Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ‘ਚ ਸਪਰੇਅ ਪੀ ਗਿਆ ਨੌਜਵਾਨ…ਪਰਿਵਾਰ ਨੇ SHO ਅਤੇ aap ਦੇ ਹਲਕਾ ਇੰਚਾਰਜ ‘ਤੇ ਲਗਾਏ ਦੋਸ਼

- ਪਿੰਡ ਵਾਲਿਆਂ ਨੇ ਵੀ SHO ਵੱਲੋਂ ਪਰਿਵਾਰ ਦੀਆਂ ਔਰਤਾਂ ਨਾਲ ਕੀਤੀ ਬਦਕਲਾਮੀ ਦੀ ਕੀਤੀ ਤਸਦੀਕ

Nirmal Pandori by Nirmal Pandori
03/22/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲਾ ‘ਚ ਸਪਰੇਅ ਪੀ ਗਿਆ ਨੌਜਵਾਨ…ਪਰਿਵਾਰ ਨੇ SHO ਅਤੇ aap ਦੇ ਹਲਕਾ ਇੰਚਾਰਜ ‘ਤੇ ਲਗਾਏ ਦੋਸ਼
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,21 ਮਾਰਚ, (ਨਿਰਮਲ ਸਿੰਘ ਪੰਡੋਰੀ)-

ਅੰਮ੍ਰਿਤਸਰ ਵਿਖੇ ਵੇਅਰ ਹਾਊਸ ਦੇ ਡੀਐਮ ਵੱਲੋਂ ਸੱਤਾਧਾਰੀ ਪਾਰਟੀ ਦੇ ਮੰਤਰੀ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਆਤਮਹੱਤਿਆ ਕੀਤੇ ਜਾਣ ਦੀ ਘਟਨਾ ਵਾਂਗ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਹੈ।‌ ਰਾਜਗੜ੍ਹ ਦੇ ਇੱਕ ਨੌਜਵਾਨ ਮਨਜਿੰਦਰ ਸਿੰਘ ਨੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜੋ ਹਸਪਤਾਲ ਵਿੱਚ ਦਾਖ਼ਲ ਹੈ। ਮਨਜਿੰਦਰ ਸਿੰਘ ਦੇ ਭਰਾ ਬੇਅੰਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਪੰਚਾਇਤ ਵੱਲੋਂ ਇੱਕ ਗਲੀ ਬਣਾਈ ਜਾ ਰਹੀ ਹੈ ਜਿਸ ਸਬੰਧੀ ਇਤਰਾਜ਼ ਉੱਠਣ ‘ਤੇ ਇੱਕ ਪੰਚਾਇਤ ਮੈਂਬਰ ਸੇਵਕ ਸਿੰਘ ਨੇ ਪੁਲਿਸ ਬੁਲਾ ਲਈ। ਉਹਨਾਂ ਕਿਹਾ ਕਿ ਮੌਕੇ ‘ਤੇ ਥਾਣਾ ਧਨੌਲਾ ਦਾ ਐਸਐਚਓ ਪੁੱਜਿਆ ਤੇ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਬਹੁਤ ਹੀ ਅਸ਼ਲੀਲ ਸ਼ਬਦ ਵਰਤਦੇ ਹੋਏ ਗਾਲਾਂ ਕੱਢੀਆਂ ਅਤੇ ਬੇਇੱਜ਼ਤੀ ਕੀਤੀ। ਉਹਨਾਂ ਦੱਸਿਆ ਕਿ ਇਸ ਮੌਕੇ ਪਿੰਡ ਦੀ ਪੰਚਾਇਤ ਸਮੇਤ ਗਲੀ ਵਿੱਚ ਪਿੰਡ ਦੇ ਹੋਰ ਕਾਫੀ ਵਿਅਕਤੀ ਵੀ ਇਕੱਠੇ ਸਨ ਜਿਨਾਂ ਦੀ ਸਾਹਮਣੇ ਉਹਨਾਂ ਦੇ ਪਰਿਵਾਰਿਕ ਔਰਤਾਂ ਦੀ ਐਸਐਚਓ ਨੇ ਅਸ਼ਲੀਲ ਭਾਸ਼ਾ ਵਰਤਦੇ ਹੋਏ ਸ਼ਰੇਆਮ ਬੇਇੱਜ਼ਤੀ ਕੀਤੀ ਅਤੇ ਇਹ ਬੇਇੱਜ਼ਤੀ ਨਾ ਸਹਾਰਦੇ ਹੋਏ ਉਸ ਦਾ ਭਰਾ ਮਨਜਿੰਦਰ ਸਿੰਘ ਸਪਰੇਅ ਪੀ ਗਿਆ। ਬੇਅੰਤ ਸਿੰਘ ਵੱਲੋਂ ਪੱਤਰਕਾਰਾਂ ਨੂੰ ਦੱਸੀਆਂ ਇਹਨਾਂ ਗੱਲਾਂ ਦੀ ਤਸਦੀਕ ਮੌਕੇ ‘ਤੇ ਪਿੰਡ ਦੇ ਸਰਪੰਚ ਤੇ ਹੋਰ ਵਿਅਕਤੀਆਂ ਨੇ ਵੀ ਕੀਤੀ ਕਿ ਐਸਐਚਓ ਧਨੌਲਾ ਨੇ ਸ਼ਰੇਆਮ ਪਰਿਵਾਰ ਦੀਆਂ ਔਰਤਾਂ ਨਾਲ ਅਸ਼ਲੀਲ ਭਾਸ਼ਾ ‘ਚ ਗੱਲ ਕੀਤੀ ਅਤੇ ਬਦਸਲੂਕੀ ਕੀਤੀ। ਪੀੜ੍ਹਤ ਪਰਿਵਾਰ ਨੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ‘ਤੇ ਵੀ ਦਖਲ ਅੰਦਾਜ਼ੀ ਦੇ ਦੋਸ਼ ਲਗਾਏ ਹਨ। ਬਰਨਾਲਾ ਦੇ ਜਿਹੜੇ ਹਸਪਤਾਲ ਵਿੱਚ ਮਨਜਿੰਦਰ ਸਿੰਘ ਜੇਰੇ ਇਲਾਜ ਹੈ ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜਿੰਦਰ ਸਿੰਘ ਦੇ ਭਰਾ ਬੇਅੰਤ ਸਿੰਘ ਨੇ ਕਿਹਾ ਕਿ ਜੇਕਰ ਉਸਦੇ ਭਰਾ ਮਨਜਿੰਦਰ ਸਿੰਘ ਨੂੰ ਕੁਝ ਹੋ ਜਾਂਦਾ ਹੈ ਤਾਂ ਸੱਤਾਧਾਰੀ ਪਾਰਟੀ ਦਾ ਹਲਕਾ ਇੰਚਾਰਜ, ਥਾਣਾ ਧਨੌਲਾ ਦਾ ਐਸਐਚਓ ਤੇ ਪਿੰਡ ਦਾ ਪੰਚਾਇਤ ਮੈਂਬਰ ਸੇਵਕ ਸਿੰਘ ਜ਼ਿੰਮੇਵਾਰ ਹੋਵੇਗਾ। ਪੀੜ੍ਹਤ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਸਮੇਤ ਪਿੰਡ ਦੇ ਲੋਕਾਂ ਨੇ ਉਕਤ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮਾਮਲਾ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਆ ਚੁੱਕਿਆ ਹੈ ਜਿਸ ਸਬੰਧੀ ਅਗਲੇਰੀ ਕਾਰਵਾਈ ‘ਤੇ ਨਜ਼ਰਾਂ ਟਿਕੀਆਂ ਹੋਈਆਂ ਹਨ।
ਫੋਟੋ ਕੈਪਸ਼ਨ- ਹਲਕਾ ਇੰਚਾਰਜ ਅਤੇ ਐਸਐਚਓ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਪਿੰਡ ਦੇ ਲੋਕ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

05/10/2026
ਇਹੀ ਮੁੱਦਾ ਸੁਖਪਾਲ ਖਹਿਰਾ ਨੇ ਚੁੱਕਿਆ ਸੀ…ਜਦੋਂ ਸਾਰੇ ਉਹਦੇ ਮਗਰ ਪੈ ਗਏ ਸਨ…!

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

05/10/2026
ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਨਵੇਂ ਮੋਬਾਈਲ ਫੋਨ ਲੈਣ ਲਈ  ਲਗਾਇਆ ਧਰਨਾ

ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਨਵੇਂ ਮੋਬਾਈਲ ਫੋਨ ਲੈਣ ਲਈ ਲਗਾਇਆ ਧਰਨਾ

05/07/2026
Load More
Tags: #barnalanews#malwanews #newsupdate #dailyupdate#punjabnews
Previous Post

ਜਦੋਂ ਤੱਕ ਪੁਲਿਸ ਦੀ ਕਲਮ ਤੇ ਵਾਗਡੋਰ ਹਕੂਮਤ ਦੇ ਹੱਥ ‘ਚ ਰਹੇਗੀ…..!

Next Post

…ਹੁਣ ਇੱਕ ਐਸਡੀਐਮ ਨੇ ਮੁੱਖ ਸਕੱਤਰ ਨੂੰ ਲਿਖਿਆ ਕਿ ‘ਮੇਰੀ ਜਾਨ ਨੂੰ ਹੈ ਖ਼ਤਰਾ’…!

Nirmal Pandori

Nirmal Pandori

Related Posts

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼
ਬਰਨਾਲਾ ਆਸ-ਪਾਸ

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

by Nirmal Pandori
05/10/2026
ਇਹੀ ਮੁੱਦਾ ਸੁਖਪਾਲ ਖਹਿਰਾ ਨੇ ਚੁੱਕਿਆ ਸੀ…ਜਦੋਂ ਸਾਰੇ ਉਹਦੇ ਮਗਰ ਪੈ ਗਏ ਸਨ…!
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

by Nirmal Pandori
05/10/2026
ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਨਵੇਂ ਮੋਬਾਈਲ ਫੋਨ ਲੈਣ ਲਈ  ਲਗਾਇਆ ਧਰਨਾ
ਬਰਨਾਲਾ ਆਸ-ਪਾਸ

ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਨਵੇਂ ਮੋਬਾਈਲ ਫੋਨ ਲੈਣ ਲਈ ਲਗਾਇਆ ਧਰਨਾ

by Nirmal Pandori
05/07/2026
ਕਾਂਗਰਸ ਨੇ ਕੌਂਸਲਰ ਅਜੇ ਕੁਮਾਰ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ…ਐਸਸੀ ਡਿਪਾਰਟਮੈਂਟ ਦਾ ਬਣਾਇਆ ਸੂਬਾ ਸਕੱਤਰ
ਬਰਨਾਲਾ ਆਸ-ਪਾਸ

ਕਾਂਗਰਸ ਨੇ ਕੌਂਸਲਰ ਅਜੇ ਕੁਮਾਰ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ…ਐਸਸੀ ਡਿਪਾਰਟਮੈਂਟ ਦਾ ਬਣਾਇਆ ਸੂਬਾ ਸਕੱਤਰ

by Nirmal Pandori
05/07/2026
ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ
ਬਰਨਾਲਾ ਆਸ-ਪਾਸ

ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ

by Nirmal Pandori
05/07/2026
…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ
ਬਰਨਾਲਾ ਆਸ-ਪਾਸ

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

by Nirmal Pandori
05/06/2026
Load More
Next Post
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

...ਹੁਣ ਇੱਕ ਐਸਡੀਐਮ ਨੇ ਮੁੱਖ ਸਕੱਤਰ ਨੂੰ ਲਿਖਿਆ ਕਿ 'ਮੇਰੀ ਜਾਨ ਨੂੰ ਹੈ ਖ਼ਤਰਾ'...!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend