Gee 98News

ਵਿਧਾਇਕ ਕਾਲਾ ਢਿੱਲੋਂ ਦੇ ਘਰ ਵੱਜਣਗੀਆਂ ਸ਼ਹਿਨਾਈਆਂ, ਬੇਟਾ ਏਪੀ ਢਿੱਲੋਂ ਕਰੇਗਾ ਵਿਆਹੁਤਾ ਜ਼ਿੰਦਗੀ ਦਾ ਆਗਾਜ਼

ਬਰਨਾਲਾ ,2 ਫਰਵਰੀ 2026 (ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਪਰਿਵਾਰ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਵਿਧਾਇਕ ਕੁਲਦੀਪ ਸਿੰਘ ਢਿੱਲੋਂ ਦੇ ਘਰ ਜਲਦੀ ਹੀ ਸ਼ਹਿਨਾਈਆਂ ਵੱਜਣ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਦੇ ਸਪੁੱਤਰ ਅਰੁਣਪ੍ਰਤਾਪ ਸਿੰਘ ਢਿੱਲੋਂ ਵਿਆਹ ਬੰਧਨ ਵਿੱਚ ਬੱਝ ਕੇ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਗਾਜ਼ ਕਰਨ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਾਕਾ ਅਰੁਣਪ੍ਰਤਾਪ ਸਿੰਘ ਢਿੱਲੋਂ ਦਾ ਵਿਆਹ 6 ਫਰਵਰੀ ਨੂੰ ਰੱਖਿਆ ਗਿਆ ਹੈ। ਲੋਕਾਂ ਵਿੱਚ ਆਪਣੇ ਨਿੱਘੇ ਸੁਭਾਅ, ਨਿਮਰਤਾ ਅਤੇ ਸਾਦਗੀ ਦੇ ਕਾਰਨ ਹਰਮਨ ਪਿਆਰੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਆਪਣੇ ਬੇਟੇ ਦਾ ਵਿਆਹ ਵੀ ਬਿਲਕੁਲ ਸਾਦਗੀ ਨਾਲ ਹੀ ਕੀਤਾ ਜਾ ਰਿਹਾ ਹੈ। ਆਪਣੇ ਪਰਿਵਾਰ ਵਿੱਚ ਆ ਰਹੇ ਖੁਸ਼ੀ ਦੇ ਇਸ ਵੱਡੇ ਸਮਾਗਮ ਨੂੰ ਬਿਲਕੁਲ ਸਾਦੇ ਢੰਗ ਤਰੀਕੇ ਨਾਲ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਵਿਆਹ ਸਮਾਗਮ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਝ ਅਤੀ ਨੇੜਲੇ ਰਿਸ਼ਤੇਦਾਰ ਹੀ ਸ਼ਮੂਲੀਅਤ ਕਰਨਗੇ। ਧਿਆਨ ਰਹੇ ਕਿ ਜਿੱਥੇ ਅਜੋਕੇ ਦੌਰ ਵਿੱਚ ਲੋਕਾਂ ਨੂੰ ਸਾਦਗੀ ਅਤੇ ਘੱਟ ਖਰਚੇ ਕਰਨ ਦਾਉਪਦੇਸ਼ ਦੇਣ ਵਾਲੇ ਲੀਡਰਾਂ ਵੱਲੋਂ ਆਪਣੇ ਧੀਆਂ ਪੁੱਤਰਾਂ ਦੇ ਵਿਆਹਾਂ ‘ਤੇ ਫਜ਼ੂਲ ਖਰਚਾ ਕੀਤਾ ਜਾ ਰਿਹਾ ਉੱਥੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਆਪਣੇ ਬੇਟੇ ਦੇ ਵਿਆਹ ਮੌਕੇ ਕੀਤੇ ਜਾ ਰਹੇ ਸਾਦੇ ਸਮਾਗਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਲੋਕ ਵਿਧਾਇਕ ਢਿੱਲੋਂ ਦੇ ਇਸ ਫੈਸਲੇ ਨੂੰ ਉਹਨਾਂ ਦੀ ਸਾਦਗੀ ਅਤੇ ਕਹਿਣੀ ਕਰਨੀ ਦੀ ਪ੍ਰਪੱਕਤਾ ਨਾਲ ਜੋੜ ਰਹੇ ਹਨ।
ਫੋਟੋ ਕੈਪਸ਼ਨ- ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਬੇਟੇ ਅਰੁਣਪ੍ਰਤਾਪ ਸਿੰਘ ਢਿੱਲੋਂ ਦੀ ਤਸਵੀਰ

error: Content is protected !!