕਮ ਵੀ ਜਾਰੀ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਉੰਝ ਤਾਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਪਹਿਲੀਆਂ ਸਰਕਾਰਾਂ ਮੌਕੇ ਵੀ ਰੰਗ ਰੋਗਨ ਹੁੰਦਾ ਰਿਹਾ ਹੈ ਪ੍ਰੰਤੂ ਪੰਜਾਬ ਦੀ ਮੌਜੂਦਾ “ਆਪ” ਸਰਕਾਰ ਵੱਲੋਂ ਸਕੂਲਾਂ ਨੂੰ ਰੰਗ ਰੋਗਨ ਕਰਵਾਉਣ ਦੇ ਮਾਮਲੇ ਸਬੰਧੀ ਜਾਰੀ ਇਹ ਪੱਤਰ ਸਕੂਲਾਂ ਨੂੰ ਕਰਵਾਏ ਜਾਣ ਵਾਲੇ ਰੰਗ ਦੀ ਚੋਣ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ‌ ਚਰਚਾ ਅਨੁਸਾਰ ਸਰਕਾਰ ਨੇ ਸਕੂਲਾਂ ਨੂੰ ਕਰਵਾਏ ਜਾਣ ਵਾਲੇ ਜਿਹੜੇ “ਕਲਰ ਕੋਡ” ਦੀ ਚੋਣ ਕੀਤੀ ਹੈ ਉਹ ਆਮ ਆਦਮੀ ਪਾਰਟੀ ਦੇ ਝੰਡੇ ਦੇ ਰੰਗ ਨਾਲ ਪੂਰੀ ਤਰ੍ਹਾਂ ਮਿਲਦਾ ਹੈ ਭਾਵ ਕਿ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਦੇ ਰੰਗ ਵਿੱਚ ਰੰਗਿਆ ਜਾਵੇਗਾ। ਇਸ ਸਬੰਧੀ ਹੁਕਮ ਦਿੱਤੇ ਗਏ ਹਨ ਕਿ ਇੱਕ ਖਾਸ ਕੋਡ ਦੇ ਪੀਲੇ ਅਤੇ ਨੀਲੇ ਰੰਗ ਨੂੰ ਸਰਕਾਰੀ ਸਕੂਲਾਂ ਦੀਆਂ ਕੰਧਾਂ ਅਤੇ ਇਮਾਰਤਾਂ ‘ਤੇ ਕਰਵਾਇਆ ਜਾਵੇ। ਚਰਚਾ ਇਸ ਕਰਕੇ ਵੀ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਭਾਰਤੀ ਜਨਤਾ ਪਾਰਟੀ ‘ਤੇ ਇਹ ਦੋਸ਼ ਅਕਸਰ ਲਗਾਉਂਦੀ ਹੈ ਕਿ ਉਹ ਦੇਸ਼ ਨੂੰ ਭਗਵੇਂ ਰੰਗ ਵਿੱਚ ਰੰਗਣਾ ਚਾਹੁੰਦੀ ਹੈ ਪ੍ਰੰਤੂ ਹੁਣ ਉਸੇ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਸਰਕਾਰੀ ਇਮਾਰਤਾਂ ਦੇ ਰੰਗ ਨੂੰ ਆਪਣੇ ਰੰਗ ਵਿੱਚ ਰੰਗਣ ਦੀਆਂ ਨੀਤੀਆਂ ਸ਼ੁਰੂ ਕਰ ਦਿੱਤੀਆਂ ਹਨ। ਸਵਾਲ ਇਹ ਵੀ ਉੱਠਦੇ ਹਨ ਕਿ ਕਿਹੜੇ ਨਿਯਮਾਂ ਤਹਿਤ ਸਰਕਾਰੀ ਖਜ਼ਾਨੇ ‘ਚੋਂ ਕਰੋੜਾਂ ਰੁਪਏ ਖਰਚ ਕਰਕੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਵਰਗੇ ਰੰਗ ਵਿੱਚ ਰੰਗਿਆ ਜਾਵੇਗਾ, ਅਜਿਹਾ ਸ਼ਾਇਦ ਪੰਜਾਬ ‘ਚ ਪਹਿਲਾਂ ਕਦੇ ਨਾ ਹੋਇਆ ਹੋਵੇ।

                                                                                 ਇਸ ਤੋਂ ਪਹਿਲਾਂ ਪੰਜਾਬ ਦੀ ਆਪ ਸਰਕਾਰ ਸਰਕਾਰੀ ਸਕੂਲਾਂ ਵਿੱਚ ਪਖ਼ਾਨਿਆਂ ਦੇ ਉਦਘਾਟਨ ਕਰਵਾਉਣ ਸਬੰਧੀ ਕਰਵਾਏ ਗਏ ਸਮਾਗਮਾਂ ਕਾਰਨ ਵੀ ਚਰਚਾ ਵਿੱਚ ਰਹੀ ਹੈ, ਜਿਨਾਂ ‘ਤੇ ਕਰੋੜਾਂ ਰੁਪਏ ਦਾ ਫਜ਼ੂਲ ਖਰਚਾ ਕੀਤਾ ਗਿਆ ਸੀ। ਵਿਰੋਧੀ ਪਾਰਟੀਆਂ ਇਹ ਇਲਜ਼ਾਮਤਰਾਸ਼ੀ ਕਰ ਰਹੀਆਂ ਹਨ ਕਿ ਆਪ ਸਰਕਾਰ ਵੱਲੋਂ ਸਰਕਾਰੀ ਪੈਸੇ ਦੀ ਬਰਬਾਦੀ ਸਿਰਫ਼ ਇਸੇ ਕਰਕੇ ਕੀਤੀ ਜਾ ਰਹੀ ਹੈ ਕਿ ਦੂਜੇ ਸੂਬੇ ਦੇ ਲੋਕਾਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਰੰਗ ਰੋਗਨ ਵਾਲੇ ਨਵੇਂ ਡਿਜ਼ੀਟਲ ਇਸ਼ਤਿਹਾਰ ਵਿਖਾ ਕੇ ਉਨਾਂ ਨੂੰ ‘ਆਪ’ ਨਾਲ ਜੋੜਿਆ ਜਾਵੇ ਕਿ ਵੇਖੋ ਪੰਜਾਬ ਦੀ ਆਪ ਸਰਕਾਰ ਨੇ ਪੰਜਾਬ ਦੇ ਸਕੂਲ ਦੀ ਕਿਵੇਂ ਨੁਹਾਰ ਬਦਲ ਦਿੱਤੀ ਹੈ। ਇੱਥੇ ਇਹ ਵੀ ਚੇਤੇ ਰਹੇ ਕਿ ਇਹੋ ਕੰਮ ਦਿੱਲੀ ‘ਚ ਆਪ ਸਰਕਾਰ ਹੋਣ ਮੌਕੇ ਦਿੱਲੀ ਦੇ ਸਕੂਲਾਂ ਦੀਆਂ ਡਿਜ਼ੀਟਲ ਤਸਵੀਰਾਂ ਪੰਜਾਬੀਆਂ ਨੂੰ ਵਿਖਾ ਕੇ ਅਤੇ ਅਤੇ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕਰਕੇ ਪੰਜਾਬੀਆਂ ਨੂੰ ਵੀ ਲਭਾਉਣ ਦਾ ਯਤਨ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀ ਆਪ ਸਰਕਾਰ ਲੱਗਭੱਗ ਹਰੇਕ ਸਰਕਾਰੀ ਸਕੀਮ ਦੀ ਇਸ਼ਤਿਹਾਰਬਾਜ਼ੀ ਨੂੰ ਆਪਣੇ ਰੰਗ ਵਿੱਚ ਰੰਗ ਚੁੱਕੀ ਹੈ ਇਥੋਂ ਤੱਕ ਕਿ ਸੜਕਾਂ ਬਣਾਉਣ ਸਬੰਧੀ ਲੱਗੇ ਬੋਰਡਾਂ ਦਾ ਰੰਗ ਵੀ ਆਮ ਆਦਮੀ ਪਾਰਟੀ ਦੇ ਝੰਡੇ ਨਾਲ ਮਿਲਾਇਆ ਗਿਆ ਹੈ। ਇਸ ਮਾਮਲੇ ‘ਚ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ‘ਤੇ ਲੈਣ ਵਾਲੇ ਇਹ ਸ਼ੰਕਾ ਵੀ ਜ਼ਾਹਰ ਕਰ ਰਹੇ ਹਨ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਵਰਦੀ, ਕਿਤਾਬਾਂ ਦੀਆਂ ਜਿਲਦਾਂ ਤੇ ਬੈਗਾਂ ਦਾ ਰੰਗ ਵੀ ਆਪ ਦੇ ਝੰਡੇ ਨਾਲ ਮਿਲਾਇਆ ਜਾ ਸਕਦਾ ਹੈ। ਬਹਰਰਾਲ ! ਇਹ ਸਵਾਲ ਆਮ ਆਦਮੀ ਪਾਰਟੀ ਦੇ ਵੱਡੇ ਅਤੇ ਛੋਟੇ ਆਗੂ ਦੇ ਸਾਹਮਣੇ ਖੜਾ ਹੈ ਕਿ ਆਖਰ ਕਿਹੜੇ ਨਿਯਮਾਂ ਤਹਿਤ ਸਰਕਾਰੀ ਖਜ਼ਾਨੇ ਦੀ ਵਰਤੋਂ ਇੱਕ ਸਿਆਸੀ ਪਾਰਟੀ ਦੇ ਝੰਡੇ ਦੇ ਰੰਗ ਦਾ ਪ੍ਰਚਾਰ ਕਰਨ ‘ਤੇ ਕੀਤੀ ਜਾ ਰਹੀ ਹੈ। ਇਹ ਮਾਮਲਾ ਚੋਣ ਕਮਿਸ਼ਨ ਦੀ ਕਚਹਿਰੀ ਵਿੱਚ ਜਾਣ ਦੇ ਵੀ ਆਸਾਰ ਹਨ।

Gee98 Ads

ਫੋਟੋ ਕੈਪਸ਼ਨ-ਸੰਕੇਤਿਕ ਫੋਟੋ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ

ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ

03/23/2026
ਵੱਡੀ ਖ਼ਬਰ…ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ

ਵੱਡੀ ਖ਼ਬਰ…ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ

03/23/2026
ਮੰਤਰੀ ਭੁੱਲਰ ਨੂੰ ਗ੍ਰਿਫ਼ਤਾਰ ਕਰੋ.. ਨਹੀਂ ਬੱਚਿਆਂ ਨੂੰ ਲੈ ਕੇ ਸੜਕ ‘ਤੇ ਬੈਠ ਜਾਵਾਂਗੀ…DM ਰੰਧਾਵਾ ਦੀ ਪਤਨੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

ਮੰਤਰੀ ਭੁੱਲਰ ਨੂੰ ਗ੍ਰਿਫ਼ਤਾਰ ਕਰੋ.. ਨਹੀਂ ਬੱਚਿਆਂ ਨੂੰ ਲੈ ਕੇ ਸੜਕ ‘ਤੇ ਬੈਠ ਜਾਵਾਂਗੀ…DM ਰੰਧਾਵਾ ਦੀ ਪਤਨੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

03/23/2026
Load More
Tags: #barnalanews#malwanews #newsupdate #dailyupdate#punjabnews
Previous Post

ਗਿੱਧੇ ਦੀ ਕੋਚ ਕੁੜੀ ਨੇ ਖੁੱਲੇ ਆਮ ਕੀਤੀ ਹਵਾਈ ਫਾਇਰਿੰਗ,ਪੁਲਿਸ ਨੇ ਕੀਤਾ ਮਾਮਲਾ ਦਰਜ

Next Post

ਹਲਵਾਰਾ ਏਅਰਪੋਰਟ ਨਾਲ ਲੁਧਿਆਣਾ ਤੇ ਮਾਲਵਾ ਦੀ ਅਰਥਵਿਵਸਥਾ ਨੂੰ ਮਿਲੇਗੀ ਨਵੀਂ ਉਡਾਣ

Nirmal Pandori

Nirmal Pandori

Related Posts

ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ
ਪੰਜਾਬ

ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ

by Nirmal Pandori
03/23/2026
ਵੱਡੀ ਖ਼ਬਰ…ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ

ਵੱਡੀ ਖ਼ਬਰ…ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ

by Nirmal Pandori
03/23/2026
ਮੰਤਰੀ ਭੁੱਲਰ ਨੂੰ ਗ੍ਰਿਫ਼ਤਾਰ ਕਰੋ.. ਨਹੀਂ ਬੱਚਿਆਂ ਨੂੰ ਲੈ ਕੇ ਸੜਕ ‘ਤੇ ਬੈਠ ਜਾਵਾਂਗੀ…DM ਰੰਧਾਵਾ ਦੀ ਪਤਨੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ
ਪੰਜਾਬ

ਮੰਤਰੀ ਭੁੱਲਰ ਨੂੰ ਗ੍ਰਿਫ਼ਤਾਰ ਕਰੋ.. ਨਹੀਂ ਬੱਚਿਆਂ ਨੂੰ ਲੈ ਕੇ ਸੜਕ ‘ਤੇ ਬੈਠ ਜਾਵਾਂਗੀ…DM ਰੰਧਾਵਾ ਦੀ ਪਤਨੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

by Nirmal Pandori
03/23/2026
ਘਰੇਲੂ ਉਡਾਣਾਂ ਲਈ ਜਹਾਜ਼ਾਂ ਦੇ ਕਿਰਾਏ ਵਿੱਚ ਹੋਵੇਗਾ ਵਾਧਾ
ਪੰਜਾਬ

ਘਰੇਲੂ ਉਡਾਣਾਂ ਲਈ ਜਹਾਜ਼ਾਂ ਦੇ ਕਿਰਾਏ ਵਿੱਚ ਹੋਵੇਗਾ ਵਾਧਾ

by Nirmal Pandori
03/23/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

…ਹੁਣ ਇੱਕ ਐਸਡੀਐਮ ਨੇ ਮੁੱਖ ਸਕੱਤਰ ਨੂੰ ਲਿਖਿਆ ਕਿ ‘ਮੇਰੀ ਜਾਨ ਨੂੰ ਹੈ ਖ਼ਤਰਾ’…!

by Nirmal Pandori
03/22/2026
ਪੰਜਾਬ

ਜਦੋਂ ਤੱਕ ਪੁਲਿਸ ਦੀ ਕਲਮ ਤੇ ਵਾਗਡੋਰ ਹਕੂਮਤ ਦੇ ਹੱਥ ‘ਚ ਰਹੇਗੀ…..!

by Nirmal Pandori
03/22/2026
Load More
Next Post
ਹਲਵਾਰਾ ਏਅਰਪੋਰਟ ਨਾਲ ਲੁਧਿਆਣਾ ਤੇ ਮਾਲਵਾ ਦੀ ਅਰਥਵਿਵਸਥਾ ਨੂੰ ਮਿਲੇਗੀ ਨਵੀਂ ਉਡਾਣ

ਹਲਵਾਰਾ ਏਅਰਪੋਰਟ ਨਾਲ ਲੁਧਿਆਣਾ ਤੇ ਮਾਲਵਾ ਦੀ ਅਰਥਵਿਵਸਥਾ ਨੂੰ ਮਿਲੇਗੀ ਨਵੀਂ ਉਡਾਣ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵੱਡੀ ਖ਼ਬਰ….ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਅਤੇ ਪੁੱਡਾ ਮਾਰਕੀਟ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਦਰੱਖਤ ਪੁੱਟਣ ਵਾਲੇ ਫਸਣਗੇ

ਬਰਨਾਲੇ ਦੇ ਇੱਕ SHO ਦਾ ਮੁੱਦਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ,MLA ਢਿੱਲੋਂ ਨੇ ਲਿਖੀ ਚਿੱਠੀ

ਨੌਜਵਾਨ ਵਰਗ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ-ਧਰੁਵ ਮਿੱਤਲ

ਕਰਜ਼ੇ ਦੀ ਮਾਰ… ਦੋ ਸਕੇ ਭਰਾਵਾਂ ਨੇ ਹੱਥਾਂ ਦੀ ਜੋਟੀ ਪਾ ਕੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ

ਵੱਡੀ ਖ਼ਬਰ…ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ

ਮੰਤਰੀ ਭੁੱਲਰ ਨੂੰ ਗ੍ਰਿਫ਼ਤਾਰ ਕਰੋ.. ਨਹੀਂ ਬੱਚਿਆਂ ਨੂੰ ਲੈ ਕੇ ਸੜਕ ‘ਤੇ ਬੈਠ ਜਾਵਾਂਗੀ…DM ਰੰਧਾਵਾ ਦੀ ਪਤਨੀ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend