Gee 98News

ਮਹਿਲ ਕਲਾਂ ਵਿਖੇ 18 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਤੇ ਸੱਭਿਆਚਾਰਕ ਮੇਲਾ 26 ਫਰਵਰੀ ਨੂੰ ਹੋਵੇਗਾ

ਮਹਿਲ ਕਲਾਂ 21 ਫਰਵਰੀ( ਜਸਵੰਤ ਸਿੰਘ ਲਾਲੀ )-

ਮਹਿਲ ਕਲਾਂ ਇਲਾਕ਼ੇ ਦੇ ਪ੍ਰਸਿੱਧ ਸਮਾਜ ਸੇਵੀ ਮਹੰਤ ਕਿਰਨ ਸਿੱਧੂ ਹਠੂਰ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਆਪਣੇ ਗੁਰੂ ਗੁਲਾਬੋ ਮਹੰਤ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 18 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ 26 ਫ਼ਰਵਰੀ ਨੂੰ ਅਨਾਜ਼ ਮੰਡੀ ਕਸਬਾ ਮਹਿਲ ਕਲਾਂ ਵਿਖੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਂਣਕਾਰੀ ਦਿੰਦਿਆਂ ਸਮਾਗ਼ਮ ਦੇ ਮੁੱਖ ਪ੍ਰਬੰਧਕ ਮਹੰਤ ਕਿਰਨ ਸਿੱਧੂ ਨੇ ਦੱਸਿਆ ਕਿ ਮਿਤੀ 26 ਫਰਵਰੀ ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਧੀਆਂ ਦੇ ਆਨੰਦ ਕਾਰਜ ਕੀਤੇ ਜਾਣਗੇ । ਇਸ ਮੌਕੇ ਧੀਆਂ ਦੀ ਜਰੂਰਤ ਦਾ ਸਾਰਾ ਸਮਾਨ ਕਿਰਨ ਮਹੰਤ ਜੀ ਵੱਲੋਂ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਲੜਕੀਆਂ ਲਈ ਬਾਲੀਆਂ, ਅਤੇ ਲੜਕਿਆਂ ਲਈ ਹੱਥ ਚ ਪਾਉਣ ਲਈ ਰਿੰਗਾਂ ਵੀ ਦਿੱਤੀਆਂ ਜਾਣਗੀਆ । ਉਸ ਤੋਂ ਬਾਅਦ 11ਵਜੇ ਅਨਾਜ ਮੰਡੀ ਮਹਿਲ ਕਲਾਂ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਆਰ ਨੇਤ ਅਤੇ ਅਜੇ ਖਾਨ ਵੱਲੋਂ ਖੁੱਲਾਂ ਅਖ਼ਾੜਾ ਲਗਾਇਆਂ ਜਾਵੇਗਾ।ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਜਿੱਥੇ ਵੱਖ -ਵੱਖ ਰਾਜਨੀਤਿਕ ਧਾਰਮਿਕ ਸਮਾਜਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਸਮੂਲੀਅਤ ਕਰਨਗੇ, ਉੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹਨਾਂ ਇਲਾਕ਼ੇ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ 26 ਫਰਵਰੀ ਨੂੰ ਉਕਤ ਸਮਾਗ਼ਮ ਵਿੱਚ ਪਹੁੰਚ ਕੇ ਧੀਆਂ ਨੂੰ ਆਪਣਾ ਆਸ਼ੀਰਵਾਦ ਦੇਣ ਤੇ ਇਸ ਯੱਗ ਸਮਾਂਨ ਮਹਾਨ ਕਾਰਜ ਦੌਰਾਨ ਪਹੁੰਚ ਕੇ ਪੁੰਨ ਕਮਾਉਣ। ਇਸ ਦਿਨ ਸਮਾਜ ਵਿੱਚ ਵਿਲੱਖਣ, ਸਥਾਨ ਰੱਖਣ ਵਾਲੇ ਸਮਾਜ ਸੇਵੀਆਂ, ਤੇ ਧਾਰਮਿਕ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਹਾਜ਼ਰ ਸਨ।
ਫੋਟੋ ਕੈਪਸ਼ਨ-ਮਹੰਤ ਕਿਰਨ ਸਿੱਧੂ ਦੀ ਤਸਵੀਰ

error: Content is protected !!