Skip to main content

Gee 98News

ਪੰਜਾਬ ਦੇ 4 ਡਿਪਟੀ ਕਮਿਸ਼ਨਰਾਂ ਦੀ ਬਦਲੀ…8 ਹੋਰ ਆਈਏਐਸ ਵੀ ਬਦਲੇ

ਚੰਡੀਗੜ੍ਹ,6 ਅਪ੍ਰੈਲ Gee98 news service-

-ਪੰਜਾਬ ਸਰਕਾਰ ਨੇ ਅੱਜ ਸੂਬੇ ‘ਚ ਨਿਯੁਕਤ 12 ਆਈਏਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ ਜਿਨਾਂ ਵਿੱਚੋਂ ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਬਦਲੇ ਗਏ ਹਨ। ਸਰਕਾਰ ਵੱਲੋਂ ਜਾਰੀ ਸੂਚੀ ਅਨੁਸਾਰ ਸ੍ਰੀ ਹਿਮਾਂਸ਼ੂ ਅਗਰਵਾਲ ਨੂੰ ਪਟਿਆਲਾ ਦਾ ਅਤੇ ਸ੍ਰੀ ਅਮਿਤ ਕੁਮਾਰ ਪਾਚਾਲ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਵਰਜੀਤ ਸਿੰਘ ਵਾਲੀਆ ਨੂੰ ਜਲੰਧਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ ਅਤੇ ਸ੍ਰੀ ਆਕਾਸ਼ ਬਾਂਸਲ ਨੂੰ ਕਪੂਰਥਲਾ ਦਾ ਨਵਾਂ ਡੀਸੀ ਲਗਾਇਆ ਗਿਆ। ਇਸੇ ਤਰ੍ਹਾਂ ਸਰਕਾਰ ਵੱਲੋਂ ਪੰਜਾਬ ਦੇ 8 ਹੋਰ ਆਈਏਐਸ ਅਧਿਕਾਰੀਆਂ ਸ੍ਰੀ ਵਿਕਾਸ ਪ੍ਰਤਾਪ, ਸੁਮੇਰ ਸਿੰਘ ਗੁਰਜਰ, ਸ਼੍ਰੀਮਤੀ ਕੰਵਲਪ੍ਰੀਤ ਬਰਾੜ, ਸ਼੍ਰੀਮਤੀ ਬਬੀਤਾ, ਸ੍ਰੀ ਹਰਪ੍ਰੀਤ ਸਿੰਘ ਸੂਦਨ, ਸ੍ਰੀ ਜਸਪ੍ਰੀਤ ਸਿੰਘ, ਸ੍ਰੀ ਅਭਿਜੀਤ ਕਪਲਿਸ, ਸ੍ਰੀ ਜਸਬੀਰ ਸਿੰਘ, ਦੇ ਵਿਭਾਗ ਵੀ ਬਦਲੇ ਗਏ ਹਨ ਅਤੇ ਸ੍ਰੀ ਤੇਜਦੀਪ ਸਿੰਘ ਸੈਣੀ ਪੀਸੀਐਸ ਨੂੰ ਜਲੰਧਰ ਦਾ ਨਵਾਂ ਏਡੀਸੀ ਨਿਯੁਕਤ ਕੀਤਾ ਗਿਆ ਹੈ।

error: Content is protected !!