Skip to main content

Gee 98News

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

ਚੰਡੀਗੜ੍ਹ ,6 ਮਾਰਚ , Gee98 news service-

-ਭਾਰਤ ਦੀ ਜਨਸੰਖਿਆ ਵਿੱਚ ਵਿਸਫੋਟਕ ਵਾਧਾ ਹੋ ਰਿਹਾ ਹੈ। ਭਾਰਤ ਦੀ ਵੱਧ ਰਹੀ ਆਬਾਦੀ ਮੁਲਕ ਵਿੱਚ ਅਨੇਕਾਂ ਸਮੱਸਿਆਵਾਂ ਦਾ ਕਾਰਨ ਬਣੀ ਹੋਈ ਹੈ ਜਿਸ ਕਰਕੇ ਸਮੇਂ ਸਮੇਂ ‘ਤੇ ਸਰਕਾਰਾਂ ਆਬਾਦੀ ‘ਤੇ ਕੰਟਰੋਲ ਕਰਨ ਲਈ ਸਕੀਮਾਂ ਵੀ ਲਿਆਉਂਦੀਆਂ ਹਨ। ‌ ਆਬਾਦੀ ‘ਤੇ ਕੰਟਰੋਲ ਸਬੰਧੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ “ਦੋ ਹੀ ਕਾਫ਼ੀ ਹੋਰ ਤੋਂ ਮਾਫ਼ੀ” ਲੋਗੋ ਭਾਰਤ ਵਿੱਚ ਹਰ ਜਗ੍ਹਾ ‘ਤੇ ਲਿਖਿਆ ਮਿਲਦਾ ਹੈ ਪ੍ਰੰਤੂ ਇਸ ਦੌਰਾਨ ਭਾਰਤ ਦੇ ਹੀ ਇੱਕ ਰਾਜ ਤੋਂ ਆਬਾਦੀ ਨਾਲ ਸਬੰਧਿਤ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਦੋ ਜਾਂ ਇਸ ਤੋਂ ਵੱਧ ਜੁਆਕ ਜੰਮਣ ‘ਤੇ ਇਨਾਮੀ ਰਾਸ਼ੀ ਦੇਣ ਦੀ ਗੱਲ ਆਖੀ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਵੀਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਘਟਦੀ ਜਨਮ ਦਰ ਨੂੰ ਵਧਾਉਣ ਲਈ ਦੋ ਜਾਂ ਇਸ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਜੋੜਿਆਂ ਨੂੰ 25 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦੇਣ ‘ਤੇ ਵਿਚਾਰ ਕਰ ਰਹੀ ਹੈ। ਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਸੂਬੇ ਦੀ ਕੁੱਲ ਪ੍ਰਜਣਨ ਦਰ (ਟੀਐੱਫਆਰ) ਨੂੰ 1.5 ਤੋਂ ਵਧਾ ਕੇ 2.1 ਕੀਤਾ ਜਾਵੇ ਜੋ ਵਰਤਮਾਨ ਵਿਚ ਪ੍ਰਤੀਸਥਾਪਨ ਪੱਧਰ ਤੋਂ ਘੱਟ ਹੈ। ਨਾਇਡੂ ਨੇ ਕਿਹਾ ਕਿ ਅਸੀਂ ਇਕ ਨਵੇਂ ਤਰੀਕੇ ‘ਤੇ ਵਿਚਾਰ ਕਰ ਰਹੇ ਹਾਂ। ਅਸੀਂ ਜਨਮ ਦੇ ਸਮੇਂ ਹੀ ਦੂਜੇ ਬੱਚੇ ਜਾਂ ਇਸ ਤੋਂ ਜ਼ਿਆਦਾ ਲਈ ਮਾਤਾ-ਪਿਤਾ ਨੂੰ 25 ਹਜ਼ਾਰ ਰੁਪਏ ਦਿਆਂਗੇ। ਇਹ ਇਕ ਵੱਡਾ ਬਦਲਾਅ ਲਿਆਉਣ ਵਾਲਾ ਕਦਮ ਹੋਵੇਗਾ। ਜੇਕਰ ਅਸੀਂ ਅਜਿਹਾ ਸਕੇ ਤਾਂ ਇਹ ਬਹੁਤ ਲਾਹੇਵੰਦ ਹੋਵੇਗਾ।

error: Content is protected !!